Sri Guru Granth Sahib
Displaying Ang 784 of 1430
- 1
- 2
- 3
- 4
ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥
Khaath Kharachath Bilashhath Sukh Paaeiaa Karathae Kee Dhaath Savaaee Raam ||
Eating, spending and enjoying, I have found peace; the gifts of the Creator Lord continually increase.
ਸੂਹੀ (ਮਃ ੫) ਛੰਤ( ੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧
Raag Suhi Guru Arjan Dev
ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥
Dhaath Savaaee Nikhutt N Jaaee Antharajaamee Paaeiaa ||
His gifts increase and shall never be exhausted; I have found the Inner-knower, the Searcher of hearts.
ਸੂਹੀ (ਮਃ ੫) ਛੰਤ( ੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧
Raag Suhi Guru Arjan Dev
ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥
Kott Bighan Sagalae Outh Naathae Dhookh N Naerrai Aaeiaa ||
Millions of obstacles have all been removed, and pain does not even approach me.
ਸੂਹੀ (ਮਃ ੫) ਛੰਤ( ੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੨
Raag Suhi Guru Arjan Dev
ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥
Saanth Sehaj Aanandh Ghanaerae Binasee Bhookh Sabaaee ||
Tranquility, peace, poise and bliss in abundance prevail, and all my hunger is satisfied.
ਸੂਹੀ (ਮਃ ੫) ਛੰਤ( ੧੦) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੨
Raag Suhi Guru Arjan Dev
ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥
Naanak Gun Gaavehi Suaamee Kae Acharaj Jis Vaddiaaee Raam ||2||
Nanak sings the Glorious Praises of his Lord and Master, whose Glorious Greatness is wonderful and amazing. ||2||
ਸੂਹੀ (ਮਃ ੫) ਛੰਤ( ੧੦) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੩
Raag Suhi Guru Arjan Dev
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
Jis Kaa Kaaraj Thin Hee Keeaa Maanas Kiaa Vaechaaraa Raam ||
It was His job, and He has done it; what can the mere mortal being do?
ਸੂਹੀ (ਮਃ ੫) ਛੰਤ( ੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੪
Raag Suhi Guru Arjan Dev
ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥
Bhagath Sohan Har Kae Gun Gaavehi Sadhaa Karehi Jaikaaraa Raam ||
The devotees are adorned, singing the Glorious Praises of the Lord; they proclaim His eternal victory.
ਸੂਹੀ (ਮਃ ੫) ਛੰਤ( ੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੪
Raag Suhi Guru Arjan Dev
ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥
Gun Gaae Gobindh Anadh Oupajae Saadhhasangath Sang Banee ||
Singing the Glorious Praises of the Lord of the Universe, bliss wells up, and we are friends with the Saadh Sangat, the Company of the Holy.
ਸੂਹੀ (ਮਃ ੫) ਛੰਤ( ੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੫
Raag Suhi Guru Arjan Dev
ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥
Jin Oudham Keeaa Thaal Kaeraa This Kee Oupamaa Kiaa Ganee ||
He who made the effort to construct this sacred pool - how can his praises be recounted?
ਸੂਹੀ (ਮਃ ੫) ਛੰਤ( ੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੫
Raag Suhi Guru Arjan Dev
ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥
Athasath Theerathh Punn Kiriaa Mehaa Niramal Chaaraa ||
The merits of the sixty-eight sacred shrines of pilgrimage, charity, good deeds and immaculate lifestyle, are found in this sacred pool.
ਸੂਹੀ (ਮਃ ੫) ਛੰਤ( ੧੦) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੬
Raag Suhi Guru Arjan Dev
ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥
Pathith Paavan Biradh Suaamee Naanak Sabadh Adhhaaraa ||3||
It is the natural way of the Lord and Master to purify sinners; Nanak takes the Support of the Word of the Shabad. ||3||
ਸੂਹੀ (ਮਃ ੫) ਛੰਤ( ੧੦) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੬
Raag Suhi Guru Arjan Dev
ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥
Gun Nidhhaan Maeraa Prabh Karathaa Ousathath Koun Kareejai Raam ||
The treasure of virtue is my God, the Creator Lord; what Praises of Yours should I sing, O Lord?
