Faridkot Wala Teeka

Displaying Page 3772 of 4295 from Volume 0

ਪੰਨਾ ੧੨੫੪
ਰਾਗੁ ਮਲਾਰ ਚਅੁਪਦੇ ਮਹਲਾ ੧ ਘਰੁ ੧
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸ੍ਰੀ ਗੁਰੂ ਨਾਨਕ ਸਾਹਿਬ ਜੀ ਵੈਰਾਗ ਜਨਕ ਅੁਪਦੇਸ਼ ਕਰਤੇ ਹੈਣ॥
ਖਾਣਾ ਪੀਂਾ ਹਸਂਾ ਸਅੁਂਾ ਵਿਸਰਿ ਗਇਆ ਹੈ ਮਰਣਾ ॥
ਹੇ ਭਾਈ ਖਾਣਾ ਔਰ ਪੀਂਾ ਹਸਂਾ ਸਅੁਂਾ ਇਨ ਕਰਮੋਣ ਮੇਣ ਲਗ ਕਰਕੇ ਤੁਮ ਕੋ ਅਪਣਾ
ਮਰਣਾ ਭੂਲ ਗਿਆ ਹੈ॥
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥
ਅਪਣੇ (ਖਸਮੁ) ਮਾਲਕ ਵਾਹਿਗੁਰੂ ਕੋ ਵਿਸਾਰ ਕਰਕੇ ਤੁਮ ਖੁਆਰੀ ਕਰੀ ਹੈ ਤਾਂ ਤੇ ਤੁਮਾਰੇ
ਜੀਵਣੇ ਕੋ ਧ੍ਰਿਕਾਰ ਹੈ ਅੰਤ ਕੋ ਜੀਵਤੇ ਭੀ ਨਹੀਣ ਰਹਿਂਾ ਹੈ॥੧॥
ਪ੍ਰਾਣੀ ਏਕੋ ਨਾਮੁ ਧਿਆਵਹੁ ॥
ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਅੁ ॥
ਹੇ ਪ੍ਰਾਣੀ ਤਿਸ ਇਕ ਵਾਹਿਗੁਰੂ ਕੇ ਨਾਮ ਕੋ ਧਿਆਵੋ ਜਿਸ ਨਾਮ ਕੇ ਧਿਆਵਣੇ ਕਰਕੇ
ਅਪਣੀ (ਪਤਿ) ਇਜਤ ਕੇ ਸਾਥ ਪ੍ਰਲੋਕ ਘਰ ਮੈਣ ਜਾਵੋਗੇ॥ ਐਸੇ ਬੇਨਤੀ ਕਰੋ॥
ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਣਗਹਿ ਲੇਵਹਿ ਰਹਹਿ ਨਹੀ ॥
ਜੋ ਤੁਝ ਕੋ ਸੇਵਤੇ ਹੈਣ ਸੋ ਤੁਝ ਕੋ ਕਿਆ ਦੇਤੇ ਹੈਣ ਅਰਥਾਤ ਕੁਛ ਨਹੀਣ ਦੇਤੇ ਹੈਣ ਅੁਲਟਾ
ਤੁਝ ਸੇ ਮਾਣਗ ਕਰ ਲੇਤੇ ਹੈਣ ਮਾਣਗਨੇ ਸੇ ਰਹਿਤੇ ਨਹੀਣ ਹੈਣ ਵਾ ਜੋ ਪਦਾਰਥ ਤੁਝ ਸੇ ਮਾਣਗ ਕਰ ਲੇਤੇ ਹੈਣ
ਸੋ ਅੰਤ ਕੋ ਰਹਿਤੇ ਨਹੀਣ ਹੈ ਭਾਵ ਯਹਿ ਸੋ ਪਦਾਰਥ ਨਾਸ ਰੂਪ ਹੈਣ॥
ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਅੁ ਤੁਹੀ ॥੨॥
ਸਰਬ ਜੀਵੋਣ ਕਾ ਦਾਤਾ ਤੂੰ ਹੀ ਹੈਣ ਔਰ ਜੀਵੋਣ ਕੇ ਅੰਦਰ ਜੀਵਦਾ ਜੀਵ ਰੂਪ ਭੀ ਏਕ ਤੂੰ ਹੀ
ਹੈਣ॥੨॥
ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥
ਜੋ ਗੁਰਮੁਖ ਤਿਸ ਕੋ ਧਿਆਵਤੇ ਹੈਣ ਸੋਈ ਅੰਮ੍ਰਿਤ ਕੋ ਪਾਵਤੇ ਹੈਣ ਔਰ ਸੋਈ ਸਰਬ ਪ੍ਰਕਾਰ
ਪਵਿਤ੍ਰ ਹੋਤੇ ਹੈਣ॥
ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥
ਤਾਂਤੇ ਹੇ ਪ੍ਰਾਣੀ ਦਿਨੇ ਰਾਤ ਤਿਸ ਵਾਹਿਗੁਰੂ ਕੇ ਨਾਮ ਕੋ ਹੀ ਜਪੋ ਜਿਸ ਨਾਮ ਜਾਪ ਤੇ ਪਾਪੋਣ
ਕਰ ਮੈਲੇ ਭੀ (ਹਛੇ) ਸੁਧ ਹੋਇ ਜਾਤੇ ਹੈਣ ਭਾਵ ਪਾਪੋਣ ਸੇ ਰਹਿਤ ਹੋ ਜਾਤੇ ਹੈਣ॥੩॥
ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥
ਸਤਿਯੁਗ ਤ੍ਰੇਤਾ ਦਾਪਰ ਕਲਿਯੁਗ ਆਦੀ ਜੈਸੇ ਰੁਤਿ ਹੋਤੀ ਹੈ ਤੈਸਾ ਹੀ ਸਰੀਰ ਕੋ ਸੁਖ ਹੋਤਾ
ਹੈ ਔਰ ਤਿਸੀ ਸਮੇਣ ਜੈਸੀ ਵਡੀ ਛੋਟੀ ਜੀਵ ਕੋ ਦੇਹੀ ਮਿਲਤੀ ਹੈ। ਭਾਵ ਕਲਿਜੁਗ ਮੈਣ ਥੋੜਾ ਜੀਵਨਾ
ਹੈ ਅਰ ਥੋੜਾ ਸੁਖ ਹੈ ਤਾਂ ਤੇ ਨਾਮ ਜਪੀਏ॥
ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥
ਸ੍ਰੀ ਗੁਰੂ ਜੀ ਕਹਿਤੇ ਹੈਣ ਸੋਈ ਰੁਤ ਅਰਥਾਤ ਸਮਾਣ ਸੋਭਨੀਕ ਹੈ ਜਿਸਮੈਣ ਨਾਮ ਜਪੀਏ ਔਰ
ਨਾਮ ਜਪੇ ਸੇ ਬਿਨਾ ਰੁਤਿ (ਕੇਹੀ) ਕਿਆ ਹੈ ਭਾਵ ਨਾਮ ਸੇ ਬਿਨਾ ਸਮਾਣ ਵਿਅਰਥ ਹੈ॥੪॥੧॥
ਮਲਾਰ ਮਹਲਾ ੧ ॥

Displaying Page 3772 of 4295 from Volume 0