Sri Guru Granth Sahib
Displaying Ang 1077 of 1430
- 1
- 2
- 3
- 4
ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥
Eik Bhookhae Eik Thripath Aghaaeae Sabhasai Thaeraa Paaranaa ||3||
Some are hungry and some are satisfied and satiated, but all lean on Your Support. ||3||
ਮਾਰੂ ਸੋਲਹੇ (ਮਃ ੫) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧
Raag Maaroo Guru Arjan Dev
ਆਪੇ ਸਤਿ ਸਤਿ ਸਤਿ ਸਾਚਾ ॥
Aapae Sath Sath Sath Saachaa ||
The True Lord Himself is True, True, True.
ਮਾਰੂ ਸੋਲਹੇ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧
Raag Maaroo Guru Arjan Dev
ਓਤਿ ਪੋਤਿ ਭਗਤਨ ਸੰਗਿ ਰਾਚਾ ॥
Outh Poth Bhagathan Sang Raachaa ||
He is woven into the essence of His devotees, through and through.
ਮਾਰੂ ਸੋਲਹੇ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧
Raag Maaroo Guru Arjan Dev
ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥
Aapae Gupath Aapae Hai Paragatt Apanaa Aap Pasaaranaa ||4||
He Himself is hidden, and He Himself is revealed. He Himself spreads Himself out. ||4||
ਮਾਰੂ ਸੋਲਹੇ (ਮਃ ੫) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੨
Raag Maaroo Guru Arjan Dev
ਸਦਾ ਸਦਾ ਸਦ ਹੋਵਣਹਾਰਾ ॥
Sadhaa Sadhaa Sadh Hovanehaaraa ||
Forever, forever and ever, He shall always exist.
ਮਾਰੂ ਸੋਲਹੇ (ਮਃ ੫) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੨
Raag Maaroo Guru Arjan Dev
ਊਚਾ ਅਗਮੁ ਅਥਾਹੁ ਅਪਾਰਾ ॥
Oochaa Agam Athhaahu Apaaraa ||
He is lofty, inaccessible, unfathomable and infinite.
ਮਾਰੂ ਸੋਲਹੇ (ਮਃ ੫) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੩
Raag Maaroo Guru Arjan Dev
ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥
Oonae Bharae Bharae Bhar Oonae Eaehi Chalath Suaamee Kae Kaaranaa ||5||
He fills the empty, and empties out the filled; such are the plays and dramas of my Lord and Master. ||5||
ਮਾਰੂ ਸੋਲਹੇ (ਮਃ ੫) (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੩
Raag Maaroo Guru Arjan Dev
ਮੁਖਿ ਸਾਲਾਹੀ ਸਚੇ ਸਾਹਾ ॥
Mukh Saalaahee Sachae Saahaa ||
With my mouth, I praise my True Lord King.
ਮਾਰੂ ਸੋਲਹੇ (ਮਃ ੫) (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੩
Raag Maaroo Guru Arjan Dev
ਨੈਣੀ ਪੇਖਾ ਅਗਮ ਅਥਾਹਾ ॥
Nainee Paekhaa Agam Athhaahaa ||
With my eyes, I behold the inaccessible and unfathomable Lord.
ਮਾਰੂ ਸੋਲਹੇ (ਮਃ ੫) (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੪
Raag Maaroo Guru Arjan Dev
ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥
Karanee Sun Sun Man Than Hariaa Maerae Saahib Sagal Oudhhaaranaa ||6||
Listening, listening with my ears, my mind and body are rejuvenated; my Lord and Master saves all. ||6||
ਮਾਰੂ ਸੋਲਹੇ (ਮਃ ੫) (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੪
Raag Maaroo Guru Arjan Dev
ਕਰਿ ਕਰਿ ਵੇਖਹਿ ਕੀਤਾ ਅਪਣਾ ॥
Kar Kar Vaekhehi Keethaa Apanaa ||
He created the creation, and gazes upon what He has created.
ਮਾਰੂ ਸੋਲਹੇ (ਮਃ ੫) (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੫
Raag Maaroo Guru Arjan Dev
ਜੀਅ ਜੰਤ ਸੋਈ ਹੈ ਜਪਣਾ ॥
Jeea Janth Soee Hai Japanaa ||
All beings and creatures meditate on Him.