ਸੂਹੀ (ਮਃ ੫) ਛੰਤ( ੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੭
Raag Suhi Guru Arjan Dev
ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥
Santhaa Kee Baenanthee Suaamee Naam Mehaa Ras Dheejai Raam ||
The prayer of the Saints is, ""O Lord and Master, please bless us with the supreme, sublime essence of Your Name.""
ਸੂਹੀ (ਮਃ ੫) ਛੰਤ( ੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੮
Raag Suhi Guru Arjan Dev
ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥
Naam Dheejai Dhaan Keejai Bisar Naahee Eik Khino ||
Please, grant us Your Name, grant us this blessing, and do not forget us, even for an instant.
ਸੂਹੀ (ਮਃ ੫) ਛੰਤ( ੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੮
Raag Suhi Guru Arjan Dev
ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥
Gun Gopaal Ouchar Rasanaa Sadhaa Gaaeeai Anadhino ||
Chant the Glorious Praises of the World-Lord, O my tongue; sing them forever, night and day.
ਸੂਹੀ (ਮਃ ੫) ਛੰਤ( ੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੯
Raag Suhi Guru Arjan Dev
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥
Jis Preeth Laagee Naam Saethee Man Than Anmrith Bheejai ||
One who enshrines love for the Naam, the Name of the Lord, his mind and body are drenched with Ambrosial Nectar.
ਸੂਹੀ (ਮਃ ੫) ਛੰਤ( ੧੦) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੯
Raag Suhi Guru Arjan Dev
ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥
Binavanth Naanak Eishh Punnee Paekh Dharasan Jeejai ||4||7||10||
Prays Nanak, my desires have been fulfilled; gazing upon the Blessed Vision of the Lord, I live. ||4||7||10||
ਸੂਹੀ (ਮਃ ੫) ਛੰਤ( ੧੦) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੦
Raag Suhi Guru Arjan Dev
ਰਾਗੁ ਸੂਹੀ ਮਹਲਾ ੫ ਛੰਤ
Raag Soohee Mehalaa 5 Shhantha
Raag Soohee, Fifth Mehl, Chhant:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੮੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੮੪
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
Mith Bolarraa Jee Har Sajan Suaamee Moraa ||
My Dear Lord and Master, my Friend, speaks so sweetly.
ਸੂਹੀ (ਮਃ ੫) ਛੰਤ( ੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੨
Raag Suhi Guru Arjan Dev
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
Ho Sanmal Thhakee Jee Ouhu Kadhae N Bolai Kouraa ||
I have grown weary of testing Him, but still, He never speaks harshly to me.
ਸੂਹੀ (ਮਃ ੫) ਛੰਤ( ੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੨
Raag Suhi Guru Arjan Dev
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
Kourraa Bol N Jaanai Pooran Bhagavaanai Aougan Ko N Chithaarae ||
He does not know any bitter words; the Perfect Lord God does not even consider my faults and demerits.
ਸੂਹੀ (ਮਃ ੫) ਛੰਤ( ੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੨
Raag Suhi Guru Arjan Dev
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
Pathith Paavan Har Biradh Sadhaaeae Eik Thil Nehee Bhannai Ghaalae ||
It is the Lord's natural way to purify sinners; He does not overlook even an iota of service.
ਸੂਹੀ (ਮਃ ੫) ਛੰਤ( ੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੩
Raag Suhi Guru Arjan Dev
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
Ghatt Ghatt Vaasee Sarab Nivaasee Naerai Hee Thae Naeraa ||
He dwells in each and every heart, pervading everywhere; He is the nearest of the near.
