Hukumnama - Ang 629

Har Man Than Vasiaa Soee in Raag Sorathi

In Gurmukhi

ਸੋਰਠਿ ਮਹਲਾ ੫ ॥
ਹਰਿ ਮਨਿ ਤਨਿ ਵਸਿਆ ਸੋਈ ॥
ਜੈ ਜੈ ਕਾਰੁ ਕਰੇ ਸਭੁ ਕੋਈ ॥
ਗੁਰ ਪੂਰੇ ਕੀ ਵਡਿਆਈ ॥
ਤਾ ਕੀ ਕੀਮਤਿ ਕਹੀ ਨ ਜਾਈ ॥੧॥
ਹਉ ਕੁਰਬਾਨੁ ਜਾਈ ਤੇਰੇ ਨਾਵੈ ॥
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
ਤੂੰ ਭਾਰੋ ਸੁਆਮੀ ਮੇਰਾ ॥
ਸੰਤਾਂ ਭਰਵਾਸਾ ਤੇਰਾ ॥
ਨਾਨਕ ਪ੍ਰਭ ਸਰਣਾਈ ॥
ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥

Phonetic English

Sorath Mehalaa 5 ||
Har Man Than Vasiaa Soee ||
Jai Jai Kaar Karae Sabh Koee ||
Gur Poorae Kee Vaddiaaee ||
Thaa Kee Keemath Kehee N Jaaee ||1||
Ho Kurabaan Jaaee Thaerae Naavai ||
Jis No Bakhas Laihi Maerae Piaarae So Jas Thaeraa Gaavai ||1|| Rehaao ||
Thoon Bhaaro Suaamee Maeraa ||
Santhaan Bharavaasaa Thaeraa ||
Naanak Prabh Saranaaee ||
Mukh Nindhak Kai Shhaaee ||2||22||86||

English Translation

Sorat'h, Fifth Mehl:
The Lord abides in my mind and body.
Everyone congratulates me on my victory.
This is the glorious greatness of the Perfect Guru.
His value cannot be described. ||1||
I am a sacrifice to Your Name.
He alone, whom You have forgiven, O my Beloved, sings Your Praises. ||1||Pause||
You are my Great Lord and Master.
You are the support of the Saints.
Nanak has entered God's Sanctuary.
The faces of the slanderers are blackened with ashes. ||2||22||86||

Punjabi Viakhya

nullnullnullnullਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ। (ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ) ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ॥੧॥nullਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ ॥੧॥ ਰਹਾਉ ॥nullnullnullਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ (ਉਸ ਦਾ ਦੁੱਖ ਕਰਨ ਵਾਲੇ) ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ॥੨॥੨੨॥੮੬॥