Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬
ਰਾਸ਼ਿ ਪਹਿਲੀ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥ*
ਪ੍ਰਿਥਮ ਰਾਸਿ ਲਿਖਤੇ
।ਅੰਸੂ ਮੰਗਲਾ ਚਰਣ॥
ਅਥ = ਹੁਣ। ਦੇਖੋ ਸ਼੍ਰੀ ਨਾਨਕ ਪ੍ਰਕਾਸ਼ ਪੂਰਬਾਰਧ, ਅਧਾਯ ਪਹਿਲੇ ਦਾ ਆਦਿ।
ਲਿਖਤੇ = ਲਿਖਦੇ ਹਾਂ।
ਅਰਥ: ਹੁਣ (ਅਰਥਾਤ ਸ਼੍ਰੀ ਗੁਰ ਨਾਨਕ ਪ੍ਰਕਾਸ਼ ਤੋਣ ਅੁਪ੍ਰਾਣਤ) ਸ਼੍ਰੀ ਗੁਰ ਪ੍ਰਤਾਪ ਸੂਰਜ
(ਨਾਮੇ) ਗ੍ਰੰਥ ਲਿਖਦੇ ਹਾਂ (ਤੇ ਅੁਸ ਦੀ) ਪਹਿਲੀ ਰਾਸਿ (ਤੋਣ ਆਰੰਭ ਕਰਦੇ ਹਾਂ)।
ਦੋਹਰਾ: ਤੀਨੋ ਕਾਲ ਸੁ ਅਚਲ ਰਹਿ, ਅਲਣਬ ਸਕਲ ਜਗ ਜਾਲਿ।
ਜਾਲ ਕਾਲ ਲਖਿ ਮੁਚਤਿ ਜਿਸਿ, ਕਰਤਾ ਪੁਰਖ ਅਕਾਲ ॥੧॥
ਤੀਨੋਕਾਲ = ਬੀਤ ਚੁਕਾ, ਬੀਤ ਰਿਹਾ ਤੇ ਆਅੁਣ ਵਾਲਾ। ਭੂਤ ਭਵਿਜ਼ਖਤ,
ਵਰਤਮਾਨ ਤਿੰਨੇ ਸਮੇਣ, ਭਾਵ ਸਦਾ, ਹਮੇਸ਼ਾਂ।
ਅਚਲ-ਅ+ਚਲ = ਜੋ ਨਾ ਚਲੇ, ਜੋ ਸਦਾ ਇਕ ਰਸ ਰਹੇ, (ਦੇਖੋ ਸ਼੍ਰੀ ਗੁਰ ਨਾਨਕ
ਪ੍ਰਕਾਸ਼ ਪੂਰ: ਅਧਾ: ੧, ਅੰਕ ੩, ਨਿਤਨਯੋ ਪਦ, ਅੁਸ ਦਾ ਭਾਵ ਤੇ ਤੀਨੋਕਾਲ ਸੁ
ਅਚਲ ਰਹਿ ਦਾ ਭਾਵ ਇਕੋ ਹੈ।
ਅਲਬ = ਆਸ਼੍ਰਾ, ਟੇਕ, ।ਸੰਸ: ਆਲਣਬ॥++ ।
ਜਗਜਾਲਿ = ਜਗਤ ਰੂਪੀ ਫਾਹੀ। ਜਾਲ ਫੈਲਾ ਕੇ ਤਾਂੀਣਦਾ ਹੈ, ਇਸ ਕਰਕੇ ਜਗਜਾਲ
ਦੀ ਮੁਰਾਦ ਹੈ:- ਜਗਤ ਦਾ ਫੈਲਾਅੁ ਯਾ ਪਸਾਰਾ। (ਅ) ਅੁਹ ਭੁਲੇਵਾ ਜੋ ਪ੍ਰਾਣੀਆਣ ਲ਼ ਮੋਹ
