Sri Guru Granth Sahib
Displaying Ang 1316 of 1430
- 1
- 2
- 3
- 4
ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥
Sabh Dhhann Kehahu Gur Sathiguroo Gur Sathiguroo Jith Mil Har Parradhaa Kajiaa ||7||
Let everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||
ਕਾਨੜਾ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧
Raag Kaanrhaa Guru Ram Das
ਸਲੋਕੁ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥
Bhagath Sarovar Oushhalai Subhar Bharae Vehann ||
The sacred pool of devotional worship is filled to the brim and overflowing in torrents.
ਕਾਨੜਾ ਵਾਰ (ਮਃ ੪) (੮) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੨
Raag Kaanrhaa Guru Ram Das
ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡ ਭਾਗ ਲਹੰਨਿ ॥੧॥
Jinaa Sathigur Manniaa Jan Naanak Vadd Bhaag Lehann ||1||
Those who obey the True Guru, O servant Nanak, are very fortunate - they find it. ||1||
ਕਾਨੜਾ ਵਾਰ (ਮਃ ੪) (੮) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੨
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਹਰਿ ਹਰਿ ਨਾਮ ਅਸੰਖ ਹਰਿ ਹਰਿ ਕੇ ਗੁਨ ਕਥਨੁ ਨ ਜਾਹਿ ॥
Har Har Naam Asankh Har Har Kae Gun Kathhan N Jaahi ||
The Names of the Lord, Har, Har, are countless. The Glorious Virtues of the Lord, Har, Har, cannot be described.
ਕਾਨੜਾ ਵਾਰ (ਮਃ ੪) (੮) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੩
Raag Kaanrhaa Guru Ram Das
ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥
Har Har Agam Agaadhh Har Jan Kith Bidhh Milehi Milaahi ||
The Lord, Har, Har, is Inaccessible and Unfathomable; how can the humble servants of the Lord be united in His Union?
ਕਾਨੜਾ ਵਾਰ (ਮਃ ੪) (੮) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੪
Raag Kaanrhaa Guru Ram Das
ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥
Har Har Jas Japath Japanth Jan Eik Thil Nehee Keemath Paae ||
Those humble beings meditate and chant the Praises of the Lord, Har, Har, but they do not attain even a tiny bit of His Worth.
ਕਾਨੜਾ ਵਾਰ (ਮਃ ੪) (੮) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੪
Raag Kaanrhaa Guru Ram Das
ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥੨॥
Jan Naanak Har Agam Prabh Har Mael Laihu Larr Laae ||2||
O servant Nanak, the Lord God is Inaccessible; the Lord has attached me to His Robe, and united me in His Union. ||2||
ਕਾਨੜਾ ਵਾਰ (ਮਃ ੪) (੮) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੫
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥
Har Agam Agochar Agam Har Kio Kar Har Dharasan Pikhaa ||
The Lord is Inaccessible and Unfathomable. How will I see the Blessed Vision of the Lord's Darshan?
ਕਾਨੜਾ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੬
Raag Kaanrhaa Guru Ram Das
ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ ॥
Kishh Vakhar Hoe S Varaneeai This Roop N Rikhaa ||
If He were a material object, then I could describe Him, but He has no form or feature.
ਕਾਨੜਾ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੬
Raag Kaanrhaa Guru Ram Das
ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥
Jis Bujhaaeae Aap Bujhaae Dhaee Soee Jan Dhikhaa ||
Understanding comes only when the Lord Himself gives understanding; only such a humble being sees it.
ਕਾਨੜਾ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੭
Raag Kaanrhaa Guru Ram Das
ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥
Sathasangath Sathigur Chattasaal Hai Jith Har Gun Sikhaa ||
The Sat Sangat, the True Congregation of the True Guru, is the school of the soul, where the Glorious Virtues of the Lord are studied.
ਕਾਨੜਾ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੭
Raag Kaanrhaa Guru Ram Das
ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥
Dhhan Dhhann S Rasanaa Dhhann Kar Dhhann S Paadhhaa Sathiguroo Jith Mil Har Laekhaa Likhaa ||8||
Blessed, blessed is the tongue, blessed is the hand, and blessed is the Teacher, the True Guru; meeting Him, the Account of the Lord is written. ||8||
ਕਾਨੜਾ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੮
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥
Har Har Naam Anmrith Hai Har Japeeai Sathigur Bhaae ||
The Name of the Lord, Har, Har, is Ambrosial Nectar. Meditate on the Lord, with love for the True Guru.
ਕਾਨੜਾ ਵਾਰ (ਮਃ ੪) (੯) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੯
Raag Kaanrhaa Guru Ram Das
ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥
Har Har Naam Pavith Hai Har Japath Sunath Dhukh Jaae ||
The Name of the Lord, Har, Har is Sacred and Pure. Chanting it and listening to it, pain is taken away.
