Faridkot Wala Teeka

Displaying Page 4072 of 4295 from Volume 0

ਜਬ ਇਸ ਪ੍ਰਕਾਰ ਹਰਿ ਲਾਲ ਔ ਹਰਿ ਕ੍ਰਿਸ਼ਨ ਪੰਡਤੋਣ ਕਾ ਸਤਾਹਠ ਸਲੋਕ ਸ੍ਰੀ ਗੁਰੂ ਜੀ ਨੇ
ਅੁਪਦੇਸ ਕਰ ਮੋਹ ਨਸਟ ਕੀਆ ਤਬ ਤਿਨੋਣ ਨੇ ਪ੍ਰਸੰਨ ਹੋ ਕਰ ਬੇਨਤੀ ਕਰੀ ਕਿ ਆਪ ਕ੍ਰਿਪਾ ਕਰ
ਕੁਛ ਔਰ ਅੰਮ੍ਰਤ ਰੂਪ ਕਥਾ ਕੋ ਸੁਨਾਵੋ ਜਿਸ ਸੇ ਦੇਹ ਅਧਿਾਸ ਦੂਰ ਹੋਇ ਸ੍ਰੀ ਗੁਰੂ ਅਰਜਨ
ਸਾਹਿਬ ਜੀ ਤਿਨੋਣ ਕੋ ਅਤਿ ਪ੍ਰੇਮਵਾਨ ਜਾਨ ਕਰ ਦੇਹ ਕੀ ਮਲੀਨਤਾ ਔ ਸੰਤੋਣ ਕੀ ਮਹਿਮਾ ਲਖਾਵਤੇ
ਹੂਏ ਗਾਥਾ ਨਾਮ ਬਾਂਣੀ ਅੁਚਾਰਨ ਕਰਤੇ ਹੈਣ॥
ਮਹਲਾ ੫ ਗਾਥਾ
ੴ ਸਤਿਗੁਰ ਪ੍ਰਸਾਦਿ ॥
ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਂੰ ॥
ਹੇ ਭਾਈ (ਭਰਪੂਰ) ਮੁਸਕਪੂਰ ਔ (ਪੁਹਪ) ਫੂਲੋਣ ਔ ਹੋਰ ਸੁਗੰਧੀ ਵਾਲੀ ਵਸਤੂ ਇਸ
ਮਾਨੁਖ ਕੀ ਦੇਹ ਕੋ ਸਪਰਸ ਕਰਕੇ ਮਲੀਨ ਹੋ ਜਾਤੀਆਣ ਹੈਣ॥
ਮਜਾ ਰੁਧਿਰ ਦ੍ਰਗੰਧਾ ਨਾਨਕ ਅਥਿ ਗਰਬੇਂ ਅਗਾਨਣੋ ॥੧॥
ਪੁਨਾ ਜੋ (ਮਜਾ) ਮਿਝ ਔਰ (ਰੁਧਿਰ) ਰਕਤ ਔ ਦੁਰਗੰਧਕਾ ਕਰਕੇ ਪੂਰਨ ਹੈ ਸ੍ਰੀ ਗੁਰੂ ਜੀ
ਕਹਿਤੇ ਹੈਣ ਇਹ ਅਗਿਆਨੀ ਜੀਵ ਇਸ ਐਸੇ ਮਲੀਨ ਸਰੀਰ ਕੋ ਪਾਇਕਰ (ਅਬ) ਅੁਪਰਾਂਤ ਭਾਵ
ਫੇਰ ਭੀ (ਗਰਬੇਂ) ਗਰਬ ਕਰਤਾ ਹੈ ਭਾਵ ਯੇਹ ਇਸ ਮਲੀਨ ਸਰੀਰ ਕਾ ਹੰਕਾਰ ਕਰਨਾ ਨਹੀਣ
ਚਾਹੀਏ॥ ਪ੍ਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯਥਾ-ਬਿਸਟਾ ਅਸਤਿ ਰਕਤਿ ਪਰੇਟੇ ਚਾਮ। ਇਸ
ਅੂਪਰ ਲੇ ਰਖਿਓ ਗੁਮਾਨ॥
ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਂਹ ॥
