Hukumnama - Ang 826
Dharasan Dhaekhath Dhokh Nasae in Raag Bilaaval
In Gurmukhi
ਬਿਲਾਵਲੁ ਮਹਲਾ ੫ ॥
ਦਰਸਨੁ ਦੇਖਤ ਦੋਖ ਨਸੇ ॥
ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥
ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥
ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥
ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥
ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥
Phonetic English
Bilaaval Mehalaa 5 ||
Dharasan Dhaekhath Dhokh Nasae ||
Kabahu N Hovahu Dhrisatt Agochar Jeea Kai Sang Basae ||1|| Rehaao ||
Preetham Praan Adhhaar Suaamee ||
Poor Rehae Prabh Antharajaamee ||1||
Kiaa Gun Thaerae Saar Samhaaree ||
Saas Saas Prabh Thujhehi Chithaaree ||2||
Kirapaa Nidhh Prabh Dheen Dhaeiaalaa ||
Jeea Janth Kee Karahu Prathipaalaa ||3||
Aath Pehar Thaeraa Naam Jan Jaapae ||
Naanak Preeth Laaee Prabh Aapae ||4||23||109||
English Translation
Bilaaval, Fifth Mehl:
Gazing upon the Blessed Vision of the Lord's Darshan, all pains run away.
Please, never leave my vision, O Lord; please abide with my soul. ||1||Pause||
My Beloved Lord and Master is the Support of the breath of life.
God, the Inner-knower, is all-pervading. ||1||
Which of Your Glorious Virtues should I contemplate and remember?
With each and every breath, O God, I remember You. ||2||
God is the ocean of mercy, merciful to the meek;
He cherishes all beings and creatures. ||3||
Twenty-four hours a day, Your humble servant chants Your Name.
You Yourself, O God, have inspired Nanak to love You. ||4||23||109||
Punjabi Viakhya
nullnull(ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। (ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ ॥੧॥ ਰਹਾਉ ॥nullਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ ॥੧॥null(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? ਹੇ ਪ੍ਰਭੂ! (ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ ॥੨॥nullਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ ॥੩॥nullਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ। (ਪਰ) ਹੇ ਨਾਨਕ! (ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ ॥੪॥੨੩॥੧੦੯॥