Sri Guru Granth Sahib
Displaying Ang 581 of 1430
- 1
- 2
- 3
- 4
ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥
Ho Mutharree Dhhandhhai Dhhaavaneeaa Pir Shhoddiarree Vidhhanakaarae ||
I too have been defrauded, chasing after worldly entanglements; my Husband Lord has forsaken me - I practice the evil deeds of a wife without a spouse.
ਵਡਹੰਸ ਅਲਾਹਣੀਆ (ਮਃ ੧) (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧
Raag Vadhans Dakhnee Guru Nanak Dev
ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥
Ghar Ghar Kanth Mehaeleeaa Roorrai Haeth Piaarae ||
In each and every home, are the brides of the Husband Lord; they gaze upon their Handsome Lord with love and affection.
ਵਡਹੰਸ ਅਲਾਹਣੀਆ (ਮਃ ੧) (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧
Raag Vadhans Dakhnee Guru Nanak Dev
ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥
Mai Pir Sach Saalaahanaa Ho Rehasiarree Naam Bhathaarae ||7||
I sing the Praises of my True Husband Lord, and through the Naam, the Name of my Husband Lord, I blossom forth. ||7||
ਵਡਹੰਸ ਅਲਾਹਣੀਆ (ਮਃ ੧) (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੨
Raag Vadhans Dakhnee Guru Nanak Dev
ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥
Gur Miliai Vaes Palattiaa Saa Dhhan Sach Seegaaro ||
Meeting with the Guru, the soul-bride's dress is transformed, and she is adorned with Truth.
ਵਡਹੰਸ ਅਲਾਹਣੀਆ (ਮਃ ੧) (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੨
Raag Vadhans Dakhnee Guru Nanak Dev
ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥
Aavahu Milahu Sehaeleeho Simarahu Sirajanehaaro ||
Come and meet with me, O brides of the Lord; let's meditate in remembrance on the Creator Lord.
ਵਡਹੰਸ ਅਲਾਹਣੀਆ (ਮਃ ੧) (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੩
Raag Vadhans Dakhnee Guru Nanak Dev
ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥
Beear Naam Suohaaganee Sach Savaaranehaaro ||
Through the Naam, the soul-bride becomes the Lord's favorite; she is adorned with Truth.
ਵਡਹੰਸ ਅਲਾਹਣੀਆ (ਮਃ ੧) (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੩
Raag Vadhans Dakhnee Guru Nanak Dev
ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥
Gaavahu Geeth N Bireharraa Naanak Breham Beechaaro ||8||3||
Do not sing the songs of separation, O Nanak; reflect upon God. ||8||3||
ਵਡਹੰਸ ਅਲਾਹਣੀਆ (ਮਃ ੧) (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੪
Raag Vadhans Dakhnee Guru Nanak Dev
ਵਡਹੰਸੁ ਮਹਲਾ ੧ ॥
Vaddehans Mehalaa 1 ||
Wadahans, First Mehl:
ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੮੧
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥
Jin Jag Siraj Samaaeiaa So Saahib Kudharath Jaanovaa ||
The One who creates and dissolves the world - that Lord and Master alone knows His creative power.
ਵਡਹੰਸ ਅਲਾਹਣੀਆ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੪
Raag Vadhans Guru Nanak Dev
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥
Sacharraa Dhoor N Bhaaleeai Ghatt Ghatt Sabadh Pashhaanovaa ||
Do not search for the True Lord far away; recognize the Word of the Shabad in each and every heart.
ਵਡਹੰਸ ਅਲਾਹਣੀਆ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੫
Raag Vadhans Guru Nanak Dev
ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥
Sach Sabadh Pashhaanahu Dhoor N Jaanahu Jin Eaeh Rachanaa Raachee ||
Recognize the Shabad, and do not think that the Lord is far away; He created this creation.
ਵਡਹੰਸ ਅਲਾਹਣੀਆ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੬
Raag Vadhans Guru Nanak Dev
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥
Naam Dhhiaaeae Thaa Sukh Paaeae Bin Naavai Pirr Kaachee ||
Meditating on the Naam, the Name of the Lord, one obtains peace; without the Naam, he plays a losing game.
ਵਡਹੰਸ ਅਲਾਹਣੀਆ (ਮਃ ੧) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੬
Raag Vadhans Guru Nanak Dev
ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥
Jin Thhaapee Bidhh Jaanai Soee Kiaa Ko Kehai Vakhaano ||
The One who established the Universe, He alone knows the Way; what can anyone say?
