Sri Guru Granth Sahib
Displaying Ang 438 of 1430
- 1
- 2
- 3
- 4
ਰਾਗੁ ਆਸਾ ਮਹਲਾ ੧ ਛੰਤ ਘਰੁ ੨
Raag Aasaa Mehalaa 1 Shhanth Ghar 2
Raag Aasaa, First Mehl, Chhant, Second House:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
Thoon Sabhanee Thhaaee Jithhai Ho Jaaee Saachaa Sirajanehaar Jeeo ||
You are everywhere, wherever I go, O True Creator Lord.
ਆਸਾ (ਮਃ ੧) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੨
Raag Asa Guru Nanak Dev
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥
Sabhanaa Kaa Dhaathaa Karam Bidhhaathaa Dhookh Bisaaranehaar Jeeo ||
You are the Giver of all, the Architect of Destiny, the Dispeller of distress.
ਆਸਾ (ਮਃ ੧) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੨
Raag Asa Guru Nanak Dev
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥
Dhookh Bisaaranehaar Suaamee Keethaa Jaa Kaa Hovai ||
The Lord Master is the Dispeller of distress; all that happens is by His doing.
ਆਸਾ (ਮਃ ੧) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੩
Raag Asa Guru Nanak Dev
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥
Kott Kottanthar Paapaa Kaerae Eaek Gharree Mehi Khovai ||
Millions upon millions of sins, He destroys in an instant.
ਆਸਾ (ਮਃ ੧) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੩
Raag Asa Guru Nanak Dev
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥
Hans S Hansaa Bag S Bagaa Ghatt Ghatt Karae Beechaar Jeeo ||
He calls a swan a swan, and a crane a crane; He contemplates each and every heart.
ਆਸਾ (ਮਃ ੧) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੪
Raag Asa Guru Nanak Dev
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥
Thoon Sabhanee Thhaaee Jithhai Ho Jaaee Saachaa Sirajanehaar Jeeo ||1||
You are everywhere, wherever I go, O True Creator Lord. ||1||
ਆਸਾ (ਮਃ ੧) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੪
Raag Asa Guru Nanak Dev
ਜਿਨ੍ਹ੍ਹ ਇਕ ਮਨਿ ਧਿਆਇਆ ਤਿਨ੍ਹ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥
Jinh Eik Man Dhhiaaeiaa Thinh Sukh Paaeiaa Thae Viralae Sansaar Jeeo ||
Those who meditate on Him single-mindedly obtain peace; how rare are they in this world.
ਆਸਾ (ਮਃ ੧) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੫
Raag Asa Guru Nanak Dev
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥
Thin Jam Naerr N Aavai Gur Sabadh Kamaavai Kabahu N Aavehi Haar Jeeo ||
The Messenger of Death does not draw near those who live the Guru's Teachings; they never return defeated.
ਆਸਾ (ਮਃ ੧) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੬
Raag Asa Guru Nanak Dev
ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ਹ੍ਹ ਜਮੁ ਨੇੜਿ ਨ ਆਵੈ ॥
Thae Kabahu N Haarehi Har Har Gun Saarehi Thinh Jam Naerr N Aavai ||
Those who appreciate the Glorious Praises of the Lord, Har, Har, never suffer defeat; the Messenger of Death does not even approach them.
ਆਸਾ (ਮਃ ੧) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੬
Raag Asa Guru Nanak Dev
ਜੰਮਣੁ ਮਰਣੁ ਤਿਨ੍ਹ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥
Janman Maran Thinhaa Kaa Chookaa Jo Har Laagae Paavai ||
Birth and death are ended for those who are attached to the feet of the Lord.
ਆਸਾ (ਮਃ ੧) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੭
Raag Asa Guru Nanak Dev
ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥
Guramath Har Ras Har Fal Paaeiaa Har Har Naam Our Dhhaar Jeeo ||
Through the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.
ਆਸਾ (ਮਃ ੧) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੮
Raag Asa Guru Nanak Dev
ਜਿਨ੍ਹ੍ਹ ਇਕ ਮਨਿ ਧਿਆਇਆ ਤਿਨ੍ਹ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥
Jinh Eik Man Dhhiaaeiaa Thinh Sukh Paaeiaa Thae Viralae Sansaar Jeeo ||2||
Those who meditate on Him single-mindedly obtain peace; how rare are they in this world. ||2||
ਆਸਾ (ਮਃ ੧) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੮
Raag Asa Guru Nanak Dev
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥
Jin Jagath Oupaaeiaa Dhhandhhai Laaeiaa Thisai Vittahu Kurabaan Jeeo ||
He who created the world and assigned all to their tasks - unto Him I am a sacrifice.