ਮਾਰੂ ਸੋਲਹੇ (ਮਃ ੫) (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੫
Raag Maaroo Guru Arjan Dev
ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥
Apanee Kudharath Aapae Jaanai Nadharee Nadhar Nihaalanaa ||7||
He Himself knows His creative power; He blesses with His Glance of Grace. ||7||
ਮਾਰੂ ਸੋਲਹੇ (ਮਃ ੫) (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੫
Raag Maaroo Guru Arjan Dev
ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥
Santh Sabhaa Jeh Baisehi Prabh Paasae ||
Where the Saints gather together and sit, God dwells close at hand.
ਮਾਰੂ ਸੋਲਹੇ (ਮਃ ੫) (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੬
Raag Maaroo Guru Arjan Dev
ਅਨੰਦ ਮੰਗਲ ਹਰਿ ਚਲਤ ਤਮਾਸੇ ॥
Anandh Mangal Har Chalath Thamaasae ||
They abide in bliss and joy, beholding the Lord's wondrous play.
ਮਾਰੂ ਸੋਲਹੇ (ਮਃ ੫) (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੬
Raag Maaroo Guru Arjan Dev
ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥
Gun Gaavehi Anehadh Dhhun Baanee Theh Naanak Dhaas Chithaaranaa ||8||
They sing the Glories of the Lord, and the unstruck sound current of His Bani; O Nanak, His slaves remain conscious of Him. ||8||
ਮਾਰੂ ਸੋਲਹੇ (ਮਃ ੫) (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੬
Raag Maaroo Guru Arjan Dev
ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥
Aavan Jaanaa Sabh Chalath Thumaaraa ||
Coming and going is all Your wondrous play.
ਮਾਰੂ ਸੋਲਹੇ (ਮਃ ੫) (੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੭
Raag Maaroo Guru Arjan Dev
ਕਰਿ ਕਰਿ ਦੇਖੈ ਖੇਲੁ ਅਪਾਰਾ ॥
Kar Kar Dhaekhai Khael Apaaraa ||
Creating the Creation, You gaze upon Your infinite play.
ਮਾਰੂ ਸੋਲਹੇ (ਮਃ ੫) (੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੭
Raag Maaroo Guru Arjan Dev
ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥
Aap Oupaaeae Oupaavanehaaraa Apanaa Keeaa Paalanaa ||9||
Creating the Creation, You Yourself cherish and nurture it. ||9||
ਮਾਰੂ ਸੋਲਹੇ (ਮਃ ੫) (੬) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੮
Raag Maaroo Guru Arjan Dev
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥
Sun Sun Jeevaa Soe Thumaaree ||
Listening, listening to Your Glory, I live.
ਮਾਰੂ ਸੋਲਹੇ (ਮਃ ੫) (੬) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੮
Raag Maaroo Guru Arjan Dev
ਸਦਾ ਸਦਾ ਜਾਈ ਬਲਿਹਾਰੀ ॥
Sadhaa Sadhaa Jaaee Balihaaree ||
Forever and ever, I am a sacrifice to You.
ਮਾਰੂ ਸੋਲਹੇ (ਮਃ ੫) (੬) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੯
Raag Maaroo Guru Arjan Dev
ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥
Dhue Kar Jorr Simaro Dhin Raathee Maerae Suaamee Agam Apaaranaa ||10||
With my palms pressed together, I meditate in remembrance on You, day and night, O my inaccessible, infinite Lord and Master. ||10||
ਮਾਰੂ ਸੋਲਹੇ (ਮਃ ੫) (੬) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੯
Raag Maaroo Guru Arjan Dev
ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥
Thudhh Bin Dhoojae Kis Saalaahee ||
Other than You, who else should I praise?
ਮਾਰੂ ਸੋਲਹੇ (ਮਃ ੫) (੬) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੦
Raag Maaroo Guru Arjan Dev
ਏਕੋ ਏਕੁ ਜਪੀ ਮਨ ਮਾਹੀ ॥
Eaeko Eaek Japee Man Maahee ||
I meditate on the One and Only Lord within my mind.
