Sri Gur Pratap Suraj Granth

Displaying Page 1 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੩

ਰੁਤਿ ਪੰਜਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਅਥ ਪੰਚਮ ਰੁਤ ਕਥਨ ॥
ਅੰਸੂ ੧. ।ਮੰਗਲ। ਮਾਤਾ ਸਾਹਿਬ ਦੇਵਾਣ ਆਗਮਨ॥
ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨
੧. ਸੰਤ ਮੰਗਲ।
ਦੋਹਰਾ: ਗਾਨੀ ਧਾਨੀ ਸਕਲ ਜਨ, ਸਿਮਰੈਣ ਨਾਮ ਬਿਅੰਤ।
ਜਿਨ ਜਾਨੋ ਬੁਧਿ ਸਜ਼ਛ ਤੇ, ਪਰੇ ਪਾਰ ਭਵ ਸੰਤ ॥੧॥
ਅਸ ਪਰਮਾਤਮ ਸੰਤ ਗਨ, ਸਦਾ ਸਜ਼ਚਿਦਾਨਦ।
ਕਰਹੁ ਗ੍ਰੰਥ ਪੂਰਨ ਸਰਬ, ਬੰਦੋਣ ਦੈ ਕਰ ਬੰਦਿ ॥੨॥
ਬੁਧਿ ਸਜ਼ਛ=ਮਲ ਰਹਿਤ ਬੁਜ਼ਧੀ, ਆਤਮ ਵਿਸੈਂੀ ਬੁਜ਼ਧੀ।
ਬਿਅੰਤ=ਬਿਅੰਤ ਦਾ। ਭਾਵ ਵਾਹਿਗੁਰੂ ਦਾ।
ਅਰਥ: ਸਾਰੇ ਸਜਂ (ਕੀ) ਗਿਆਨੀ (ਕੀ) ਧਿਆਨੀ, ਬਿਅੰਤ (ਅਕਾਲ ਪੁਰਖ) ਦੇ ਨਾਮ ਲ਼
ਹੀ) ਸਿਮਰਦੇ ਹਨ। (ਸਿਮਰਦਿਆਣ ਹੋਇਆਣ) ਜਿਨ੍ਹਾਂ ਸੰਤਾਂ ਨੇ ਆਤਮ ਵਿਸ਼ੈਂੀ ਬੁਜ਼ਧੀ
ਨਾਲ (ਅੁਸ ਅਕਾਲ ਪੁਰਖ ਲ਼) ਜਾਣ (ਭਾਵ ਲਖ) ਲਿਆ ਹੈ (ਅੁਹ ਇਸ ਸੰਸਾਰ
ਸਾਗਰ ਤੋਣ) ਪਾਰ ਹੋ ਗਏ।
ਸਦਾ ਸਜ਼ਤ ਚਿਤ ਆਨਦ ਸਰੂਪ ਪਰਮਾਤਮਾਂ ਦੇ ਜੋ ਐਸੇ ਸਮੂਹ ਸੰਤ ਹਨ (ਮੈਣ) ਦੋਵੇਣ ਹਜ਼ਥ
ਜੋੜ ਕੇ ਅੁਹਨਾਂ ਸਾਰਿਆਣ ਲ਼ ਬੰਦਨਾ ਕਰਦਾ ਹਾਂ ਤੇ ਇਹ ਬੇਨਤੀ ਕਰਦਾ ਹਾਂ ਕਿ)
ਇਹ ਗ੍ਰੰਥ (ਨਿਰਵਿਘਨ) ਪੂਰਨ ਕਰਵਾ ਦੇਵੋ।
੨. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਸੈਯਾ: ਜਿਹ ਪਾਰ ਨ ਪਾਵਤਿ ਹੈ ਚਤੁਰਾਨਨ
ਆਨ ਪੰਚਾਨਨ ਗਾਨ ਗਤੀ।
ਖਟ ਆਨਨ ਭ੍ਰਾਤ ਗਜਾਨਨ ਗਾਵਤਿ
ਵਾਧਿ ਸਦਾ ਕਮਤੀ ਨ ਰਤੀ।
ਅੁਚਰੰਤਿ ਹਗ਼ਾਰ ਹੀ ਆਨਨ ਤੇ
ਤਿਸ ਤੇ ਕਹੁ ਦੀਰਘੁ ਕਾਣਹਿ ਮਤੀ?
ਕਰ ਬੇਂਵਤੀ* ਸ਼ੁਭ ਦੇਹੁ ਮਤੀ
ਬਿਘਨਾਨਿ ਹਤੀ ਭਜਿ ਸਾਰਸੁਤੀ ॥੩॥


*ਸ਼ੁਧ ਪਾਠ-ਬੀਂਵਤੀ ਹੋਣਾ ਹੈ ਕਿਅੁਣਕਿ ਬੇਂੁ ਦਾ ਅਰਥ ਹੈ-ਮੁਰਲੀ ਤੇ ਸਰਜ਼ਸਤੀ ਦੇ ਹਜ਼ਥ ਹੈ ਬੀਂ ਤੇ
ਏਥੇ ਂ ਲ਼ ਔਣਕੁੜ ਬੀ ਨਹੀਣ। ਜੋਗੀ ਜੋ ਕਿੰਗ ਵਜਾਣਦੇ ਹਨ ਅੁਸ ਲ਼ ਵਾਣਸ ਦੀ ਡੰਡੀ ਹੋਣ ਕਰਕੇ ਬੇਨ
ਕਹਿਦੇ ਹਨ। ਯਥਾ:-ਹਥਿ ਕਰਿ ਤੰਤੁ ਬਜਾਵੈ ਜੋਗੀ ਥੋਬਰ ਵਾਜੈ ਬੇਨ। ਬੇਂੁਮਤੀ ਨਾਮ ਇਕ ਨਦੀ ਦਾ ਬੀ
ਹੈ।

Displaying Page 1 of 498 from Volume 17