Faridkot Wala Teeka
ਪੰਨਾ ੧੩੧੯
ਰਾਗੁ ਕਲਿਆਨ ਮਹਲਾ ੪
ਸਤਿਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਮਾ ਰਮ ਰਾਮੈ ਅੰਤੁ ਨ ਪਾਇਆ ॥
ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਅੁ ॥
ਬੇਨਤੀ॥ ਹੇ ਰਾਮ (ਰਾਮ) ਸੁੰਦ੍ਰ ਜੋ ਤੇਰੇ ਮੈਣ ਰਮੇ ਹੈਣ ਅਰਥਾਤ ਭਜਨ ਮੈਣ ਤਤਪਰ ਹੂਏ ਹੈਣ
ਤਿਨੋਣ ਨੇ ਤੇਰਾ ਅੰਤ ਨਹੀਣ ਪਾਯਾ ਭਾਵ ਤੂੰ ਬੰਤੁ ਹੈਣ ਹਮ ਬਾਲਿਕ ਜੀਵ ਤੁਮਾਰੇ ਪ੍ਰਤਿਪਾਲਾ ਕੀਏ
ਹੂਏ ਹੈਣ ਤੂੰ ਪੁਰਖ ਸਭ ਸੇ ਵਜ਼ਡਾ ਔਰ ਮੇਰਾ ਪਿਤਾ ਔਰ ਮਾਤਾ ਵਤ ਰਖਕ ਹੈਣ॥
ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥
ਹੇ ਹਰੀ ਆਪ ਕੇ ਨਾਮ (ਅਸੰਖ) ਅਗਿਂਤ ਹੈਣ ਹੇ ਹਰੀ ਰਾਇਆ ਤੂੰ ਤੀਨ ਕਾਲ ਮੈਣ ਅਗੰਮ
ਹੈਣ ਭਾਵ ਤੇਰੀ ਮਿਤ ਕੋ ਕੋਈ ਪਾਇ ਨਹੀਣ ਸਕਤਾ ਹੈ॥
ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥
ਗੁਣੀ ਗਿਆਨੀ ਜਨੋਣ ਨੇ ਬਹੁਤ ਹੀ (ਸੁਰਤਿ) ਸਮਝ ਕਰੀ ਪਰੰਤੂ ਤਿਨੋਣ ਨੇ ਤੇਰੀ ਕੀਮਤਿ
ਕੋ ਤਿਲ ਮਾਤ੍ਰ ਨਹੀਣ ਪਾਯਾ ॥੧॥
ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥
ਹੇ ਗੋਬਿੰਦ ਜੀ (ਗੋ) ਬੇਦਾਂ ਦਾਰੇ (ਬਿਦ) ਜਾਣਨੇ ਜੋਗ ਤੇਰੇ ਗੁਣੋਂ ਕੋ ਸਦੀਵ ਗਾਵਤੇ ਹੈਣ
ਪਰੰਤੂ ਹੇ ਗੋਬਿੰਦ ਤੇਰੇ ਗੁਣੋਂ ਕਾ ਕਿਸੀ ਨੇ ਅੰਤੁ ਨਹੀਣ ਪਾਯਾ ॥੨॥
ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥
ਹੇ ਸਾਮੀ ਤੂੰ (ਅਮਿਤਿ) ਅਪ੍ਰਮਾਣ ਹੈਣ ਤੋਲ ਮੈਣ ਨਹੀਣ ਆਵਤਾ ਔਰ ਬ੍ਰਹਮਾਦਿਕੋਣ ਕਾ ਭੀ
ਪਰਾ ਹੈਣ ਬਹੁਤੇ ਜਪੀਓਣ ਨੇ ਭੀ ਤੇਰਾ ਥਾਹ ਨਹੀਣ ਪਾਯਾ॥੨॥
ਅੁਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥
ਹੇ ਮਾਧਵ ਸੰਤ ਜਨ ਮਨ ਕਰਕੇ ਆਪ ਕੀ ਅੁਸਤਤਿ ਕਰਤੇ ਹੈਣ ਹੇ ਹਰਿਰਾਇਆ ਬਾਂਣੀ
ਕਰਕੇ ਗੁਣੋਂ ਕੋ ਗਾਵਤੇ ਹੈਣ॥
ਤੁਮ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥
ਤੁਮ ਜਲ ਕੇ ਸਮੁੰਦਰ ਹੋ ਹਮ ਆਪ ਕੇ ਮੀਨ ਹੈਣ ਤੇਰਾ ਅੰਤ ਕਹੀਣ ਪਾਇਆ ਨਹੀਣ
ਜਾਤਾ॥੩॥
ਜਨ ਕਅੁ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥
ਹੇ ਮਧਸੂਦਨ ਮੁਝ ਦਾਸ ਕੋ ਕਿਰਪਾ ਦ੍ਰਿਸ਼ਟੀ ਕਰੋ ਹੇ ਹਰੀ ਮੇਰੇ ਕੋ ਸਰਬ ਓਰ ਤੇ ਅਪਣਾ
ਨਾਮ ਜਪਾਇ ਦੀਜੀਏ॥
ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥
ਮੁਝ ਮੂਰਖ ਜਨ ਅੰਧਲੇ ਕੋ ਤੇਰੇ ਨਾਮ ਕੀ ਓਟ ਹੈ ਸ੍ਰੀ ਗੁਰੂ ਜੀ ਕਹਤੇ ਹੈਣ ਸੋ ਨਾਮੁ ਗੁਰੋਣ
ਦਾਰੇ ਪਾਯਾ ਹੈ॥੪॥੧॥
ਕਲਿਆਨੁ ਮਹਲਾ ੪ ॥
ਹਰਿ ਜਨੁ ਗੁਨ ਗਾਵਤ ਹਸਿਆ ॥