Sri Guru Granth Sahib
Displaying Ang 568 of 1430
- 1
- 2
- 3
- 4
ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥
Pir Rav Rehiaa Bharapoorae Vaekh Hajoorae Jug Jug Eaeko Jaathaa ||
The Lord is all-pervading everywhere; behold Him ever-present. Throughout the ages, know Him as the One.
ਵਡਹੰਸ (ਮਃ ੩) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧
Raag Vadhans Guru Amar Das
ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥
Dhhan Baalee Bholee Pir Sehaj Raavai Miliaa Karam Bidhhaathaa ||
The young, innocent bride enjoys her Husband Lord; she meets Him, the Architect of karma.
ਵਡਹੰਸ (ਮਃ ੩) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੨
Raag Vadhans Guru Amar Das
ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥
Jin Har Ras Chaakhiaa Sabadh Subhaakhiaa Har Sar Rehee Bharapoorae ||
One who tastes the sublime essence of the Lord, and utters the sublime Word of the Shabad, remains immersed in the Lord's Ambrosial Pool.
ਵਡਹੰਸ (ਮਃ ੩) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੨
Raag Vadhans Guru Amar Das
ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥
Naanak Kaaman Saa Pir Bhaavai Sabadhae Rehai Hadhoorae ||2||
O Nanak, that soul bride is pleasing to her Husband Lord, who, through the Shabad, remains in His Presence. ||2||
ਵਡਹੰਸ (ਮਃ ੩) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੩
Raag Vadhans Guru Amar Das
ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥
Sohaaganee Jaae Pooshhahu Mueeeae Jinee Vichahu Aap Gavaaeiaa ||
Go and ask the happy soul-brides, O mortal bride, who have eradicated their self-conceit from within.
ਵਡਹੰਸ (ਮਃ ੩) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੩
Raag Vadhans Guru Amar Das
ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥
Pir Kaa Hukam N Paaeiou Mueeeae Jinee Vichahu Aap N Gavaaeiaa ||
Those who have not eradicated their self-conceit, O mortal bride, do not realize the Hukam of their Husband Lord's Command.
ਵਡਹੰਸ (ਮਃ ੩) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੪
Raag Vadhans Guru Amar Das
ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥
Jinee Aap Gavaaeiaa Thinee Pir Paaeiaa Rang Sio Raleeaa Maanai ||
Those who eradicate their self-conceit, obtain their Husband Lord; they delight in His Love.
ਵਡਹੰਸ (ਮਃ ੩) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੫
Raag Vadhans Guru Amar Das
ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥
Sadhaa Rang Raathee Sehajae Maathee Anadhin Naam Vakhaanai ||
Ever imbued with His Love, in perfect poise and grace, she repeats His Name, night and day.
ਵਡਹੰਸ (ਮਃ ੩) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੫
Raag Vadhans Guru Amar Das
ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥
Kaaman Vaddabhaagee Anthar Liv Laagee Har Kaa Praem Subhaaeiaa ||
Very fortunate is that bride, who focuses her consciousness on Him; her Lord's Love is so sweet to her.
ਵਡਹੰਸ (ਮਃ ੩) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੬
Raag Vadhans Guru Amar Das
ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥
Naanak Kaaman Sehajae Raathee Jin Sach Seegaar Banaaeiaa ||3||
O Nanak, that soul-bride who is adorned with Truth, is imbued with her Lord's Love, in the state of perfect poise. ||3||
ਵਡਹੰਸ (ਮਃ ੩) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੬
Raag Vadhans Guru Amar Das
ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
Houmai Maar Mueeeae Thoo Chal Gur Kai Bhaaeae ||
Overcome your egotism, O mortal bride, and walk in the Guru's Way.
ਵਡਹੰਸ (ਮਃ ੩) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੭
Raag Vadhans Guru Amar Das
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
Har Var Raavehi Sadhaa Mueeeae Nij Ghar Vaasaa Paaeae ||
Thus you shall ever enjoy your Husband Lord, O mortal bride, and obtain an abode in the home of your own inner being.
ਵਡਹੰਸ (ਮਃ ੩) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੭
Raag Vadhans Guru Amar Das
ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥
Nij Ghar Vaasaa Paaeae Sabadh Vajaaeae Sadhaa Suhaagan Naaree ||
Obtaining an abode in the home of her inner being, she vibrates the Word of the Shabad, and is a happy soul-bride forever.
ਵਡਹੰਸ (ਮਃ ੩) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੮
Raag Vadhans Guru Amar Das
ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥
Pir Raleeaalaa Joban Baalaa Anadhin Kanth Savaaree ||
The Husband Lord is delightful, and forever young; night and day, He embellishes His bride.
ਵਡਹੰਸ (ਮਃ ੩) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੯
Raag Vadhans Guru Amar Das
ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥
Har Var Sohaago Masathak Bhaago Sachai Sabadh Suhaaeae ||
Her Husband Lord activates the destiny written on her forehead, and she is adorned with the True Shabad.
ਵਡਹੰਸ (ਮਃ ੩) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੯
Raag Vadhans Guru Amar Das
ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥
Naanak Kaaman Har Rang Raathee Jaa Chalai Sathigur Bhaaeae ||4||1||
O Nanak, the soul-bride is imbued with the Love of the Lord, when she walks according to the Will of the True Guru. ||4||1||
ਵਡਹੰਸ (ਮਃ ੩) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੦
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੮
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥
Guramukh Sabh Vaapaar Bhalaa Jae Sehajae Keejai Raam ||
All dealings of the Gurmukh are good, if they are accomplished with poise and grace.
