Faridkot Wala Teeka
ਪੰਨਾ ੧੧੬੮
ਰਾਗੁ ਬਸੰਤੁ ਮਹਲਾ ੧ ਘਰੁ ੧ ਚਅੁਪਦੇ ਦੁਤੁਕੇ
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਅੁਪਦੇਸ ਕਰਤੇ ਹੂਏ ਕਹਤੇ ਹੈਣ॥
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
ਸਭੀ (ਮਾਹਾ) ਮਹੀਨਿਆਣ (ਮਾਹ) ਬੀਚ (ਮੁਮਾਰਖੀ) ਸੁਭ ਅਰਥਾਤ ਅਨੰਦੀ ਪਰਮਾਤਮਾ
ਰੂਪੀ ਬਸੰਤੁ ਸਦਾ ਚੜਿਆ ਹੂਆ ਹੈ ਸਿਧਾਂਤ ਯਹਿ ਕਿ ਹਰਿ ਸਰੀਰੋਣ ਮੈਣ ਹਰਿ ਕਾਲੋਣ ਮੈਣ ਪ੍ਰਕਾਸ ਰਹਾ
ਹੈ॥
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥
ਹੇ ਭਾਈ ਪ੍ਰਫੁਲਤ ਹੋਕੇ ਵਾ (ਪਰ) ਵਿਸੇਸ ਕਰਕੇ ਚਿਤਕੋ ਫੜੁ ਵਾ ਤੇਰਾ ਚਿਤ ਪ੍ਰਫੁਲਤ
ਹੋਵੇਗਾ ਔਰ ਸੋਇ ਗੋਬਿੰਦ ਕੋ ਮਨ ਬਾਂਣੀ ਕਰ ਸਦਾ ਸਦਾ ਸਮਾਲਂਾ ਕਰੁ॥੧॥
ਭੋਲਿਆ ਹਅੁਮੈ ਸੁਰਤਿ ਵਿਸਾਰਿ ॥
ਹਅੁਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਅੁ ॥
ਹੇ ਭੋਲੇ ਜੀਵ ਹੰਤਾ ਮਮਤਾ ਕੀ ਗਾਤ ਕੋ ਬਿਸਾਰ ਦੇਹੁ ਔਰੁ ਹਅੁਮੈਣ ਕੋ ਮਾਰ ਕਰ ਔਰੁ
ਮਨ ਮੈਣ ਵੀਚਾਰ ਕਰਕੇ ਗੁਣੋ ਮੈਣ ਸੇ (ਸਾਰਿ) ਸ੍ਰੇਸ ਗੁਣ ਲੇਹੁ ਅਰਥਾਤ ਨਾਮ ਕੋ ਮਨ ਮੈਣ ਧਾਰਨ
ਕਰੁ॥
ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
ਨਿਸਕਾਂਮ ਕਰਮ ਬ੍ਰਿਛ ਕਾ ਮੂਲ ਹੈ ਹਰੀ ਕੀ ਅੁਪਾਸਨਾ ਕਰਨੀ ਏਹ ਡਾਲੇ ਹੈਣ ਧਰਮ ਫੁਲੁ
ਹੈ ਔਰ ਗਾਨ ਫਲੁ ਹੈ॥
ਪਤ ਪਰਾਪਤਿ ਛਾਵ ਘਂੀ ਚੂਕਾ ਮਨ ਅਭਿਮਾਨੁ ॥੨॥
ਪਤਿਸਟਾ ਕੀ ਪ੍ਰਾਪਤੀ ਏਹੁ ਪਤ੍ਰ ਹੈ ਸਾਂਤੀ ਰੂਪੀ ਘਂੀ ਛਾਯਾ ਪ੍ਰਾਪਤ ਹੋਈ ਹੈ ਔਰ ਮਨ ਸੇ
ਅਭਮਾਨ ਕੀ ਨਿਬ੍ਰਿਤੀ ਏਹ ਤਪਤਿ ਨਿਬ੍ਰਤੀ ਹੈ॥੨॥ ਜਿਸ ਪੁਰਸ ਕੋ ਪੂਰਬੋਕਤ ਗੁਣ ਪ੍ਰਾਪਤਿ ਹੂਏ
ਹੈਣ ਤਿਸ ਕੀ ਦਸ਼ਾ ਕਹਤੇ ਹੈਣ॥
ਅਖੀ ਕੁਦਰਤਿ ਕੰਨੀ ਬਾਂਣੀ ਮੁਖਿ ਆਖਣੁ ਸਚੁ ਨਾਮੁ ॥
ਵਹੁ ਪੁਰਸ ਨੇਤ੍ਰੋਣ ਕਰ ਕੁਦਰਤੀ ਪਰਮੇਸਰ ਕੋ ਦੇਖਤਾ ਹੈ ਅਰ ਕਾਨੋਣ ਕਰ ਪਰਮੇਸਰ ਸਬੰਧੀ
ਬਾਂਣੀ ਸ੍ਰਵਣ ਕਰਤਾ ਹੈ ਅਰ ਮੁਖ ਸੇ ਸਚ ਨਾਮ ਕਾ ਅੁਚਾਰਨ ਕਰਤਾ ਹੈ॥
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥
ਸੁਭ ਸਾਧਨਾਂ ਰੂਪ ਪਤੀ ਪ੍ਰਾਪਤੀ ਕਾ ਧਨੁ ਤਿਸ ਕੋ ਪੂਰਾ ਪ੍ਰਾਪਤਿ ਹੂਆ ਹੈ ਔਰ ਸਹਜ ਪਦ
ਮੈਣ ਧਿਆਨੁ ਲਾਗਾ ਹੈ॥੩॥
ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
ਜਿਸ ਤਰਾਂ ਮਹੀਨੇ ਔਰ ਰੁਤੋਣ ਕਾ ਆਵਣਾ ਹੋਤਾ ਹੈ ਅਰਥਾਤ ਚਕ੍ਰ ਭ੍ਰਮਤਾ ਹੈ ਤੈਸੇ ਹੀ
ਕਰਮੀ ਜੀਅੁ ਭ੍ਰਮਤਾ ਹੈ ਭਾਵੇਣ ਕੋਈ ਕਰਮ ਕਮਾਇ ਕਰ ਦੇਖ ਲੇਵਹੁ॥
ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜੋ ਗੁਰਮੁਖ ਪਰਮੇਸਰ ਕੇ ਸਿਮਰਨ ਧਾਨ ਮੈਣ ਸਮਾਇ ਰਹੇ ਹੈਣ ਸੋ
ਐਸੇ (ਹਰੇ) ਅਨੰਦ ਯੁਕਤਿ ਹੂਏ ਹੈਣ ਕਿ ਕਬੀ ਸੂਕਤੇ ਨਹੀਣ ਹੈਣ ਭਾਵ ਤਿਨ ਕੋ ਅਖ ਅਨੰਦ ਹੂਆ
ਹੈ॥੪॥੧॥ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਣ॥