ਆਸਾ (ਮਃ ੧) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੯
Raag Asa Guru Nanak Dev
ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥
Thaa Kee Saev Kareejai Laahaa Leejai Har Dharageh Paaeeai Maan Jeeo ||
So serve Him, and gather profit, and you shall obtain honor in the Court of the Lord.
ਆਸਾ (ਮਃ ੧) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੦
Raag Asa Guru Nanak Dev
ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥
Har Dharageh Maan Soee Jan Paavai Jo Nar Eaek Pashhaanai ||
That humble being, who recognizes the One Lord alone, obtains honor in the Court of the Lord.
ਆਸਾ (ਮਃ ੧) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੦
Raag Asa Guru Nanak Dev
ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥
Ouhu Nav Nidhh Paavai Guramath Har Dhhiaavai Nith Har Gun Aakh Vakhaanai ||
One who meditates on the Lord, through the Guru's Teachings, obtains the nine treasures; he chants and repeats continually the Glorious Praises of the Lord.
ਆਸਾ (ਮਃ ੧) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੧
Raag Asa Guru Nanak Dev
ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥
Ahinis Naam Thisai Kaa Leejai Har Ootham Purakh Paradhhaan Jeeo ||
Day and night, take the Naam, the Name of the Lord, the most sublime Primal Being.
ਆਸਾ (ਮਃ ੧) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੨
Raag Asa Guru Nanak Dev
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥
Jin Jagath Oupaaeiaa Dhhandhhai Laaeiaa Ho Thisai Vittahu Kurabaan Jeeo ||3||
The One who created the world and assigned all to their tasks - I am a sacrifice to Him. ||3||
ਆਸਾ (ਮਃ ੧) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੨
Raag Asa Guru Nanak Dev
ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥
Naam Lain S Sohehi Thin Sukh Fal Hovehi Maanehi Sae Jin Jaahi Jeeo ||
Those who chant the Naam look beautiful; they obtain the fruit of peace. Those who believe in the Name win the game of life.
ਆਸਾ (ਮਃ ੧) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੩
Raag Asa Guru Nanak Dev
ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥
Thin Fal Thott N Aavai Jaa This Bhaavai Jae Jug Kaethae Jaahi Jeeo ||
Their blessings are not exhausted, if it pleases the Lord, even though numerous ages may pass.
ਆਸਾ (ਮਃ ੧) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੪
Raag Asa Guru Nanak Dev
ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥
Jae Jug Kaethae Jaahi Suaamee Thin Fal Thott N Aavai ||
Even though numerous ages may pass, O Lord Master, their blessings are not exhausted.
ਆਸਾ (ਮਃ ੧) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੪
Raag Asa Guru Nanak Dev
ਤਿਨ੍ਹ੍ਹ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥
Thinh Jaraa N Maranaa Narak N Paranaa Jo Har Naam Dhhiaavai ||
They do not age, they do not die and fall into hell, if they meditate on the Naam, the Name of the Lord.
ਆਸਾ (ਮਃ ੧) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੫
Raag Asa Guru Nanak Dev
ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥
Har Har Karehi S Sookehi Naahee Naanak Peerr N Khaahi Jeeo ||
Those who chant the Lord's Name, Har, Har, do not wither, O Nanak; they are not afflicted by pain.
ਆਸਾ (ਮਃ ੧) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੫
Raag Asa Guru Nanak Dev
ਨਾਮੁ ਲੈਨ੍ਹ੍ਹਿ ਸਿ ਸੋਹਹਿ ਤਿਨ੍ਹ੍ਹ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥
Naam Lainih S Sohehi Thinh Sukh Fal Hovehi Maanehi Sae Jin Jaahi Jeeo ||4||1||4||
Those who chant the Naam look beautiful; they obtain the fruit of peace. Those who believe in the Name win the game of life. ||4||1||4||
ਆਸਾ (ਮਃ ੧) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੬
Raag Asa Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮
ਆਸਾ ਮਹਲਾ ੧ ਛੰਤ ਘਰੁ ੩ ॥
Aasaa Mehalaa 1 Shhanth Ghar 3 ||
Aasaa, First Mehl, Chhant, Third House:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
Thoon Sun Haranaa Kaaliaa Kee Vaarreeai Raathaa Raam ||
Listen, O black deer: why are you so attached to the orchard of passion?
ਆਸਾ (ਮਃ ੧) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੮
Raag Asa Guru Nanak Dev
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
Bikh Fal Meethaa Chaar Dhin Fir Hovai Thaathaa Raam ||
The fruit of sin is sweet for only a few days, and then it grows hot and bitter.
ਆਸਾ (ਮਃ ੧) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੯
Raag Asa Guru Nanak Dev
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
Fir Hoe Thaathaa Kharaa Maathaa Naam Bin Parathaapeae ||
That fruit which intoxicated you has now become bitter and painful, without the Naam.
ਆਸਾ (ਮਃ ੧) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੯
Raag Asa Guru Nanak Dev