Sri Gur Pratap Suraj Granth

Displaying Page 1 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੪

ਰੁਤਿ ਛੇਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਵਾਹਿਗੁਰੂ ਜੀ ਕੀ ਫਤੇ ॥
ਅਥ ਖਸ਼ਟਮ ਰੁਤ ਕਥਨ।
੧. ।ਮੰਗਲ-ਮਸੰਦਾਂ ਤੇ ਮਾਤਾ ਜੀ ਦੀ ਸਿਪਾਰਸ਼॥
ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨
ਦੋਹਰਾ: ਸ਼੍ਰੀ ਗੁਰ ਚਰਨ ਸਰੋਜ ਕੋ, ਸਮ ਜਹਾਜ ਕੇ ਪਾਇ।
ਬਿਘਨ ਅੁਦੁਧਿ ਤੇ ਪਾਰਿ ਭਾ, ਧਾਵਤਿ ਸਹਜਿ ਸੁਭਾਇ ॥੧॥
ਅਰਥ: ਸ੍ਰੀ ਗੁਰ (ਸਾਹਿਬਾਨ ਦੇ) ਚਰਨ ਕਵਲਾਂ ਲ਼ ਜਹਾਜ ਵਰਗੇ (ਤਾਰਨਹਾਰ) ਪਾਕੇ (ਮੈਣ
ਅੁਨ੍ਹਾਂ ਚਰਨਾਂ ਦਾ) ਸਹਿਜ ਸੁਭਾਵ ਧਿਆਨ ਧਰਦਾ ਹੋਯਾ ਬਿਘਨਾਂ (ਰੂਪ) ਸਮੁੰਦ੍ਰ ਤੋਣ
ਪਾਰ ਹੋ ਗਿਆ ਹਾਂ, ਭਾਵ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਹੁਣ ਸਮਾਪਤੀ ਨੇੜੇ ਹੈ।
੧. ਇਸ਼ ਗੁਰੂ-ਦਸੋਣ ਗੁਰੂ ਸਾਹਿਬਾਨ ਦਾ-ਮੰਗਲ।
ਸ਼੍ਰੀ ਨਾਨਕ, ਅੰਗਦ ਗੁਰੂ, ਤ੍ਰਿਤੀ ਚਤੁਰਥੋ ਰੂਪ।
ਪੰਚਮ, ਖਸ਼ਟਮ, ਸਪਤਮੋ, ਅਸ਼ਟਮ ਨਵਮ ਅਨੂਪ ॥੨॥
ਗੁਰੂ ਗੁਬਿੰਦ ਸਿੰਘ ਦਸਮ ਪ੍ਰਭੁ, ਜਗ ਤਾਰਨ ਅਵਤਾਰ।
ਕਥਾ ਆਪਨੀ ਆਪ ਹੀ ਰਚੀ, ਸਹਿਤ ਬਿਸਤਾਰ ॥੩॥
ਕਰੋ ਬਹਾਨੋ ਮੋਹਿ ਕਅੁ, ਦਾਸ ਜਾਨਿ ਕਰਿ ਦੀਨਿ।
ਕਹਾਂ ਸ਼ਕਤਿ ਨਰ ਤਨ ਬਿਖੈ ਸੰਚਨ ਕਰਹਿ ਪ੍ਰਬੀਨ ॥੪॥
ਸਭਿ ਇਜ਼ਛਾ ਪੂਰਨ ਕਰੀ, ਹਲਤ ਬਿਖੈ ਸੁਖ ਦੀਨ।
ਰਿਦੈ ਭਰੋਸਾ ਪਲਤਿ ਮਹਿ, ਕਰਹਿ ਕਸ਼ਟ ਸਭਿ ਛੀਨ ॥੫॥
ਅਰਥ: ਸ੍ਰੀ (ਗੁਰੂ) ਨਾਨਕ, (ਗੁਰੂ) ਅੰਗਦ, ਤੀਸਰੇ, ਚਅੁਥੇ ਰੂਪ, ਪੰਜਵੇਣ, ਛੇਵੇਣ, ਸਜ਼ਤਵੇਣ,
ਅਜ਼ਠਵੇਣ ਤੇ ਅਨੂਪਮ ਨੌਵੇਣ (ਗੁਰੂ ਜੀ) ਤੇ ਦਸਵੇਣ ਪ੍ਰਭੂ ਗੁਰੂ ਗੋਬਿੰਦ ਸਿੰਘ ਜੀ
(ਜਿਨ੍ਹਾਂ ਦਸਾਂ ਸਤਿਗੁਰਾਣ ਨੇ) ਜਗਤ ਦੇ ਤਾਰਨ ਹਿਤ ਅਵਤਾਰ ਲਿਆ ਸੀ (ਅੁਨ੍ਹਾਂ ਨੇ)
ਆਪਣੀ ਕਥਾ ਆਪ ਹੀ ਵਿਸਤਾਰ ਸਹਿਤ ਰਚਵਾ ਲਈ ਹੈ ॥ ੩ ॥
ਮੈਲ਼ ਤਾਂ (ਆਪ ਨੇ ਆਪਣਾ) ਨਿਮਾਂਾ ਦਾਸ ਜਾਣਕੇ ਇਕ ਬਹਾਨਾ ਬਣਾਇਆ ਹੈ। (ਸ਼੍ਰੋਤਾ
ਗਣੋ! ਸੋਚੋ) ਕਿ (ਮੇਰੇ ਜਹੇ) ਨਰ ਤਨ ਵਿਚ ਇਤਨੀ ਸ਼ਕਤੀ ਕਿਜ਼ਥੇ ਸੀ (ਕਿ)
ਪ੍ਰਬੀਨ (ਸਤਿਗੁਰਾਣ ਦਾ ਇਤਨਾ ਯਸ਼) ਇਕਜ਼ਠਾ ਕਰ ਸਕੇ ॥ ੪ ॥
ਇਸ ਲੋਕ ਵਿਚ (ਸਤਿਗੁਰਾਣ ਨੇ ਮੇਰੀਆਣ) ਸਾਰੀਆਣ ਇਜ਼ਛਾਂ ਪੂਰਨ ਕਰਕੇ (ਪ੍ਰਤਜ਼ਖ) ਸੁਖ ਦਿਤਾ
ਹੈ (ਤੇ ਇਸ ਤਰ੍ਹਾਂ ਹੀ ਮੇਰੇ) ਰਿਦੇ ਵਿਚ (ਪਜ਼ਕਾ) ਭਰੋਸਾ ਹੈ ਕਿ ਪ੍ਰਲੋਕ ਵਿਚ ਵੀ
(ਆਪਣੇ ਦਾਸ ਦੇ) ਸਾਰੇ ਕਸ਼ਟ ਨਾਸ਼ ਕਰਨਗੇ।
ਇਮ ਅੁਪਦੇਸ਼ਤਿ ਸਤਿਗੁਰੂ,
ਜਿਮ ਸਿੰਘਨਿ ਕਜ਼ਲਾਨ।
ਅੁਮਗੋ ਅੁਰ ਅਨੁਰਾਗ ਜਿਨ,

Displaying Page 1 of 441 from Volume 18