Faridkot Wala Teeka
ਪੰਨਾ ੧੨੯੪
ਰਾਗੁ ਕਾਨੜਾ ਚਅੁਪਦੇ ਮਹਲਾ ੪ ਘਰੁ ੧
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸਾਧੋਣ ਕੀ ਸੰਗਤਿ ਕਾ ਫਲ ਦਿਖਾਵਤੇ ਹੂਏ ਅੁਪਦੇਸ ਕਰਤੇ ਹੈਣ॥
ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥
ਹਅੁ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਅੁ ਮਿਲਿ ਸੰਗਤਿ ਪਾਰਿ ਅੁਤਰਿਆ ॥੧॥
ਰਹਾਅੁ ॥
ਹੇ ਭਾਈ ਸਾਧ ਜਨੋਣ ਕੋ ਮਿਲ ਕਰ ਮੇਰਾ ਮਨ ਗੁਣੋਂ ਕਰਕੇ ਹਰਾ ਹੂਆ ਹੈ ਮੈਣ ਜਿਨਕੀ
ਸੰਗਤ ਮੈਣ ਮਿਲਕਰ ਸੰਸਾਰ ਸਮੁੰਦਰ ਸੇ ਪਾਰ ਅੁਤਰਾ ਹੂੰ ਮਨ ਤਨ ਬਾਂਣੀ ਕਰ ਤਿਨ ਸਾਧ ਜਨੋਣ ਕੇ
ਚਰਨੋਣ ਮੇਣ ਬਲਿਹਾਰਨੇ ਜਾਤਾ ਹੂੰ॥
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥
ਹੇ ਹਰਿ ਹਰਿ ਪ੍ਰਭੂ ਹਮਾਰੇ ਪੁਰ ਅਪਨੀ ਕਿਰਪਾ ਕਰੋ ਮੈਣ ਸੰਤ ਜਨੋਣ ਕੇ ਪੜਿਆ ਰਹਾਂ॥
ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਅੁਧਰਿਆ ॥੧॥
ਵਹੁ ਸਾਧੂ ਮਨ ਤਨ ਬਾਂਣੀ ਕਰ ਧੰਨਤਾ ਯੋਗ ਹੈਣ ਜਿਨੋਣ ਨੇ ਹਰੀ ਪ੍ਰਭੂ ਕੋ ਜਾਨਾ ਹੈ ਤਿਨ
ਸਾਧੂਓਣ ਕੋ ਜੋ ਪਾਪੀ ਭੀ ਮਿਲਾ ਹੈ ਵਹੁ ਭੀ ਅੁਧਰ ਗਿਆ ਹੈ॥੧॥
ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥
ਮਨੂਆ ਅਤੀ ਚਪਲ ਹੂਆ ਹੂਆ ਬਹੁ ਬਿਧੋਣ ਕਰ ਚਲਤਾ ਥਾ ਅਰਥਾਤ ਭਟਕਤਾ ਥਾ ਸਾਧੂ
ਕੇ ਸਾਥ ਮਿਲ ਕੇ ਤਿਸ ਕੇ (ਗਤਿ) ਗਵਨ ਕੋ ਬਸ ਕਰ ਲੀਆ ਹੈ॥ ਜੇ ਕਹੇਣ ਕੈਸੇ ਬਸ ਕੀਆ ਹੈ
ਤਿਸ ਪਰ ਦ੍ਰਿਸ਼ਟਾਂਤ ਕਹਤੇ ਹੈਣ॥
ਜਿਅੁਣ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥
ਜਿਸ ਪ੍ਰਕਾਰ ਝੀਵਰ ਨੇ ਸੂਤਰ ਕਾ ਜਾਲ ਜਲ ਕੇ ਬੀਚ ਪਸਾਰਿਆ ਔਰ ਮਛ ਕੋ (ਗ੍ਰਸਿ)
ਪਕੜ ਕਰ ਤਿਸ ਕੀ ਗਤੀ ਕੋ ਬਸ ਕਰਕੇ (ਖਰਿਆ) ਲੈ ਗਿਆ ਤੈਸੇ ਮਨ ਕੋ ਬਿਚਾਰ ਰੂਪ ਜਾਲ ਸੇ
ਪਕੜਾ ਹੈ॥੨॥
ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥
(ਸੰਤ) ਸ਼ਾਂਤ ਰੂਪ ਜੋ ਹਰੀ ਕੇ ਸੰਤ ਹੈਣ ਸੋ (ਭਲ ਨੀਕੇ) ਅਤੀ ਸ੍ਰੇਸ਼ਟ ਹੈਣ ਤਿਨ ਸੰਤ ਜਨੋਣ
ਕੋ ਮਿਲਕਰ ਰਿਦੇ ਕੀ ਮੈਲ ਲਹਿ ਗਈ ਹੈ॥
ਹਅੁਮੈ ਦੁਰਤੁ ਗਇਆ ਸਭੁ ਨੀਕਰਿ ਜਿਅੁ ਸਾਬੁਨਿ ਕਾਪਰੁ ਕਰਿਆ ॥੩॥
ਹੰਤਾ ਮਮਤਾ ਰੂਪੀ ਜੋ (ਦੁਰਤੁ) ਪਾਪ ਥਾ ਸੋ ਸਭ ਨਿਕਸ ਗਿਆ ਹੈ ਜੈਸੇ ਕਪੜੇ ਕੋ ਸਾਬਂ
ਸੁਧ ਕਰ ਦੇਤਾ ਹੈ ਤੈਸੇ ਹੀ ਅੰਤਹਕਰਣ ਕੋ ਸੁਧ ਕੀਆ ਹੈ॥੩॥
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਅੁਰ ਧਰਿਆ ॥
ਆਦਿ ਰੂਪ ਸਿਰੋਮਣੀ ਠਾਕੁਰ ਨੇ ਮਸਤਕ ਪੁਰ ਜੋ ਪੁੰਨ ਕਰਮ ਕਾ ਲੇਖ ਲਿਖਾ ਥਾ ਤਿਸ
ਕਰ ਪੂਜਨੇ ਜੋਗ ਸਤਿਗੁਰੋਣ ਕੇ ਚਰਣੋਣ ਕੋ ਰਿਦੇ ਮੈਣ ਧਾਰਨ ਕੀਆ ਹੈ॥
ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਅੁਧਰਿਆ ॥੪॥੧॥
ਦੁਖ ਦਰਿਦਰ ਸਭ ਕੇ (ਭੰਜ) ਨਸ਼ਟ ਕਰਨੇ ਹਾਰੇ ਪ੍ਰਭੂ ਕੋ ਪਾਇਆ ਹੈ ਸ੍ਰੀ ਗੁਰੂ ਜੀ ਕਹਤੇ
ਹੈਣ ਅਪਨੇ ਜਨ ਕੋ (ਨਾਮਿ) ਪਰਮੇਸਰ ਨੇ ਅੁਧਾਰ ਲੀਆ ਹੈ॥੪॥੧॥