ਮਾਰੂ ਸੋਲਹੇ (ਮਃ ੫) (੬) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੦
Raag Maaroo Guru Arjan Dev
ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥
Hukam Boojh Jan Bheae Nihaalaa Eih Bhagathaa Kee Ghaalanaa ||11||
Realizing the Hukam of Your Will, Your humble servants are enraptured; this is the achievement of Your devotees. ||11||
ਮਾਰੂ ਸੋਲਹੇ (ਮਃ ੫) (੬) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੦
Raag Maaroo Guru Arjan Dev
ਗੁਰ ਉਪਦੇਸਿ ਜਪੀਐ ਮਨਿ ਸਾਚਾ ॥
Gur Oupadhaes Japeeai Man Saachaa ||
Following the Guru's Teachings, I meditate on the True Lord within my mind.
ਮਾਰੂ ਸੋਲਹੇ (ਮਃ ੫) (੬) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੧
Raag Maaroo Guru Arjan Dev
ਗੁਰ ਉਪਦੇਸਿ ਰਾਮ ਰੰਗਿ ਰਾਚਾ ॥
Gur Oupadhaes Raam Rang Raachaa ||
Following the Guru's Teachings, I am immersed in the Lord's Love.
ਮਾਰੂ ਸੋਲਹੇ (ਮਃ ੫) (੬) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੧
Raag Maaroo Guru Arjan Dev
ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥
Gur Oupadhaes Thuttehi Sabh Bandhhan Eihu Bharam Mohu Parajaalanaa ||12||
Following the Guru's Teachings, all bonds are broken, and this doubt and emotional attachment are burnt away. ||12||
ਮਾਰੂ ਸੋਲਹੇ (ਮਃ ੫) (੬) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੧
Raag Maaroo Guru Arjan Dev
ਜਹ ਰਾਖੈ ਸੋਈ ਸੁਖ ਥਾਨਾ ॥
Jeh Raakhai Soee Sukh Thhaanaa ||
Wherever He keeps me, is my place of rest.
ਮਾਰੂ ਸੋਲਹੇ (ਮਃ ੫) (੬) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੨
Raag Maaroo Guru Arjan Dev
ਸਹਜੇ ਹੋਇ ਸੋਈ ਭਲ ਮਾਨਾ ॥
Sehajae Hoe Soee Bhal Maanaa ||
Whatever naturally happens, I accept that as good.
ਮਾਰੂ ਸੋਲਹੇ (ਮਃ ੫) (੬) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੨
Raag Maaroo Guru Arjan Dev
ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥
Binasae Bair Naahee Ko Bairee Sabh Eaeko Hai Bhaalanaa ||13||
Hatred is gone - I have no hatred at all; I see the One Lord in all. ||13||
ਮਾਰੂ ਸੋਲਹੇ (ਮਃ ੫) (੬) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੩
Raag Maaroo Guru Arjan Dev
ਡਰ ਚੂਕੇ ਬਿਨਸੇ ਅੰਧਿਆਰੇ ॥
Ddar Chookae Binasae Andhhiaarae ||
Fear has been removed, and darkness has been dispelled.
ਮਾਰੂ ਸੋਲਹੇ (ਮਃ ੫) (੬) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੩
Raag Maaroo Guru Arjan Dev
ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥
Pragatt Bheae Prabh Purakh Niraarae ||
The all-powerful, primal, detached Lord God has been revealed.
ਮਾਰੂ ਸੋਲਹੇ (ਮਃ ੫) (੬) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੪
Raag Maaroo Guru Arjan Dev
ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥
Aap Shhodd Peae Saranaaee Jis Kaa Saa This Ghaalanaa ||14||
Forsaking self-conceit, I have entered His Sanctuary, and I work for Him. ||14||
ਮਾਰੂ ਸੋਲਹੇ (ਮਃ ੫) (੬) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੪
Raag Maaroo Guru Arjan Dev
ਐਸਾ ਕੋ ਵਡਭਾਗੀ ਆਇਆ ॥
Aisaa Ko Vaddabhaagee Aaeiaa ||
Rare are those few, very blessed people, who come into the world,
ਮਾਰੂ ਸੋਲਹੇ (ਮਃ ੫) (੬) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੪
Raag Maaroo Guru Arjan Dev
ਆਠ ਪਹਰ ਜਿਨਿ ਖਸਮੁ ਧਿਆਇਆ ॥
Aath Pehar Jin Khasam Dhhiaaeiaa ||
And meditate on their Lord and Master, twenty-four hours a day.
