Sri Gur Pratap Suraj Granth

Displaying Page 1 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੪

ਰਾਸ਼ਿ ਗਾਰਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ੴ ਸ਼੍ਰੀ ਵਾਹਿਗੁਰੂ ਜੀ ਕੀ ਫਤਹ ॥
ਅਥ ਇਕਾਦਸ਼ਮੀ ਰਾਸਿ ਲਿਖਤੇ ॥
ਅੰਸ ੧. ।ਮੰਗਲ। ਬਕਾਲੇ ਸੋਢੀ॥
ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨
੧. ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ।
ਦੋਹਰਾ: ਸਤਿ ਚਿਤ ਅਨਦ ਸਮਾਨ ਇਕ, ਨਿਰਗੁਨ ਸਰਗੁਨ ਮਾਂਹਿ।
ਗਾਨਾਦਿਕ* ਗੁਨ ਈਸ਼ ਕੇ, ਜੀਵ ਬਿਖੈ ਇਹ ਨਾਂਹਿ ॥੧॥
ਸਤਿ ਚਿਤ ਅਨਦ = ਸਤਿ ਚਿਤ ਤੇ ਅਨਦ ਸਰੂਪ ਪਰਮਾਤਮਾ; ਦੇਖੋ ਸ਼੍ਰੀ ਗੁਰ ਨਾ: ਪ੍ਰਾ:
ਪੂਰ: ਅਧਾ: ੧ ਅੰਕ ੩ ਦੇ ਪਦ ਅਰਥ।
ਨਿਰਗੁਣ = ਜਿਸ ਵਿਚ ਗਿਆਨਾਦਿ ਗੁਣ ਨਹੀਣ ਹਨ। ਮੁਰਾਦ ਜੀਵ ਤੋਣ ਹੈ।
ਸਰਗੁਣ = ਜਿਸ ਵਿਚ ਗਿਆਨਾਦਿਕ ਗੁਣ ਹਨ। ਮੁਰਾਦ ਈਸ਼ਰ (ਮਾਇਆ ਸਬਲ) ਤੋਣ
ਹੈ।
ਅਰਥ: ਗਿਆਨਾਦਿਕ ਗੁਣ ਈਸ਼ਰ ਵਿਚ ਹਨ; (ਤਾਂਤੇ ਅੁਹ) ਸਰਗੁਣ ਹੈ। ਜੀਵ ਵਿਚ ਇਹ
(ਗਿਆਨਾਦਿ ਗੁਣ) ਨਹੀਣ ਹਨ, (ਇਸ ਕਰਕੇ ਅੁਹ) ਨਿਰਗੁਣ ਹੈ, (ਪਰ) ਸਤਿ
ਚਿਤ ਆਨਦ (ਸ ਪ ਪਰਮਾਤਮਾਂ ਇਨ੍ਹਾਂ ਦੋਹਾਂ ਜੀਵ ਤੇ ਈਸ਼ਰ ਵਿਚ) ਇਕ ਸਮਾਨ
(ਵਿਆਪਕ) ਹੈ, (ਅੁਸ ਸਤਚਿਤ ਆਨਦ ਸਰੂਪ ਪਰਮਾਤਮਾਂ ਲ਼ ਮੇਰੀ ਨਮਸਕਾਰ
ਹੋਵੇ)।
ਹੋਰ ਅਰਥ: ਨਿਰਗੁਣ ਤੇ ਸਰਗੁਣ ਵਿਚ ਸਤਿ ਚਿਤ ਅਨਦ ਇਕ ਸਮਾਨ (ਸਮਾ) ਰਿਹਾ
ਹੈ। (ਫਰਕ ਇਹ ਹੈ ਕਿ) ਗਾਨ ਆਦਿਕ ਗੁਣ ਈਸ਼ਰ ਵਿਚ ਹਨ, ਜੀਵ
ਵਿਚ ਇਹ ਨਹੀਣ ਹਨ।
੨. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਸੈਯਾ: ਗੁਨ ਮੰਦਿਰ ਸੁੰਦਰ, ਦੇਹ ਪ੍ਰਭਾ+
ਸਮ ਪਾਰਦ, ਚੰਦ੍ਰਿਕ ਚੰਦ, ਸੁਚੰਦਨ।
ਬਰ ਬੰਦਨ ਬ੍ਰਿੰਦੁ ਸੁ ਭਾਲ ਪੈ ਤੰਦੁਲ
ਚੰਦ ਕਲਾ ਵਿਚ ਜੋਣ ਮਹਿ ਨਦਨ।
ਕਰਿ ਬੰਦਿ ਕਰੌਣ ਪਦ ਬੰਦਨ ਕੋ
ਅਰਵਿੰਦ ਮਨਿਦ ਅਨਦ ਮਲਿਦਨਿ।
ਕਰ ਬੇਂੁਵਤੀ! ਮੁਝ ਦੇਹੁ ਮਤੀ,
ਸ਼ੁਭ ਸਾਰਸਤੀ ਦੁਖ ਦੁੰਦ ਨਿਕੰਦਨ! ॥੨॥

*ਪਾ:-ਗਾਨਾਨਦ।
+ਇਹ ਪਦ ਦੇਹੁਰੀ ਦੀਪਕ ਰਜ਼ਖ ਕੇ ਅਰਥ ਕਰੀਏ ਤੇ ਇਅੁਣ ਬਣੇਗਾ-ਤੇਰੀ ਸੁੰਦਰ ਦੇਹ ਗੁਣਾਂ ਦਾ ਮੰਦਰ ਤੇ
ਦੇਹ ਦੀ (ਪ੍ਰਭਾ) ਸ਼ੋਭਾ.........।

Displaying Page 1 of 437 from Volume 11