Faridkot Wala Teeka

Displaying Page 3838 of 4295 from Volume 0

ਵਾਰ ਮਲਾਰ ਕੀ ਮਹਲਾ ੧
ਰਾਣੋ ਕੈਲਾਸ ਤਥਾ ਮਾਲਦੇ ਕੀ ਧੁਨਿ ॥
ਤਿਨਕਾ ਬਿਰਤਾਂਤ ਇਹ ਹੈ ਕਿ ਦੋ ਪਹਾੜ ਮੈਣ ਰਾਜਪੂਤ ਥੇ ਤਿਨ ਕੇ ਪਿਤਾ ਪਾਸ ਧਨ ਬਹੁਤ
ਥਾ ਕੈਲਾਸ ਦੇਵ ਨੇ ਸੰਭਾਲਾ ਫਿਰ ਮਾਲਦੇਵ ਨੇ ਜੁਧ ਕਰਕੇ ਕੈਲਾਸ ਦੇਵ ਕੈਦ ਕੀਆ ਬਰਸ ਰੋਜ
ਪੀਛੇ ਆਧਾ ਧਨ ਦੇਕਰ ਛੋਡ ਦੀਆ ਢਾਢੀਆਣ ਵਾਰ ਗਾਈ ਤਿਸੀ ਤਰਹਾਂ ਪਰ ਇਹੁ ਵਾਰ ਆਠ ਤੁਕ
ਕੀ ਪੋੜੀ ਕਰ ਅੁਚਾਰਨ ਕਰੀ ਹੈ੧॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਹਲਾ ੩ ॥
ਗੁਰਿ ਮਿਲਿਐ ਮਨੁ ਰਹਸੀਐ ਜਿਅੁ ਵੁਠੈ ਧਰਣਿ ਸੀਗਾਰੁ ॥
ਗੁਰੋਣ ਕੇ ਮਿਲਂੇ ਕਰ ਮਨ ਆਨੰਦ ਕੋ ਪ੍ਰਾਪਤਿ ਹੋਤਾ ਹੈ ਜੈਸੇ ਵਰਖਾ ਹੋਂੇ ਸੇ ਧਰਤੀ ਕੋ
ਸਿੰਗਾਰ ਹੋਤਾ ਹੈ॥
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥
ਸਭੀ ਧਰਤੀ ਹਰੀਆਵਲੀ ਦ੍ਰਿਸਟ ਆਵਤੀ ਹੈ ਔਰ (ਸਰ) ਕਚੇ ਟੋਭੇ ਅਰ (ਤਾਲ) ਪਕੇ
(ਸੁਭਰ) ਲਬਾਲਬ ਹੋ ਕਰ ਭਰੇ ਜਾਤੇ ਹੈਣ ਤੈਸੇ ਹੀ ਗੁਰ ਅੁਪਦੇਸ ਵਰਖਾ ਕਰ ਅੁਤਮ ਮਧਮ
ਜਗਿਆਸੂਓਣ ਕੇ ਰਿਦੇ ਭਰੇ ਜਾਤੇ ਹੈਣ ਔਰ ਗੁਣੋਂ ਰੂਪੀ ਹਰੀਆਵਲੀ ਹੋਇ ਆਵਤੀ ਹੈ॥
ਅੰਦਰੁ ਰਚੈ ਸਚ ਰੰਗਿ ਜਿਅੁ ਮੰਜੀਠੈ ਲਾਲੁ ॥
ਸਚੇ ਪ੍ਰੇਮ ਵਿਖੇ ਤਿਨਕਾ ਅੰਤਹਕਰਨ ਰਚਤਾ ਹੈ ਅਰ ਸਚਾ ਅਨੰਦ ਹੋਤਾ ਹੈ ਜੈਸੇ ਮਜੀਠ
ਕਰ ਰੰਗਾ ਹੂਆ ਕਪੜਾ ਲਾਲ ਹੋਤਾ ਹੈ॥
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥
ਸਚ ਮਨਨ ਕਰਨੇ ਸੇ ਰਿਦਾ ਕਮਲ ਪ੍ਰਫੁਲਤ ਹੋਤਾ ਹੈ ਔਰ ਗੁਰੋਣ ਕੇ ਸਬਦ ਕਰ ਨਿਹਾਲ
ਹੋਈਤਾ ਹੈ॥
ਪੰਨਾ ੧੨੭੯
ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥
ਜੋ ਮਨਮੁਖ ਹੈਣ ਸੋ ਦੂਜੀ ਤਰਫ ਹੈਣ ਅਰਥਾਤ ਮਾਇਆ ਕੇ ਪਾਸੇ ਹੈਣ ਦ੍ਰਿਸਟੀ ਕਰ ਦੇਖ ਲੇਵੋ
ਭਾਵ ਪਰਤਖ ਨੇਤ੍ਰੋਣ ਸੇ ਵਾ ਨਿਰਨੇ ਕਰਕੇ ਦੇਖ ਲੇਵੋ॥
ਫਾਹੀ ਫਾਥੇ ਮਿਰਗ ਜਿਅੁ ਸਿਰਿ ਦੀਸੈ ਜਮਕਾਲੁ ॥
ਫਾਹੀ ਮੈਣ ਫਾਥੇ ਹੂਏ ਮਿਰਗ ਵਤ ਤਿਨ ਕੇ ਸਿਰ ਪੁਰ ਜਮਕਾਲ ਦ੍ਰਿਸਟ ਆਵਤਾ ਹੈ॥
ਖੁਧਿਆ ਤ੍ਰਿਸਨਾ ਨਿਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥
(ਖੁਧਿਆ) ਭੁਖ ਪਦਾਰਥੋਣ ਕੀ ਤ੍ਰਿਸਨਾ ਧਨ ਕੀ ਔ ਨਿੰਦਾ ਇਹ ਬੁਰੀ ਹੈ ਔਰ ਕਾਮ ਕ੍ਰੋਧ
ਕਰਕੇ ਏਹ ਜੀਵ ਬਿਕਰਾਲ ਰੂਪ ਹੋ ਰਹਾ ਹੈ॥
ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥


