Sri Guru Granth Sahib
Displaying Ang 726 of 1430
- 1
- 2
- 3
- 4
ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥
Jo Gurasikh Gur Saevadhae Sae Punn Paraanee ||
Those Sikhs of the Guru, who serve the Guru, are the most blessed beings.
ਤਿਲੰਗ (ਮਃ ੪) ਅਸਟ (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧
Raag Tilang Guru Ram Das
ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥
Jan Naanak Thin Ko Vaariaa Sadhaa Sadhaa Kurabaanee ||10||
Servant Nanak is a sacrifice to them; He is forever and ever a sacrifice. ||10||
ਤਿਲੰਗ (ਮਃ ੪) ਅਸਟ (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧
Raag Tilang Guru Ram Das
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥
Guramukh Sakhee Sehaeleeaa Sae Aap Har Bhaaeeaa ||
The Lord Himself is pleased with the Gurmukhs, the fellowship of the companions.
ਤਿਲੰਗ (ਮਃ ੪) ਅਸਟ (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੨
Raag Tilang Guru Ram Das
ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥
Har Dharageh Painaaeeaa Har Aap Gal Laaeeaa ||11||
In the Lord's Court, they are given robes of honor, and the Lord Himself hugs them close in His embrace. ||11||
ਤਿਲੰਗ (ਮਃ ੪) ਅਸਟ (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੨
Raag Tilang Guru Ram Das
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥
Jo Guramukh Naam Dhhiaaeidhae Thin Dharasan Dheejai ||
Please bless me with the Blessed Vision of the Darshan of those Gurmukhs, who meditate on the Naam, the Name of the Lord.
ਤਿਲੰਗ (ਮਃ ੪) ਅਸਟ (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੩
Raag Tilang Guru Ram Das
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥
Ham Thin Kae Charan Pakhaaladhae Dhhoorr Ghol Ghol Peejai ||12||
I wash their feet, and drink in the dust of their feet, dissolved in the wash water. ||12||
ਤਿਲੰਗ (ਮਃ ੪) ਅਸਟ (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੩
Raag Tilang Guru Ram Das
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
Paan Supaaree Khaatheeaa Mukh Beerreeaa Laaeeaa ||
Those who eat betel nuts and betel leaf and apply lipstick,
ਤਿਲੰਗ (ਮਃ ੪) ਅਸਟ (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੪
Raag Tilang Guru Ram Das
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥
Har Har Kadhae N Chaethiou Jam Pakarr Chalaaeeaa ||13||
But do not contemplate the Lord, Har, Har - the Messenger of Death will seize them and take them away. ||13||
ਤਿਲੰਗ (ਮਃ ੪) ਅਸਟ (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੪
Raag Tilang Guru Ram Das
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥
Jin Har Naamaa Har Chaethiaa Hiradhai Our Dhhaarae ||
The Messenger of Death does not even approach those who contemplate the Name of the Lord, Har, Har,
ਤਿਲੰਗ (ਮਃ ੪) ਅਸਟ (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੫
Raag Tilang Guru Ram Das
ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥
Thin Jam Naerr N Aavee Gurasikh Gur Piaarae ||14||
And keep Him enshrined in their hearts. The Guru's Sikhs are the Guru's Beloveds. ||14||
ਤਿਲੰਗ (ਮਃ ੪) ਅਸਟ (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੫
Raag Tilang Guru Ram Das
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥
Har Kaa Naam Nidhhaan Hai Koee Guramukh Jaanai ||
The Name of the Lord is a treasure, known only to the few Gurmukhs.
ਤਿਲੰਗ (ਮਃ ੪) ਅਸਟ (੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੬
Raag Tilang Guru Ram Das
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥
Naanak Jin Sathigur Bhaettiaa Rang Raleeaa Maanai ||15||
O Nanak, those who meet with the True Guru, enjoy peace and pleasure. ||15||
ਤਿਲੰਗ (ਮਃ ੪) ਅਸਟ (੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੬
Raag Tilang Guru Ram Das
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥
Sathigur Dhaathaa Aakheeai Thus Karae Pasaaou ||
The True Guru is called the Giver; in His Mercy, He grants His Grace.