ਕਾਨੜਾ ਵਾਰ (ਮਃ ੪) (੯) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੯
Raag Kaanrhaa Guru Ram Das
ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥
Har Naam Thinee Aaraadhhiaa Jin Masathak Likhiaa Dhhur Paae ||
They alone worship and adore the Lord's Name, upon whose foreheads such pre-ordained destiny is written.
ਕਾਨੜਾ ਵਾਰ (ਮਃ ੪) (੯) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੦
Raag Kaanrhaa Guru Ram Das
ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥
Har Dharageh Jan Painaaeean Jin Har Man Vasiaa Aae ||
Those humble beings are honored in the Court of the Lord; the Lord comes to abide in their minds.
ਕਾਨੜਾ ਵਾਰ (ਮਃ ੪) (੯) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੧
Raag Kaanrhaa Guru Ram Das
ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥
Jan Naanak Thae Mukh Oujalae Jin Har Suniaa Man Bhaae ||1||
O servant Nanak, their faces are radiant. They listen to the Lord; their minds are filled with love. ||1||
ਕਾਨੜਾ ਵਾਰ (ਮਃ ੪) (੯) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੧
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥
Har Har Naam Nidhhaan Hai Guramukh Paaeiaa Jaae ||
The Name of the Lord, Har, Har, is the greatest treasure. The Gurmukhs obtain it.
ਕਾਨੜਾ ਵਾਰ (ਮਃ ੪) (੯) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੨
Raag Kaanrhaa Guru Ram Das
ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥
Jin Dhhur Masathak Likhiaa Thin Sathigur Miliaa Aae ||
The True Guru comes to meet those who have such pre-ordained destiny written upon their foreheads.
ਕਾਨੜਾ ਵਾਰ (ਮਃ ੪) (੯) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੨
Raag Kaanrhaa Guru Ram Das
ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥
Than Man Seethal Hoeiaa Saanth Vasee Man Aae ||
Their bodies and minds are cooled and soothed; peace and tranquility come to dwell in their minds.
ਕਾਨੜਾ ਵਾਰ (ਮਃ ੪) (੯) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੩
Raag Kaanrhaa Guru Ram Das
ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥
Naanak Har Har Choudhiaa Sabh Dhaaladh Dhukh Lehi Jaae ||2||
O Nanak, chanting the Name of the Lord, Har, Har, all poverty and pain is dispelled. ||2||
ਕਾਨੜਾ ਵਾਰ (ਮਃ ੪) (੯) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੪
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥
Ho Vaariaa Thin Ko Sadhaa Sadhaa Jinaa Sathigur Maeraa Piaaraa Dhaekhiaa ||
I am a sacrifice, forever and ever, to those who have seen my Beloved True Guru.
ਕਾਨੜਾ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੪
Raag Kaanrhaa Guru Ram Das
ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥
Thin Ko Miliaa Maeraa Sathiguroo Jin Ko Dhhur Masathak Laekhiaa ||
They alone meet my True Guru, who have such pre-ordaind destiny written upon their foreheads.
ਕਾਨੜਾ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੫
Raag Kaanrhaa Guru Ram Das
ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥
Har Agam Dhhiaaeiaa Guramathee This Roop Nehee Prabh Raekhiaa ||
I meditate on the Inaccessible Lord, according to the Guru's Teachings; God has no form or feature.
ਕਾਨੜਾ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੬
Raag Kaanrhaa Guru Ram Das
ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥
Gur Bachan Dhhiaaeiaa Jinaa Agam Har Thae Thaakur Saevak Ral Eaekiaa ||
Those who follow the Guru's Teachings and meditate on the Inaccessible Lord, merge with their Lord and Master and become one with Him.
ਕਾਨੜਾ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੬
Raag Kaanrhaa Guru Ram Das
ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥
Sabh Kehahu Mukhahu Nar Nareharae Nar Nareharae Nar Nareharae Har Laahaa Har Bhagath Visaekhiaa ||9||
Let everyone proclaim out loud, the Name of the Lord, the Lord, the Lord; the profit of devotional worship of the Lord is blessed and sublime. ||9||
ਕਾਨੜਾ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੭
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥
Raam Naam Ram Rav Rehae Ram Raamo Raam Rameeth ||
The Lord's Name is permeating and pervading all. Repeat the Name of the Lord Raam Raam.
ਕਾਨੜਾ ਵਾਰ (ਮਃ ੪) (੧੦) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੮
Raag Kaanrhaa Guru Ram Das
ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥
Ghatt Ghatt Aatham Raam Hai Prabh Khael Keeou Rang Reeth ||
The Lord is in the home of each and every soul. God created this play with its various colors and forms.
ਕਾਨੜਾ ਵਾਰ (ਮਃ ੪) (੧੦) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੯
Raag Kaanrhaa Guru Ram Das
ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥
Har Nikatt Vasai Jagajeevanaa Paragaas Keeou Gur Meeth ||
The Lord, the Life of the World, dwells near at hand. The Guru, my Friend, has made this clear.
ਕਾਨੜਾ ਵਾਰ (ਮਃ ੪) (੧੦) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੯
Raag Kaanrhaa Guru Ram Das