Faridkot Wala Teeka
ਗਅੁੜੀ ਕੀ ਵਾਰ ਮਹਲਾ ੪ ॥
ੴ ਸਤਿਗੁਰ ਪ੍ਰਸਾਦਿ ॥
ਮਰਵਾਹੇ ਖਤ੍ਰੀਓਣ ਨੇ ਗੁਰੂ ਅਮਰ ਦਾਸ ਜੀ ਕੀ ਅਵਗਿਆ ਕਰੀ ਤਿਸ ਕਰ ਦੁਖ ਪਾਇ ਕਰ
ਨਾਸ ਹੂਏ ਸਤਿਗੁਰੋਣ ਮੈ ਜੈਸੀ ਕੋਈ ਭਾਵਨਾ ਕਰਤਾ ਹੈ ਤੈਸਾ ਫਲੁ ਪਾਵਤਾ ਹੈ ਤਾਂ ਤੇ ਬੁਹਤ ਸੇ
ਸਲੋਕ ਅੁਨ ਮਨਮੁਖੋਣ ਕੇ ਪ੍ਰਥਾਇ ਹੈਣ ਔਰ ਸਤਿਗੁਰੋਣ ਕੀ ਅੁਸਤਤੀ ਅਕਾਲ ਪੁਰਖ ਆਗੇ ਬੇਨਤੀ
ਇਹ ਸੂਚਨ ਕਰਾਵਤੇ ਹੈਣ॥
ਸਲੋਕ ਮ ੪ ॥
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥
ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥
ਹੇ ਭਾਈ ਸਤਿਗੁਰੂ ਦਿਆਲੂ ਪੁਰਖ ਹੈਣ ਜਿਸਕੋ ਸਭ ਕੋਈ (ਸਮਤੁ) ਤੁਲ ਹੈ ਕਿਯੋਣਕਿ ਸਭ
ਮੈਣ ਏਕ ਦ੍ਰਿਸਟੀ ਕਰਕੇ ਦੇਖਤਾ ਹੈ ਪਰੰਤੂ ਜੀਵ ਕੀ ਮਨ ਕੀ ਸਰਧਾ ਸੇ ਗੁਰੋਣ ਕੀ ਤਰਫ ਸੇ ਸੁਖ ਦੁਖ
ਕੀ ਪ੍ਰਾਪਤੀ ਹੋਤੀ ਹੈ॥
ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਅੁਤਮੁ ਹਰਿ ਪਦੁ ਸੋਇ ॥
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥
ਹਰਿ ਹਰਿ ਨਾਮ ਜਪ ਕਰ ਅੁਤਮ ਪਦ ਅਰਥਾਤ ਜੋ ਮੁਖ ਪਦਵੀ ਪ੍ਰਾਪਤੀ ਹੈ ਸੋਈ ਸਤਿਗੁਰੋਣ
ਮੈਣ ਅੰਮ੍ਰਿਤ ਹੈ ਸ੍ਰੀ ਗੁਰੂ ਜੀ ਕਹਤੇ ਹੈਣ ਹਰੀ ਨਾਮ ਕੋ ਗੁਰੋਣ ਕੀ ਕ੍ਰਿਪਾ ਸੇ ਹੀ ਧਿਆਈਤਾ ਹੈ ਪਰੰਤੂ
ਨਾਮ ਕੋ ਕੋਈ ਗੁਰਮੁਖਿ ਹੀ ਪਾਵਤਾ ਹੈ॥੧॥
ਮ ੪ ॥
ਹਅੁਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥
ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥
ਹੰਤਾ ਮਮਤਾ ਔਰ ਮਾਇਆ ਸਭ ਬਿਖ ਰੂਪ ਹੈਣ ਸੰਸਾਰ ਮੈ ਬਿਖੋਣ ਕਰਕੇ (ਜਗਿ) ਜੀਵ ਕੋ
ਨਿਤੰਪ੍ਰਤਿ (ਤੋਟਾ) ਘਾਟਾ ਰਹਤਾ ਹੈ ਜਿਨੋਣ ਨੇ ਗੁਰੋਣ ਕਾ ਅੁਪਦੇਸ ਵੀਚਾਰ ਕਰ ਨਾਮ ਧਨੁ ਕਾ ਲਾਹਾ
ਖਟਿਆ ਹੈ॥
ਹਅੁਮੈ ਮੈਲੁ ਬਿਖੁ ਅੁਤਰੈ ਹਰਿ ਅੰਮ੍ਰਿਤੁ ਹਰਿ ਅੁਰ ਧਾਰਿ ॥
ਪੰਨਾ ੩੦੧
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
ਔਰ ਤੇਰਾ ਹਰਿ ਹਰਿ ਨਾਮ ਅੰਮ੍ਰਿਤ ਰਿਦੈ ਮੈ ਧਾਰਨੇ ਸੇ ਤਿਨਕੀ ਹੰਤਾ ਮਮਤਾ ਰੂਪ ਮੈਲ
ਔ ਮਾਇਆ ਕੀ ਬਿਖ ਅੁਤਰ ਜਾਤੀ ਹੈ ਜਿਨੋਣ ਪਰ ਸੁਖ ਰੂਪ ਗੁਰੋਣ ਨੇ ਕ੍ਰਿਪਾ ਧਾਰੀ ਹੈ ਤਿਨ ਕੇ
ਸੰਪੂਰਨ ਕਾਰਜ ਸਿਧ ਹੂਏ ਹੈਣ॥
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਂਹਾਰਿ ॥੨॥
ਸ੍ਰੀ ਗੁਰੂ ਜੀ ਕਹਤੇ ਹੈਣ ਜੋ ਆਦੋਣ ਅਰਥਾਤ ਪੂਰਬ ਜਨਮ ਵਿਖੇ ਭਗਤੀ ਮੈਣ ਮੇਲੇ ਹੈਣ ਸੋ ਅਬ
ਭੀ ਮਿਲ ਰਹੇ ਹੈਣ ਪਰੰਤੂ ਹਰੀ ਸਿਰਜਨ ਹਾਰ ਨੈ ਕ੍ਰਿਪਾ ਕਰਕੇ ਵਹੁ ਭਗਤ ਅਪਨੇ ਸਾਥ ਮੇਲੇ
ਹੈਣ॥੨॥
ਪਅੁੜੀ ॥
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥
ਹੇ ਮਹਾਰਾਜ ਤੂੰ ਨਿਸਚੇ ਕਰਕੇ ਤੀਨੋਣ ਕਾਲੋਣ ਮੈ ਸਚਾ ਸਾਹਿਬੁ ਹੈਣ ਪ੍ਰਿਥਵੀ ਕਾ ਮਾਲਕ ਹੈਣ॥