ਤਿਲੰਗ (ਮਃ ੪) ਅਸਟ (੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੭
Raag Tilang Guru Ram Das
ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥
Ho Gur Vittahu Sadh Vaariaa Jin Dhitharraa Naaou ||16||
I am forever a sacrifice to the Guru, who has blessed me with the Lord's Name. ||16||
ਤਿਲੰਗ (ਮਃ ੪) ਅਸਟ (੨) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੭
Raag Tilang Guru Ram Das
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥
So Dhhann Guroo Saabaas Hai Har Dhaee Sanaehaa ||
Blessed, very blessed is the Guru, who brings the Lord's message.
ਤਿਲੰਗ (ਮਃ ੪) ਅਸਟ (੨) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੮
Raag Tilang Guru Ram Das
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥
Ho Vaekh Vaekh Guroo Vigasiaa Gur Sathigur Dhaehaa ||17||
I gaze upon the Guru, the Guru, the True Guru embodied, and I blossom forth in bliss. ||17||
ਤਿਲੰਗ (ਮਃ ੪) ਅਸਟ (੨) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੮
Raag Tilang Guru Ram Das
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥
Gur Rasanaa Anmrith Boladhee Har Naam Suhaavee ||
The Guru's tongue recites Words of Ambrosial Nectar; He is adorned with the Lord's Name.
ਤਿਲੰਗ (ਮਃ ੪) ਅਸਟ (੨) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੯
Raag Tilang Guru Ram Das
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥
Jin Sun Sikhaa Gur Manniaa Thinaa Bhukh Sabh Jaavee ||18||
Those Sikhs who hear and obey the Guru - all their desires depart. ||18||
ਤਿਲੰਗ (ਮਃ ੪) ਅਸਟ (੨) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੯
Raag Tilang Guru Ram Das
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥
Har Kaa Maarag Aakheeai Kahu Kith Bidhh Jaaeeai ||
Some speak of the Lord's Path; tell me, how can I walk on it?
ਤਿਲੰਗ (ਮਃ ੪) ਅਸਟ (੨) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੦
Raag Tilang Guru Ram Das
ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥
Har Har Thaeraa Naam Hai Har Kharach Lai Jaaeeai ||19||
O Lord, Har, Har, Your Name is my supplies; I will take it with me and set out. ||19||
ਤਿਲੰਗ (ਮਃ ੪) ਅਸਟ (੨) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੦
Raag Tilang Guru Ram Das
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥
Jin Guramukh Har Aaraadhhiaa Sae Saah Vadd Dhaanae ||
Those Gurmukhs who worship and adore the Lord, are wealthy and very wise.
ਤਿਲੰਗ (ਮਃ ੪) ਅਸਟ (੨) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੧
Raag Tilang Guru Ram Das
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥
Ho Sathigur Ko Sadh Vaariaa Gur Bachan Samaanae ||20||
I am forever a sacrifice to the True Guru; I am absorbed in the Words of the Guru's Teachings. ||20||
ਤਿਲੰਗ (ਮਃ ੪) ਅਸਟ (੨) ੨੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੧
Raag Tilang Guru Ram Das
ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥
Thoo Thaakur Thoo Saahibo Thoohai Maeraa Meeraa ||
You are the Master, my Lord and Master; You are my Ruler and King.
ਤਿਲੰਗ (ਮਃ ੪) ਅਸਟ (੨) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੨
Raag Tilang Guru Ram Das
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥
Thudhh Bhaavai Thaeree Bandhagee Thoo Gunee Geheeraa ||21||
If it is pleasing to Your Will, then I worship and serve You; You are the treasure of virtue. ||21||
ਤਿਲੰਗ (ਮਃ ੪) ਅਸਟ (੨) ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੨
Raag Tilang Guru Ram Das
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥
Aapae Har Eik Rang Hai Aapae Bahu Rangee ||
The Lord Himself is absolute; He is The One and Only; but He Himself is also manifested in many forms.