ਯਦਪਿ ਇਹ ਜੀਵ ਪ੍ਰਮਾਣੂਓਣ ਪ੍ਰਯੰਤ ਸੂਖਮ ਰੂਪ ਧਾਰਕੇ ਸਿਧੀ ਕੇ ਬਲ ਕਰਕੇ ਅਕਾਸ ਮੈਣ
ਜੋ ਸਾਤ ਲੋਕ ਹੈਣ ਤਿਨ ਮੈਣ ਔਰ ਦੀਪੋਣ ਜੋ ਖੰਡੋਣ ਸਹਤ ਹੈ॥
ਗਛੇਂ ਨੈਂ ਭਾਰੇਂ ਨਾਨਕ ਬਿਨਾ ਸਾਧੂ ਨ ਸਿਧਤੇ ॥੨॥
(ਗਛੇਂ) ਜਾਇ ਕਰ ਨੇਤ੍ਰੋਣ ਕੇ ਫੁਰਕਂੇ ਮੈਣ ਫੇਰ ਆਵੈ ਸ੍ਰੀ ਗੁਰੂ ਜੀ ਕਹਿਤੇ ਹੈਣ ਤੌ ਭੀ ਸੰਤੋਣ
ਕੀ ਸੰਗਤਿ ਸੇ ਬਿਨਾ ਜੀਵ ਕਬੀ ਮੋਖ ਕੋ ਪ੍ਰਾਪਤਿ ਨਹੀਣ ਹੋਤਾ ਹੈ॥੨॥
ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਂ ਮਿਥਿਆ ॥
ਹੇ ਭਾਈ ਮ੍ਰਿਤ ਹੋਂੇ ਕੋ ਸਤ ਜਾਣੋਣ ਕਿਅੁਣਕਿ ਜੋ ਨਾਮ ਰੂਪ ਜਗਤ ਦ੍ਰਿਸਟ ਆਵਤਾ ਹੈ ਸੋ
ਸਭ ਮਿਥਿਆ ਰੂਪ ਹੈ॥
ਕੀਰਤਿ ਸਾਥਿ ਚਲਥੋ ਭਣੰਤਿ ਨਾਨਕ ਸਾਧ ਸੰਗੇਂ ॥੩॥
ਸ੍ਰੀ ਗੁਰੂ ਜੀ ਕਹਿਤੇ ਹੈਣ ਜੋ ਸੰਤੋਣ ਕੀ ਸੰਗਤ ਕਰਕੇ ਗੋਪਾਲ ਕਾ ਕੀਰਤਨ ਅਰਥਾਤ ਜਸ
ਅੁਚਾਰਨ ਕਰਨਾ ਹੈ ਸੋ ਸਾਥ ਚਲਤਾ ਹੈ ਭਾਵ ਯਹੀ ਸਤ ਹੈ॥੩॥
ਮਾਯਾ ਚਿਤ ਭਰਮੇਂ ਇਸਟ ਮਿਤ੍ਰੇਖੁ ਬਾਂਧਵਹ ॥
ਇਸ ਮਾਯਾ ਨੇ ਇਸਟ ਮਿਤ੍ਰ ਬਾਂਧਵੋ (ਖੁ) ਬੀਚ ਅਰਥਾਤ ਇਨੋਣ ਕੇ ਮੋਹਿ ਮੈਣ ਜੀਵੋਣ ਕਾ
ਚਿਤ ਭ੍ਰਮਾਇ ਦੀਆ ਹੈ॥
ਲਬਧੰ ਸਾਧ ਸੰਗੇਂ ਨਾਨਕ ਸੁਖ ਅਸਥਾਨ ਗੋਪਾਲ ਭਜਂੰ ॥੪॥
ਸ੍ਰੀ ਗੁਰੂ ਜੀ ਕਹਿਤੇ ਹੈਣ ਤਾਂ ਤੇ ਹੇ ਭਾਈ ਸੰਤੋਣ ਕੀ ਸੰਗਤਿ ਕਰ ਗੋਪਾਲ ਕਾ ਭਜਨ ਕਰਨੇ
ਤੇ ਜੀਵ ਕੋ ਸੁਖੋਣ ਕਾ ਅਸਥਾਨ ਸੈ ਸਰੂਪ (ਲਭਧੰ੍ਹ) ਪ੍ਰਾਪਤਿ ਹੋਤਾ ਹੈ॥੪॥
ਮੈਲਾਗਰ ਸੰਗੇਂ ਨਿਮੁ ਬਿਰਖ ਸਿ ਚੰਦਨਹ ॥
ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥

Displaying Page 4072 of 4295 from Volume 0