ਵਡਹੰਸ (ਮਃ ੩) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੦
Raag Vadhans Guru Amar Das
ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥
Anadhin Naam Vakhaaneeai Laahaa Har Ras Peejai Raam ||
Night and day, he repeats the Naam, the Name of the Lord, and he earns his profits, drinking in the subtle essence of the Lord.
ਵਡਹੰਸ (ਮਃ ੩) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੧
Raag Vadhans Guru Amar Das
ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥
Laahaa Har Ras Leejai Har Raaveejai Anadhin Naam Vakhaanai ||
He earns the profit of the subtle essence of the Lord, meditating on the Lord, and repeating the Naam, night and day.
ਵਡਹੰਸ (ਮਃ ੩) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੧
Raag Vadhans Guru Amar Das
ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥
Gun Sangrehi Avagan Vikanehi Aapai Aap Pashhaanai ||
He gathers in merits, and eliminates demerits, and realizes his own self.
ਵਡਹੰਸ (ਮਃ ੩) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੨
Raag Vadhans Guru Amar Das
ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥
Guramath Paaee Vaddee Vaddiaaee Sachai Sabadh Ras Peejai ||
Under Guru's Instruction, he is blessed with glorious greatness; he drinks in the essence of the True Word of the Shabad.
ਵਡਹੰਸ (ਮਃ ੩) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੩
Raag Vadhans Guru Amar Das
ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥
Naanak Har Kee Bhagath Niraalee Guramukh Viralai Keejai ||1||
O Nanak, devotional worship of the Lord is wonderful, but only a few Gurmukhs perform it. ||1||
ਵਡਹੰਸ (ਮਃ ੩) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੩
Raag Vadhans Guru Amar Das
ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥
Guramukh Khaethee Har Anthar Beejeeai Har Leejai Sareer Jamaaeae Raam ||
As Gurmukh, plant the crop of the Lord within the field of your body, and let it grow.
ਵਡਹੰਸ (ਮਃ ੩) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੪
Raag Vadhans Guru Amar Das
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥
Aapanae Ghar Andhar Ras Bhunch Thoo Laahaa Lai Parathhaaeae Raam ||
Within the home of your own being, enjoy the Lord's subtle essence, and earn profits in the world hereafter.
ਵਡਹੰਸ (ਮਃ ੩) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੪
Raag Vadhans Guru Amar Das
ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥
Laahaa Parathhaaeae Har Mann Vasaaeae Dhhan Khaethee Vaapaaraa ||
This profit is earned by enshrining the Lord within your mind; blessed is this farming and trade.
ਵਡਹੰਸ (ਮਃ ੩) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੫
Raag Vadhans Guru Amar Das
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥
Har Naam Dhhiaaeae Mann Vasaaeae Boojhai Gur Beechaaraa ||
Meditating on the Lord's Name, and enshrining Him within your mind, you shall come to understand the Guru's Teachings.
ਵਡਹੰਸ (ਮਃ ੩) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੫
Raag Vadhans Guru Amar Das
ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥
Manamukh Khaethee Vanaj Kar Thhaakae Thrisanaa Bhukh N Jaaeae ||
The self-willed manmukhs have grown weary of this farming and trade; their hunger and thirst will not go away.
ਵਡਹੰਸ (ਮਃ ੩) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੬
Raag Vadhans Guru Amar Das
ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥
Naanak Naam Beej Man Andhar Sachai Sabadh Subhaaeae ||2||
O Nanak, plant the seed of the Name within your mind, and adorn yourself with the True Word of the Shabad. ||2||
ਵਡਹੰਸ (ਮਃ ੩) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੬
Raag Vadhans Guru Amar Das
ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
Har Vaapaar Sae Jan Laagae Jinaa Masathak Manee Vaddabhaago Raam ||
Those humble beings engage in the Lord's Trade, who have the jewel of such pre-ordained destiny upon their foreheads.
ਵਡਹੰਸ (ਮਃ ੩) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੭
Raag Vadhans Guru Amar Das
ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥
Guramathee Man Nij Ghar Vasiaa Sachai Sabadh Bairaago Raam ||
Under Guru's Instruction, the soul dwells in the home of the self; through the True Word of the Shabad, she becomes unattached.
ਵਡਹੰਸ (ਮਃ ੩) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੮
Raag Vadhans Guru Amar Das
ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥
Mukh Masathak Bhaago Sach Bairaago Saach Rathae Veechaaree ||
By the destiny written upon their foreheads, they become truly unattached, and by reflective meditation, they are imbued with Truth.
ਵਡਹੰਸ (ਮਃ ੩) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੮
Raag Vadhans Guru Amar Das
ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥
Naam Binaa Sabh Jag Bouraanaa Sabadhae Houmai Maaree ||
Without the Naam, the Name of the Lord, the whole world is insane; through the Shabad, the ego is conquered.
ਵਡਹੰਸ (ਮਃ ੩) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੯
Raag Vadhans Guru Amar Das
ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥
Saachai Sabadh Laag Math Oupajai Guramukh Naam Sohaago ||
Attached to the True Word of the Shabad, wisdom comes forth. The Gurmukh obtains the Naam, the Name of the Husband Lord.
ਵਡਹੰਸ (ਮਃ ੩) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੮ ਪੰ. ੧੯
Raag Vadhans Guru Amar Das