Faridkot Wala Teeka
ਥਿਤੀ ਗਅੁੜੀ ਮਹਲਾ ੫ ॥
ਸਲੋਕੁ ॥
ੴ ਸਤਿਗੁਰ ਪ੍ਰਸਾਦਿ ॥
ਏਕਮ ਸੇ ਲੈਕਰ ਸਰਬ ਤਿਥਾਂ ਦੁਆਰੇ ਗੁਰੂ ਜੀ ਹਰੀ ਭਜਨ ਕਾ ਅੁਪਦੇਸ ਕਰਤੇ ਹੈਣ॥
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
ਜੋ ਸੁਆਮੀ ਸਿਰਜਨ ਅੁਤਪਤਿ ਕਰਨੇ ਵਾਲਾ ਹੈ ਸੋ ਜਲ ਥਲ ਪ੍ਰਿਥਮੀ ਆਕਾਸ ਮੈ ਪੂਰਨ ਹੋ
ਰਹਾ ਹੈ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥
ਪੁਨਾ ਵਹੁ ਏਕ ਰੂਪ ਅਨੇਕ ਭਾਂਤ ਹੋ ਕਰ ਸਰਬ ਮੈ ਪਸਰ ਰਿਹਾ ਹੈ॥੧॥
ਪਅੁੜੀ ॥
ਏਕਮ ਏਕੰਕਾਰੁ ਪ੍ਰਭੁ ਕਰਅੁ ਬੰਦਨਾ ਧਿਆਇ ॥
ਏਕਮ ਤਿਥਿ ਕਾ ਮਹਾਤਮ ਏਹ ਹੈ ਕਿ ਏਕ ਓਅੰਕਾਰ ਰੂਪ ਜੋ ਪ੍ਰਭੂ ਹੈ ਤਿਸ ਕੋ ਧਿਆਇ
ਕਰ ਬੰਦਨਾ ਕਰੋ॥
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਅੁ ਹਰਿ ਰਾਇ ॥
ਗੋਬਿੰਦ ਗੋਪਾਲ ਪ੍ਰਭੂ ਹਰਿ ਰਾਜਾ ਕੇ ਗੁਣ ਅੁਚਾਰਨ ਕਰੋ ਔਰ ਸਰਨ ਮੈ ਪੜੋ॥
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥
ਜਿਸ ਵਾਹਿਗੁਰੂ ਕੀ ਕ੍ਰਿਪਾ ਸੇ (ਸਭ ਕਿਛੁ) ਧਰਮ ਅਰਥ ਕਾਮ ਔਰ (ਕਲਿਆਨ) ਮੋਖ
ਸੁਖ ਪ੍ਰਾਪਤਿ ਹੋਤਾ ਹੈ ਤਿਸ ਕੀ ਆਸਾ ਕਰੀਏ॥
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥
(ਚਾਰਿ ਕੁੰਟ) ਪੂਰਬ ਪਛਮ ਅੁਜ਼ਤ੍ਰ ਦਖਣ ਇਨ ਕੇ ਸਹਤ ਜੋ ਦਸੋ ਦਿਸਾ ਅਗਨ ਕੋਂ ਨੈਰਤ
ਕੋਂ ਵਾਇਵ ਕੋਂ ਈਸਾਨ ਕੋਂ ਨੀਚੇ ਅੂਪਰ ੧੦ ਭ੍ਰਮ ਕਰ ਥਕਤ ਹੋ ਰਹੇ ਹੈਣ ਤਿਸ ਵਾਹਿਗੁਰੂ
ਬਿਨਾਂ ਔਰ ਕੋਈ ਦ੍ਰਿਸਟ ਨਹੀਣ ਆਵਤਾ॥
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਅੁ ਬੀਚਾਰੁ ॥
ਬੇਦ ਔਰ ਪੁਰਾਨ ਪੁਨਾ ਸਿੰਮ੍ਰਿਤੀਆਣ ਸੁਨੇ ਹੈਣ ਔਰੁ ਬਹੁਤ ਪ੍ਰਕਾਰ ਬੀਚਾਰ ਕਰ ਰਹਾ ਹੂੰ॥
ਪਤਿਤ ਅੁਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥
ਪਾਪੀਓਣ ਕੇ ਅੁਧਾਰ ਕਰਨੇ ਵਾਲਾ ਭੈ ਕੇ ਨਸ ਕਰਨੇ ਵਾਲਾ ਸੁਖੋਣ ਕਾ ਸਮੁੰਦ੍ਰ ਏਕ ਨਿਰੰਕਾਰ
ਹੀ ਹੈ।
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥
ਆਪ ਹੀ ਦਾਤਾ ਹੋ ਕਰ ਦੇਨੇ ਵਾਲਾ ਹੋ ਰਹਾ ਹੈ। ਆਪ ਹੀ ਤਿਸ ਦਾਤਿ ਕੇ (ਭੁਗਤਾ) ਭੋਗਨੇ
ਵਾਲਾ ਭਿਛਕ ਹੋ ਰਹਾ ਹੈ ਤਿਸ ਸੇ ਬਿਨਾਂ ਔਰ (ਜਾਇ) ਜਗਾ ਕੋਈ ਨਹੀਣ ਹੈਣ। ਅਰਥਾਤ ਸਰਬ
ਅਸਥਾਨੋਣ ਮੈਣ ਪੂਰਨ ਹੈ॥
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਹੇ ਮਨ ਤਿਸ ਹਰੀ ਕੇ ਗੁਣ ਗਾਇਨ ਕਰ ਜੋ ਚਾਹੇਗਾ ਸੋਈ
ਮਿਲੇਗਾ॥੧॥
ਗੋਬਿੰਦ ਜਸੁ ਗਾਈਐ ਹਰਿ ਨੀਤ ॥
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਅੁ ॥