Faridkot Wala Teeka
ਚਅੁਬੋਲੇ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਚਅੁਬੋਲੇ ਛੰਦ ਵਸੇਸ ਹੈਣ ਵਾ ਜੋ ਚਾਰ ਭਗਤੋਣ ਨੇ ਬੋਲੇ ਹੈਣ ਸੋਈ ਸ੍ਰੀ ਗੁਰੂ ਜੀ ਨੇ ਅੁਚਾਰਨ
ਕੀਏ ਹੈਣ॥ ਲਹੌਰ ਕੇ ਬੀਚ ਸ੍ਰੀ ਗੁਰੂ ਜੀ ਕੇ ਸਿਜ਼ਖ ਥੇ ਸੰਮਨ ਔਰ ਮੂਸਨ ਪਿਤਾ ਪੁਤ੍ਰ ਦੋਨੋਣ ਏਕ ਸਮੇਣ
ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਨ ਕੇ ਗ੍ਰਹਿ ਮੈਣ ਪ੍ਰਾਪਤਿ ਭਏ ਅੁਨਕੇ ਪਾਸ ਪਦਾਰਥ ਨਹੀਣ ਥਾ ਤਬ
ਅੁਨ ਦੋਨੋਣ ਨੇ ਜਾਇਕਰ ਗੁਰੂ ਜੀ ਕੀ ਸੇਵਾ ਹੇਤ ਕਿਸੀ ਬਨੀਏ ਕੀ ਦੁਕਾਨ ਕੇ ਅੂਪਰ ਸੇ ਪਾੜ ਕਰ
ਜੋ ਪਦਾਰਥ ਚਾਹੀਤਾ ਥਾ ਸੋ ਲੇ ਲੀਆ ਸੰਮਨ ਜੋ ਮੂਸਨ ਕਾ ਪਿਤਾ ਥਾ ਸੋ ਦੁਕਾਨ ਕੀ ਛਤ ਕੇ ਅੂਪਰ
ਖੜਾ ਹੂਆ ਵਸਤੂਆਣ ਪਕੜੀ ਜਾਤਾ ਥਾ ਔਰ ਮੂਸਨ ਨੀਚੇ ਸੇ ਪਕੜਾਵਤਾ ਥਾ ਜਬ ਪੁਤ੍ਰ ਕੋ ਸੰਮਨ
ਅੁਪਰ ਸੇ ਛਤ ਵਿਚੋਣ ਖੈਣਚਂੇ ਲਗਾ ਤਬ ਤਿਸ ਬਨੀਏ ਨੇ ਜਾਗ ਕਰ ਮੂਸਨ ਕੀ ਨੀਚੇ ਸੇ ਲਾਤ ਪਕੜ
ਲਈ ਤਬ ਸੰਮਨ ਨੇ ਵਿਚਾਰਿਆ ਜੇਕਰ ਹਮਾਰਾ ਕਰਮ ਜਾਹਿਰ ਹੂਆ ਤੌ ਲੋਕ ਕਹੈਣਗੇ ਗੁਰੂ ਕੇ ਸਿਖ
ਐਸਾ ਕਰਮ ਕਰਤੇ ਹੈਣ ਇਸ ਕਰਕੇ ਪੁਤ੍ਰ ਕਾ ਸੀਸ ਕਾਟ ਲੀਆ ਅਰ ਓਹ ਪਦਾਰਥ ਲਿਆਇਕਰ ਸ੍ਰੀ
ਗੁਰੂ ਜੀ ਸੰਯੁਗਤਿ ਸੰਗਤ ਕਾ ਪ੍ਰਸਾਦਿ ਤਿਆਰ ਕਰਕੇ ਹਜੂਰ ਮੇਣ ਅਰਜ ਕਰੀ॥ ਸ੍ਰੀ ਗੁਰੂ ਜੀ
ਪ੍ਰਸਾਦਿ ਛਕਨੇ ਕੋ ਸਰਬ ਸੰਗਤਿ ਸਾਥ ਲੰਗਰ ਮੈਣ ਜਾਇ ਬੈਠੇ ਤਬ ਸੰਮਨ ਨੇ ਪ੍ਰਸਾਦਿ ਪਰੋਸਿਆ
ਦੇਖ ਕਰ ਅੰਤਰਜਾਮੀ ਮਹਾਰਾਜ ਕਹਿਤੇ ਭਏ ਹੇ ਸੰਮਨ ਮੂਸਨ ਕਹਾਂ ਹੈ ਅੁਸਕੋ ਬੁਲਾਵੋ ਤੌ ਪ੍ਰਸਾਦਿ
ਛਕੇਣਗੇ ਐਸੇ ਸੁਨ ਕਰ ਸੰਮਨ ਚੁਪ ਰਹਾ ਤਿਸ ਸਮੇਣ ਮੈਣ ਸ੍ਰੀਗੁਰੂ ਅਰਜਨ ਦੇਵ ਜੀ ਨੇ ਕਹਾ ਆਓ
ਮੂਸਨ ਪ੍ਰਸਾਦਿ ਛਕੈਣ ਐਸਾ ਬਚਨ ਕਰਤੇ ਹੀ ਮੂਸਨ ਨੇ ਅੁਸੀ ਪ੍ਰਕਾਰ ਸੇ ਹਜੂਰ ਆਨਕਰ ਨਮਸਕਾਰ
ਕਰੀ ਤਬ ਗੁਰੂ ਜੀ ਨੇ ਪ੍ਰਸਾਦਿ ਛਕਿਆ ਪੁਨਾ ਜਬ ਮਹਾਰਾਜ ਬਿਰਾਜਵਾਨ ਭਏ ਤਬ ਸੰਮਨ ਕੇ ਮਨ
ਮੇਣ ਆਈ ਕਿ ਮੈਨੇ ਅਪਨੇ ਪੁਤ੍ਰ ਕਾ ਸੀਸ ਕਾਟਾ ਥਾ ਕੁਛ ਇਸ ਕੇ ਮਨ ਮੇਣ ਮੇਰੀ ਤਰਫੋਣ ਗਿਲਾਨ ਨ