ਸੂਹੀ (ਮਃ ੫) ਛੰਤ( ੧੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੪
Raag Suhi Guru Arjan Dev
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥
Naanak Dhaas Sadhaa Saranaagath Har Anmrith Sajan Maeraa ||1||
Slave Nanak seeks His Sanctuary forever; the Lord is my Ambrosial Friend. ||1||
ਸੂਹੀ (ਮਃ ੫) ਛੰਤ( ੧੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੪
Raag Suhi Guru Arjan Dev
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥
Ho Bisam Bhee Jee Har Dharasan Dhaekh Apaaraa ||
I am wonder-struck, gazing upon the incomparable Blessed Vision of the Lord's Darshan.
ਸੂਹੀ (ਮਃ ੫) ਛੰਤ( ੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੫
Raag Suhi Guru Arjan Dev
ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥
Maeraa Sundhar Suaamee Jee Ho Charan Kamal Pag Shhaaraa ||
My Dear Lord and Master is so beautiful; I am the dust of His Lotus Feet.
ਸੂਹੀ (ਮਃ ੫) ਛੰਤ( ੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੫
Raag Suhi Guru Arjan Dev
ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
Prabh Paekhath Jeevaa Thandtee Thheevaa This Jaevadd Avar N Koee ||
Gazing upon God, I live, and I am at peace; no one else is as great as He is.
ਸੂਹੀ (ਮਃ ੫) ਛੰਤ( ੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੬
Raag Suhi Guru Arjan Dev
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥
Aadh Anth Madhh Prabh Raviaa Jal Thhal Meheeal Soee ||
Present at the beginning, end and middle of time, He pervades the sea, the land and the sky.
ਸੂਹੀ (ਮਃ ੫) ਛੰਤ( ੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੬
Raag Suhi Guru Arjan Dev
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
Charan Kamal Jap Saagar Thariaa Bhavajal Outharae Paaraa ||
Meditating on His Lotus Feet, I have crossed over the sea, the terrifying world-ocean.
ਸੂਹੀ (ਮਃ ੫) ਛੰਤ( ੧੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੭
Raag Suhi Guru Arjan Dev
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥
Naanak Saran Pooran Paramaesur Thaeraa Anth N Paaraavaaraa ||2||
Nanak seeks the Sanctuary of the Perfect Transcendent Lord; You have no end or limitation, Lord. ||2||
ਸੂਹੀ (ਮਃ ੫) ਛੰਤ( ੧੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੭
Raag Suhi Guru Arjan Dev
ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥
Ho Nimakh N Shhoddaa Jee Har Preetham Praan Adhhaaro ||
I shall not forsake, even for an instant, my Dear Beloved Lord, the Support of the breath of life.
ਸੂਹੀ (ਮਃ ੫) ਛੰਤ( ੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੮
Raag Suhi Guru Arjan Dev
ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥
Gur Sathigur Kehiaa Jee Saachaa Agam Beechaaro ||
The Guru, the True Guru, has instructed me in the contemplation of the True, Inaccessible Lord.
ਸੂਹੀ (ਮਃ ੫) ਛੰਤ( ੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੮
Raag Suhi Guru Arjan Dev
ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥
Mil Saadhhoo Dheenaa Thaa Naam Leenaa Janam Maran Dhukh Naathae ||
Meeting with the humble, Holy Saint, I obtained the Naam, the Name of the Lord, and the pains of birth and death left me.
ਸੂਹੀ (ਮਃ ੫) ਛੰਤ( ੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੯
Raag Suhi Guru Arjan Dev
ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥
Sehaj Sookh Aanandh Ghanaerae Houmai Binathee Gaathae ||
I have been blessed with peace, poise and abundant bliss, and the knot of egotism has been untied.
ਸੂਹੀ (ਮਃ ੫) ਛੰਤ( ੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੪ ਪੰ. ੧੯
Raag Suhi Guru Arjan Dev