ਮਾਰੂ ਸੋਲਹੇ (ਮਃ ੫) (੬) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੫
Raag Maaroo Guru Arjan Dev
ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥
This Jan Kai Sang Tharai Sabh Koee So Paravaar Sadhhaaranaa ||15||
Associating with such humble people, all are saved, and their families are saved as well. ||15||
ਮਾਰੂ ਸੋਲਹੇ (ਮਃ ੫) (੬) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੫
Raag Maaroo Guru Arjan Dev
ਇਹ ਬਖਸੀਸ ਖਸਮ ਤੇ ਪਾਵਾ ॥
Eih Bakhasees Khasam Thae Paavaa ||
This is the blessing which I have received from my Lord and Master.
ਮਾਰੂ ਸੋਲਹੇ (ਮਃ ੫) (੬) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੬
Raag Maaroo Guru Arjan Dev
ਆਠ ਪਹਰ ਕਰ ਜੋੜਿ ਧਿਆਵਾ ॥
Aath Pehar Kar Jorr Dhhiaavaa ||
Twenty-four hours a day, with my palms pressed together, I meditate on Him.
ਮਾਰੂ ਸੋਲਹੇ (ਮਃ ੫) (੬) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੬
Raag Maaroo Guru Arjan Dev
ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥
Naam Japee Naam Sehaj Samaavaa Naam Naanak Milai Ouchaaranaa ||16||1||6||
I chant the Naam, and through the Naam, I intuitively merge into the Lord; O Nanak, may I be blessed with the Naam, and ever repeat it. ||16||1||6||
ਮਾਰੂ ਸੋਲਹੇ (ਮਃ ੫) (੬) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੬
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੭
ਸੂਰਤਿ ਦੇਖਿ ਨ ਭੂਲੁ ਗਵਾਰਾ ॥
Soorath Dhaekh N Bhool Gavaaraa ||
Do not be fooled by appearances, you fool.
ਮਾਰੂ ਸੋਲਹੇ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੭
Raag Maaroo Guru Arjan Dev
ਮਿਥਨ ਮੋਹਾਰਾ ਝੂਠੁ ਪਸਾਰਾ ॥
Mithhan Mohaaraa Jhooth Pasaaraa ||
This is a false attachment to the expanse of an illusion.
ਮਾਰੂ ਸੋਲਹੇ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੮
Raag Maaroo Guru Arjan Dev
ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥
Jag Mehi Koee Rehan N Paaeae Nihachal Eaek Naaraaeinaa ||1||
No one can remain in this world; only the One Lord is permanent and unchanging. ||1||
ਮਾਰੂ ਸੋਲਹੇ (ਮਃ ੫) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੮
Raag Maaroo Guru Arjan Dev
ਗੁਰ ਪੂਰੇ ਕੀ ਪਉ ਸਰਣਾਈ ॥
Gur Poorae Kee Po Saranaaee ||
Seek the Sanctuary of the Perfect Guru.
ਮਾਰੂ ਸੋਲਹੇ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੯
Raag Maaroo Guru Arjan Dev
ਮੋਹੁ ਸੋਗੁ ਸਭੁ ਭਰਮੁ ਮਿਟਾਈ ॥
Mohu Sog Sabh Bharam Mittaaee ||
He shall eradicate all emotional attachment, sorrow and doubt.
ਮਾਰੂ ਸੋਲਹੇ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੯
Raag Maaroo Guru Arjan Dev
ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥
Eaeko Manthra Dhrirraaeae Aoukhadhh Sach Naam Ridh Gaaeinaa ||2||
He shall administer the medicine, the Mantra of the One Name. Sing the True Name within your heart. ||2||
ਮਾਰੂ ਸੋਲਹੇ (ਮਃ ੫) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੭ ਪੰ. ੧੯
Raag Maaroo Guru Arjan Dev