ਹੋਈ ਹੋਵੇ ਇਸ ਵਾਸਤੇ ਤਿਨੋਣ ਨੇ ਜੋ ਆਪਸ ਮੈਣ ਚਰਚਾ ਕਰੀ ਸੋਈ ਸ੍ਰੀ ਗੁਰੂ ਜੀ ਅਪਨੇ ਸ੍ਰੀ ਮੁਖ
ਸੇਣ ਅੁਚਾਰਨ ਕਰਤੇ ਹੈਣ॥
ਸੰਮਨ ਜਅੁ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ ॥
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥
ਸੰਮਨ ਜੀ ਕਹਿਤੇ ਹੈਣ ਹੇ ਪੁਤ੍ਰ ਇਹ ਜੋ ਪ੍ਰੇਮ ਰੂਪੀ ਪਦਾਰਥ ਹੈ ਇਸ ਕੀ ਜਿਨ ਕੋ
(ਦਮਕ੍ਹਿਹੁ) ਝਲਕ ਮਾਤ੍ਰ ਭੀ ਸਜ਼ਟ ਹੋਤੀ ਹੈ ਵਾ ਹੋਈ ਹੈ ਪੁਨਾ ਸੋ (ਰਾਵਨ) ਰਾਜਾ ਹੋਤੇ ਭਏ ਹੈਣ ਰੰਕ
ਨਹੀਣ ਰਹੇ ਭਾਵ ਈਸ਼ਰ ਰੂਪ ਹੋ ਗਏ ਹੈਣ ਜੀਵ ਰੂਪ ਨਹੀਣ ਰਹੇ ਪੁਨਾ ਵਹੁ ਕੈਸੇ ਹੈਣ ਜਿਨੋਣ ਨੇ ਹੰਕਾਰ
ਆਦੀ ਬਿਕਾਰ ਰੂਪ ਸਿਰ ਕਾਟ ਦੀਏ ਹੈਣ ਵਾ ਹੇ ਪੁਤ੍ਰ ਜੇਕਰ ਇਸ ਪ੍ਰੇਮ ਕੀ (ਦਮਕ੍ਹਿਹੁ) ਦੰਮਾ ਕਰਕੇ
(ਸਾਟ) ਬਦਲ ਸਦਲ ਹੋਤੀ ਤੌ ਲੰਕਾਪਤੀ ਰਾਵਣ ਰੰਕ ਨਹੀਣ ਥਾ ਜਿਸ ਨੇ ਸ਼ਿਵਜੀ ਕੀ ਪ੍ਰਸੰਤਾ ਹੇਤ
ਅਪਨੇ ਸੀਸ ਕਾਟ ਦੀਏ ਥੇ। ਭਾਵ ਯੇਹ ਹੇ ਪੁਤ੍ਰ ਤਾਂ ਤੇ ਤੂੰ ਭੀ ਸਿਰ ਕਾਟਂੇ ਕਰ ਅਪਨੇ ਚਿਤ ਮੈਣ
ਰੋਸ ਨ ਕਰ॥੧॥ ਮੂਸਨ ਅੁਤ੍ਰ ਕਹਿਤਾ ਹੈ॥
ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥
ਹੇ ਪਿਤਾ ਜੀ ਸਤਿਗੁਰੋਣ ਔ ਹਰੀ ਕੀ ਪ੍ਰੇਮ ਪ੍ਰੀਤੀ ਮੈਣ ਜਿਨੋਣ ਕਾ ਤਨ ਮਨ ਖਚਤ ਹੋਇ
ਰਹਿਆ ਹੈ ਤਿਨੋਣ ਕਾ ਰਾਈ ਮਾਤ੍ਰ ਭੀ (ਬੀਚੁ) ਅੰਤਰਾ ਅਰਥਾਤ ਫਰਕ ਨਹੀਣ ਹੋਤਾ ਹੈ॥
ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥
ਕਿਅੁਣਕਿ ਤਿਨੋਣ ਕਾ ਮਨ ਸਤਿਗੁਰੋਣ ਕੇ ਚਰਨ ਕਮਲੋਣ ਮੈਣ (ਬੇਧਿਓ) ਮਿਲਕਰ ਅਭੇਦ ਹੂਆ
ਹੈ ਇਸ ਬਾਤ ਕੋ (ਸੁਰਤਿ) ਗਿਆਤ ਕੇ ਸੰਜੋਗ ਕਰਕੇ (ਬੂਝਨੁ) ਸਮਝਨਾ ਹੋਤਾ ਹੈ॥ ਭਾਵ ਯੇਹ ਹੇ
ਪਿਤਾ ਜੀ ਮੇਰੀ ਸੁਰਤਿ ਸਤਿਗੁਰੋਣ ਕੇ ਚਰਨੋਣ ਮੈਣ ਲਾਗ ਰਹੀ ਹੈ ਤਿਸੀ ਤੇ ਸਿਰ ਕਾਟੇ ਕੀ ਭੀ ਮੁਝ ਕੋ
ਖਬਰ ਨਹੀਣ ਹੈ॥੨॥ ਪ੍ਰੇਮ ਕੀ ਮਹਤਤਾ ਅੁਚਾਰਨ ਕਰਤੇ ਹੈਣ॥
ਪੰਨਾ ੧੩੬੪