*੧ ਪੋੜੀ ਇਹ ਹੈ॥ ਭਰਮ ਘੋੜਾ ਪਰਬਤ ਪੈਲਾਂ ਸਰ ਕਰ ਤਟ ਅੰਦਰ॥ ਨੌ ਨਦੀ ਨੜਿਨਵੇ ਗਂੇ ਜਲ ਕੰਬਰ॥ ਢੁਕਾ
ਰਾਯ ਅੰਬੀਰਦੇਵ ਕਰ ਮੇਘ ਅਡੰਬਰ॥ ਆੜਤ ਖੰਡਾ ਗਂਿਆ ਕੈਲਾਸੇ ਅੰਦਰ। ਬਿਜਲੀ ਜੁ ਝਲਕਾਂੀਆਣ ਤੇਗਾਂ ਵਿਚ
ਅੰਬਰ॥ ਮਾਲਦੇਵ ਕੈਲਾਸ ਲ਼ ਬੰਨਾ ਕਰ ਸੰਬਰ॥ ਫਿਰ ਆਧਾ ਧਨ ਮਾਲਦੈ ਛਡਾ ਗੜ ਅੰਦਰ॥ ਮਾਲਦੇਵ ਜਸ
ਖਟਿਆ ਵਾਣਗ ਸਾਹ ਸਕੰਦਰ॥ ਯਹ ਆਠ ਤੁਕੀ ਪੋੜੀ ਹੈ ਇਸ ਸਾਥ ਗੁਰੂ ਜੀ ਨੇ ਆਠ ਤੁਕ ਪੋੜੀ ਮੇਲੀ॥ 'ਆਪੀਨੈ
ਆਪੁ ਸਾਜਿ ਆਪੁ ਪਛਾਣਿਆ'॥ ਇਤਾਦਿ॥

Displaying Page 3838 of 4295 from Volume 0