ਵਡਹੰਸ ਅਲਾਹਣੀਆ (ਮਃ ੧) (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੭
Raag Vadhans Guru Nanak Dev
ਜਿਨਿ ਜਗੁ ਥਾਪਿ ਵਤਾਇਆ ਜਾਲਦ਼ ਸੋ ਸਾਹਿਬੁ ਪਰਵਾਣੋ ॥੧॥
Jin Jag Thhaap Vathaaeiaa Jaaluo So Saahib Paravaano ||1||
The One who established the world cast the net of Maya over it; accept Him as your Lord and Master. ||1||
ਵਡਹੰਸ ਅਲਾਹਣੀਆ (ਮਃ ੧) (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੭
Raag Vadhans Guru Nanak Dev
ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥
Baabaa Aaeiaa Hai Outh Chalanaa Adhh Pandhhai Hai Sansaarovaa ||
O Baba, he has come, and now he must get up and depart; this world is only a way-station.
ਵਡਹੰਸ ਅਲਾਹਣੀਆ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੮
Raag Vadhans Guru Nanak Dev
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥
Sir Sir Sacharrai Likhiaa Dhukh Sukh Purab Veechaarovaa ||
Upon each and every head, the True Lord writes their destiny of pain and pleasure, according to their past actions.
ਵਡਹੰਸ ਅਲਾਹਣੀਆ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੮
Raag Vadhans Guru Nanak Dev
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥
Dhukh Sukh Dheeaa Jaehaa Keeaa So Nibehai Jeea Naalae ||
He bestows pain and pleasure, according to the deeds done; the record of these deeds stays with the soul.
ਵਡਹੰਸ ਅਲਾਹਣੀਆ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੯
Raag Vadhans Guru Nanak Dev
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥
Jaehae Karam Karaaeae Karathaa Dhoojee Kaar N Bhaalae ||
He does those deeds which the Creator Lord causes him to do; he attempts no other actions.
ਵਡਹੰਸ ਅਲਾਹਣੀਆ (ਮਃ ੧) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੯
Raag Vadhans Guru Nanak Dev
ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥
Aap Niraalam Dhhandhhai Baadhhee Kar Hukam Shhaddaavanehaaro ||
The Lord Himself is detached, while the world is entangled in conflict; by His Command, He emancipates it.
ਵਡਹੰਸ ਅਲਾਹਣੀਆ (ਮਃ ੧) (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੦
Raag Vadhans Guru Nanak Dev
ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥
Aj Kal Karadhiaa Kaal Biaapai Dhoojai Bhaae Vikaaro ||2||
He may put this off today, but tomorrow he is seized by death; in love with duality, he practices corruption. ||2||
ਵਡਹੰਸ ਅਲਾਹਣੀਆ (ਮਃ ੧) (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੦
Raag Vadhans Guru Nanak Dev
ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥
Jam Maarag Panthh N Sujhee Oujharr Andhh Gubaarovaa ||
The path of death is dark and dismal; the way cannot be seen.
ਵਡਹੰਸ ਅਲਾਹਣੀਆ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੧
Raag Vadhans Guru Nanak Dev
ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥
Naa Jal Laef Thulaaeeaa Naa Bhojan Parakaarovaa ||
There is no water, no quilt or mattress, and no food there.
ਵਡਹੰਸ ਅਲਾਹਣੀਆ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੧
Raag Vadhans Guru Nanak Dev
ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥
Bhojan Bhaao N Thandtaa Paanee Naa Kaaparr Seegaaro ||
He receives no food there, no honor or water, no clothes or decorations.
ਵਡਹੰਸ ਅਲਾਹਣੀਆ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੨
Raag Vadhans Guru Nanak Dev
ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥
Gal Sangal Sir Maarae Oobha Naa Dheesai Ghar Baaro ||
The chain is put around his neck, and the Messenger of Death standing over his head strikes him; he cannot see the door of his home.
ਵਡਹੰਸ ਅਲਾਹਣੀਆ (ਮਃ ੧) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੨
Raag Vadhans Guru Nanak Dev
ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥
Eib Kae Raahae Janman Naahee Pashhuthaanae Sir Bhaaro ||
The seeds planted on this path do not sprout; bearing the weight of his sins upon his head, he regrets and repents.
