Sri Gur Pratap Suraj Granth

Displaying Page 1 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੪

ਰਾਸ਼ਿ ਬਾਰ੍ਹਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ੴ ਸ਼੍ਰੀ ਵਾਹਿਗੁਰੂ ਜੀ ਕੀ ਫਤਹ ॥
ਅਥ ਦਾਦਸ਼ਮਿ ਰਾਸਿ ਕਥਨ ॥
੧. ।ਮੰਗਲ। ਰਾਜਾ ਮਾਨ ਸਿੰਘ॥
ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨
੧. ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ।
ਦੋਹਰਾ: ਪਾਰਬ੍ਰਹਮ! ਪਰਮਾਤਮਾ! ਬਾਪਕ ਸਕਲ ਸਮਾਨ!
ਸਭਿ ਅਲਬ! ਪ੍ਰੇਰਕ! ਪ੍ਰਭੂ! ਬਿਦਤਹੁ ਰਿਦੇ ਮਹਾਨ ॥੧॥
ਪਾਰ ਬ੍ਰਹਮ = ਪਰ ਬ੍ਰਹਮ, ਪਰਮ ਬ੍ਰਹਮ। ਜਿਸ ਤੋਣ ਪਰੇ ਤੇ ਅੁਪਰ ਹੋਰ ਕੋਈ
ਨਹੀਣ, ਐਸਾ ਬ੍ਰਹਮ।
ਪਰਮਾਤਮਾ = ਦੇਖੋ ਸ਼੍ਰੀ ਗੁ: ਨਾ: ਪ੍ਰ: ਪੂ: ਅਧਾ: ੧ ਅੰ: ੪ ਦੇ ਪਦ ਅਰਥ।
ਅਰਥ: (ਹੇ) ਪਾਰ ਬ੍ਰਹਮ! (ਹੇ) ਪਰਮਾਤਮਾ! (ਹੇ) ਸਾਰਿਆਣ ਵਿਚ ਇਕ ਤੁਜ਼ਲ ਰਮੇ ਹੋਏ!
(ਹੇ) ਸਭਿ ਦੇ ਆਸ਼੍ਰਾ! (ਹੇ) ਸਭ ਦੇ ਪ੍ਰੇਰਕ! (ਹੇ ਸਭ ਦੇ) ਮਾਲਿਕ! (ਹੇ ਸਭ ਤੋਣ)
ਵਜ਼ਡੇ! ਮੇਰੇ ਹਿਰਦੇ ਵਿਚ ਪ੍ਰਗਟ ਹੋਵੋ।
ਭਾਵ: ਕਵਿ ਜੀ ਸਮਾਨਸਜ਼ਤਾ ਕਰਕੇ ਪ੍ਰਭੂ ਦੀ ਵਿਆਪਕਤਾ, ਅੁਜ਼ਚਤਾ, ਪ੍ਰੇਰਕਤਾ, ਤੇ ਆਸ਼੍ਰਾ
ਰੂਪ ਹੋਣ ਦਾ ਪ੍ਰੋਖ ਗਾਨ ਤਾਂ ਰਖਦੇ ਹਨ ਪਰ ਅਰਦਾਸ ਇਹ ਕਰ ਰਹੇ ਹਨ ਕਿ
ਮੇਰੇ ਮਨ ਦੀ ਪ੍ਰਤੀਤੀ ਦੇ ਮੰਡਲ ਵਿਚ ਆਪ ਵਿਸ਼ੇਸ਼ਤਾ ਕਰਕੇ ਪ੍ਰਕਾਸ਼ ਪਾਓ ਜੋ ਆਪ
ਦੇ ਸਾਮਰਤਜ਼ਖ ਮਿਲਾਪ (ਅਪ੍ਰੋਖ ਗਾਨ) ਦਾ ਰਸ ਮੈਲ਼ ਪ੍ਰਾਪਤ ਹੋਵੋ।
੨. ਕਾਵਿ-ਸੰਕੇਤ ਮਿਰਯਾਦਾ ਦਾ ਮੰਗਲ।
ਸੈਯਾ: ਸੁੰਦਰ ਅੁਜ਼ਜਲ ਚੰਦ ਅਮੰਦ
ਮਨਿਦ ਦਿਪੈ ਮੁਖ ਦੁੰਦਨ ਹਾਨੀ।
ਚੰਦ੍ਰਿਕਾ ਚੰਦ੍ਰਿਕ ਪਾਰਦ ਨਾਰਦ
ਸਾਰਦ ਅੰਗ ਕੇ ਰੰਗ ਸਮਾਨੀ।
ਦੇਵ ਜਿ ਬ੍ਰਿੰਦ ਕਰੈਣ ਅਭਿਨਦਨ
ਆਨਦ ਕੰਦ ਬਿਲਦ ਸੁ ਜਾਨੀ।
ਤਾਂ ਪਦ ਕੇ ਅਰਬਿੰਦਨਿ ਕੋ
ਗਨ ਬੰਦਨ ਠਾਨਿ ਰਚੌਣ ਬਰਬਾਨੀ ॥੨॥
ਅਮੰਦ = ਜੋ ਮਜ਼ਧਮ ਨਾਂ ਪਵੇ, ਜੋ ਇਕੋ ਜਿਹਾ ਲਗਾਤਾਰ ਚਮਕੇ, ਸਜ਼ਛ, ਸ੍ਰੇਸ਼ਟ,
ਨਿਸ਼ਕਲਕ।
ਦੁੰਦ = ਦੰਦ = ਹਰਖ, ਸ਼ੋਕ, ਦੁਖ ਸੁਖ ਆਦਿ ਜੋੜੇ। ਕਲੇਸ਼, ਦੁਖ ਕਸ਼ਟ। ਭਾਵ
ਇਹ ਹੈ ਕਿ ਸ਼ਾਰਦਾ ਦਾ ਚਿਹਰਾ ਚੰਦ ਵਾਣੂ ਬਾਹਰ ਹੀ ਪ੍ਰਕਾਸ਼ਮਾਨ ਨਹੀਣ ਸਗੋਣ ਕਵੀਆਣ ਦੇ
ਹਿਰਦੇ ਵਿਚ ਜੋ ਰਾਗ ਦੈਖ ਆਦਿ ਆਵਰਣ ਅੁਜ਼ਚੀ ਕਵਿਤਾ ਦੇ ਪ੍ਰਤਿਬੰਧਕ ਅੁਪਜਦੇ ਹਨ
ਅੁਹਨਾਂ ਤੇ ਪ੍ਰਕਾਸ਼ ਪਾ ਕੇ ਸਜ਼ਛ ਬੁਜ਼ਧੀ ਦਾ ਪ੍ਰਕਾਸ਼ਕ ਹੈ।

Displaying Page 1 of 492 from Volume 12