ਵਿਚ ਭ੍ਰਮਾ ਰਿਹਾ ਹੈ, ਮਾਯਾ। (ੲ) ਟਿਕਾਵ, ਠਹਿਰਾਵ।
ਜਾਲਕਾਲ = ਕਾਲ ਦੀ ਫਾਹੀ। ਕਿਅੁਣਕਿ ਜਾਲ ਵਿਚ ਪੰਛੀ ਫਾਹੀ ਦੇ ਹਨ। (ਅ) ਕਾਲ
ਦਾ ਜਾਲ, ਕਾਲ ਦਾ ਪਸਾਰਾ। ਇਹ ਜਗਤ ਕਾਲ ਦਾ ਪਸਾਰਾ ਹੈ, ਇਸ ਕਰਕੇ ਜਾਲਕਾਲ।
(ੲ) ਕਲਿਜੁਗ ਦੀ ਫਾਹੀ। ਕਾਲ ਦਾ ਅਰਥ ਕਾਲ ਬੀ ਹੈ, ਕਲਜੁਕ ਬੀ ਕਾਲਾ ਹੈ।
ਲਖਿ = ਜਾਣ ਲਿਆਣ।
ਮੁਚਤਿ = ਛੁਟਦੇ ਹਨ। ।ਸੰਸ: ਮੁਚ = ਛੁਟਂਾਂ, ਮੁਚ ਤੋਣ ਮੁਣਚਤਿ॥।
ਅਰਥ: ਜੋ ਸਦਾ ਇਕਰਸ ਰਹਿਣਦਾ ਹੈ, (ਪਰ ਸਦਾ ਇਕ ਰਸ ਨਾ ਰਹਿਂ ਵਾਲੇ) ਜਗਤ ਦੇ
ਪਸਾਰੇ ਦਾ ਆਸਰਾ ਹੈ, (ਫਿਰ) ਜਿਸਲ਼ ਜਾਣ ਲਿਆਣ ਕਾਲ ਦੀ ਫਾਹੀ ਛੁਟ ਜਾਣਦੀ ਹੈ,
(ਅੁਸਦਾ ਨਾਮ ਹੈ) ਕਰਤਾ ਪੁਰਖ ਅਕਾਲ।
*ਲਗਪਗ ਸਾਰੇ ਲਿਖਤੀ ਨੁਸਖਿਆਣ ਵਿਚ ਇਹੋ ਪਾਠ ਮਿਲਦਾ ਹੈ। ਗ੍ਰਿੰਥ। ਵਿਸ਼ੇਸ਼-ਕਵੀ ਜੀ ਦੇ ਸੈ ਲੇਖਂੀ
ਲਿਖਤ ਪਜ਼ਤ੍ਰਿਆਣ ਤੋਣ ਵੀ ਇਸ ਪਦ ਦੇ ਇਹੋ ਪਦਜੋੜ ਸਹੀ ਹੋਏ ਹਨ। ਇਸ ਗ੍ਰੰਥ ਦਾ ਇਹ ਨਾਮ ਤੇ ਇਸ ਦੇ
ਭਾਗਾਂ ਦਾ ਰਾਸਾਂ, ਰੁਤਾਂ ਤੇ ਐਨ ਆਪ ਨੇ ਕਿਅੁਣ ਨਾਮ ਦਿਜ਼ਤਾ, ਇਸ ਦਾ ਕਾਰਣ ਕਵੀ ਜੀ ਆਪ ਅਜ਼ਗੇ ਜਾਕੇ
ਰੁਤ ੧ ਅਜ਼ਸੂ ੧ ਦੇ ਅੰਕ ੧੫ ਤੋਣ ੧੮ ਵਿਚ ਦਜ਼ਸ ਰਹੇ ਹਨ।
++ ਜਿਸ ਤੋਣ ਕੋਈ ਸ਼ੈ ਟੁਰੇ, ਜੋ ਕਿਸੇ ਸ਼ੈ ਦੇ ਪ੍ਰਕਾਸ਼ ਯਾ ਪ੍ਰਗਟਤਾਈ ਦਾ ਮੂਲ ਹੋਵੇ।