ਤਿਲੰਗ (ਮਃ ੪) ਅਸਟ (੨) ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੩
Raag Tilang Guru Ram Das
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
Jo This Bhaavai Naanakaa Saaee Gal Changee ||22||2||
Whatever pleases Him, O Nanak, that alone is good. ||22||2||
ਤਿਲੰਗ (ਮਃ ੪) ਅਸਟ (੨) ੨੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੩
Raag Tilang Guru Ram Das
ਤਿਲੰਗ ਮਹਲਾ ੯ ਕਾਫੀ
Thilang Mehalaa 9 Kaafee
Tilang, Ninth Mehl, Kaafee:
ਤਿਲੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੨੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੨੬
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
Chaethanaa Hai Tho Chaeth Lai Nis Dhin Mai Praanee ||
If you are conscious, then be conscious of Him night and day, O mortal.
ਤਿਲੰਗ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੫
Raag Tilang Guru Teg Bahadur
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
Shhin Shhin Aoudhh Bihaath Hai Foottai Ghatt Jio Paanee ||1|| Rehaao ||
Each and every moment, your life is passing away, like water from a cracked pitcher. ||1||Pause||
ਤਿਲੰਗ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੫
Raag Tilang Guru Teg Bahadur
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
Har Gun Kaahi N Gaavehee Moorakh Agiaanaa ||
Why do you not sing the Glorious Praises of the Lord, you ignorant fool?
ਤਿਲੰਗ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੬
Raag Tilang Guru Teg Bahadur
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
Jhoothai Laalach Laag Kai Nehi Maran Pashhaanaa ||1||
You are attached to false greed, and you do not even consider death. ||1||
ਤਿਲੰਗ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੬
Raag Tilang Guru Teg Bahadur
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
Ajehoo Kashh Bigariou Nehee Jo Prabh Gun Gaavai ||
Even now, no harm has been done, if you will only sing God's Praises.
ਤਿਲੰਗ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੭
Raag Tilang Guru Teg Bahadur
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥
Kahu Naanak Thih Bhajan Thae Nirabhai Padh Paavai ||2||1||
Says Nanak, by meditating and vibrating upon Him, you shall obtain the state of fearlessness. ||2||1||
ਤਿਲੰਗ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੭
Raag Tilang Guru Teg Bahadur
ਤਿਲੰਗ ਮਹਲਾ ੯ ॥
Thilang Mehalaa 9 ||
Tilang, Ninth Mehl:
ਤਿਲੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੨੬
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
Jaag Laehu Rae Manaa Jaag Laehu Kehaa Gaafal Soeiaa ||
Wake up, O mind! Wake up! Why are you sleeping unaware?
ਤਿਲੰਗ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੮
Raag Tilang Guru Teg Bahadur
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
Jo Than Oupajiaa Sang Hee So Bhee Sang N Hoeiaa ||1|| Rehaao ||
That body, which you were born with, shall not go along with you in the end. ||1||Pause||
ਤਿਲੰਗ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੮
Raag Tilang Guru Teg Bahadur
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥
Maath Pithaa Suth Bandhh Jan Hith Jaa Sio Keenaa ||
Mother, father, children and relatives whom you love,
ਤਿਲੰਗ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੯
Raag Tilang Guru Teg Bahadur
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥
Jeeo Shhoottiou Jab Dhaeh Thae Ddaar Agan Mai Dheenaa ||1||
Will throw your body into the fire, when your soul departs from it. ||1||
ਤਿਲੰਗ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੬ ਪੰ. ੧੯
Raag Tilang Guru Teg Bahadur