ਵਡਹੰਸ ਅਲਾਹਣੀਆ (ਮਃ ੧) (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੩
Raag Vadhans Guru Nanak Dev
ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥
Bin Saachae Ko Baelee Naahee Saachaa Eaehu Beechaaro ||3||
Without the True Lord, no one is his friend; reflect upon this as true. ||3||
ਵਡਹੰਸ ਅਲਾਹਣੀਆ (ਮਃ ੧) (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੩
Raag Vadhans Guru Nanak Dev
ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥
Baabaa Rovehi Ravehi S Jaaneeahi Mil Rovai Gun Saaraevaa ||
O Baba, they alone are known to truly weep and wail, who meet together and weep, chanting the Praises of the Lord.
ਵਡਹੰਸ ਅਲਾਹਣੀਆ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੪
Raag Vadhans Guru Nanak Dev
ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥
Rovai Maaeiaa Mutharree Dhhandhharraa Rovanehaaraevaa ||
Defrauded by Maya and worldly affairs, the weepers weep.
ਵਡਹੰਸ ਅਲਾਹਣੀਆ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੪
Raag Vadhans Guru Nanak Dev
ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥
Dhhandhhaa Rovai Mail N Dhhovai Supananthar Sansaaro ||
They weep for the sake of worldly affairs, and they do not wash off their own filth; the world is merely a dream.
ਵਡਹੰਸ ਅਲਾਹਣੀਆ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੫
Raag Vadhans Guru Nanak Dev
ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥
Jio Baajeegar Bharamai Bhoolai Jhooth Muthee Ahankaaro ||
Like the juggler, deceiving by his tricks, one is deluded by egotism, falsehood and illusion.
ਵਡਹੰਸ ਅਲਾਹਣੀਆ (ਮਃ ੧) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੫
Raag Vadhans Guru Nanak Dev
ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥
Aapae Maarag Paavanehaaraa Aapae Karam Kamaaeae ||
The Lord Himself reveals the Path; He Himself is the Doer of deeds.
ਵਡਹੰਸ ਅਲਾਹਣੀਆ (ਮਃ ੧) (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੫
Raag Vadhans Guru Nanak Dev
ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥
Naam Rathae Gur Poorai Raakhae Naanak Sehaj Subhaaeae ||4||4||
Those who are imbued with the Naam, are protected by the Perfect Guru, O Nanak; they merge in celestial bliss. ||4||4||
ਵਡਹੰਸ ਅਲਾਹਣੀਆ (ਮਃ ੧) (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੬
Raag Vadhans Guru Nanak Dev
ਵਡਹੰਸੁ ਮਹਲਾ ੧ ॥
Vaddehans Mehalaa 1 ||
Wadahans, First Mehl:
ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੮੧
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥
Baabaa Aaeiaa Hai Outh Chalanaa Eihu Jag Jhooth Pasaarovaa ||
O Baba, whoever has come, will rise up and leave; this world is merely a false show.
ਵਡਹੰਸ ਅਲਾਹਣੀਆ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੭
Raag Vadhans Guru Nanak Dev
ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥
Sachaa Ghar Sacharrai Saeveeai Sach Kharaa Sachiaarovaa ||
One's true home is obtained by serving the True Lord; real Truth is obtained by being truthful.
ਵਡਹੰਸ ਅਲਾਹਣੀਆ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੭
Raag Vadhans Guru Nanak Dev
ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥
Koorr Lab Jaan Thhaae N Paasee Agai Lehai N Thaaou ||
By falsehood and greed, no place of rest is found, and no place in the world hereafter is obtained.
ਵਡਹੰਸ ਅਲਾਹਣੀਆ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੮
Raag Vadhans Guru Nanak Dev
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥
Anthar Aao N Baisahu Keheeai Jio Sunnjai Ghar Kaaou ||
No one invites him to come in and sit down. He is like a crow in a deserted home.
ਵਡਹੰਸ ਅਲਾਹਣੀਆ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੮
Raag Vadhans Guru Nanak Dev
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥
Janman Maran Vaddaa Vaeshhorraa Binasai Jag Sabaaeae ||
Trapped by birth and death, he is separated from the Lord for such a long time; the whole world is wasting away.
ਵਡਹੰਸ ਅਲਾਹਣੀਆ (ਮਃ ੧) (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੯
Raag Vadhans Guru Nanak Dev
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥
Lab Dhhandhhai Maaeiaa Jagath Bhulaaeiaa Kaal Kharraa Rooaaeae ||1||
Greed, worldly entanglements and Maya deceive the world. Death hovers over its head, and causes it to weep. ||1||
ਵਡਹੰਸ ਅਲਾਹਣੀਆ (ਮਃ ੧) (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੮੧ ਪੰ. ੧੯
Raag Vadhans Guru Nanak Dev