Sri Gur Pratap Suraj Granth

Displaying Page 1 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੪

ਰਾਸ਼ਿ ਸਜ਼ਤਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ॥
ਅਥ ਸਪਤਮਿ ਰਾਸਿ ਕਥਨ ॥
ਅੰਸੂ ੧. ।ਮੰਗਲ। ਸੂਰਜ ਮਜ਼ਲ ਦੀ ਸਗਾਈ॥
ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨
੧. ਇਸ਼ ਦੇਵ-ਸ੍ਰੀ ਅਕਾਲ ਪੁਰਖ-ਮੰਗਲ।
ਦੋਹਰਾ: ਮਾਯਾ ਸੋ* ਸਵਲ ਜੁ ਭਯੋ ਜਿਤਿ ਕਿਤਿ ਬਾਪਿ ਸਮਾਨ।
ਸਾਰ ਅਸਾਰ ਸੰਸਾਰ ਕਰਿ ਸਚਿਦਾਨਦ ਮਹਾਨ ॥੧॥
ਮਾਯਾਸਵਲ = ਮਾਇਆ ਨਾਲ ਸ਼ਕਤੀ ਵਾਲਾ।
ਜਿਤਿ ਕਿਤਿ = ਜਹਾਂ ਕਹਾਂ, ਜਿਜ਼ਥੇ ਕਿਜ਼ਥੇ, ਸਾਰੇ ਹੀ।
ਸਾਰ ਅਸਾਰ = ਸਜ਼ਤ ਅਸਜ਼ਤ, ਆਤਮ ਜਗਤ। ਸਾਰ ਅਸਾਰ ਦੇ ਕਵੀ ਜੀ ਨੇ ਜੋ ਆਪ
ਅਰਥ ਲਿਖੇ ਹਨ ਓਹ ਏਹ ਹਨ ਜਗਤ ਅਸਾਰ ਕੂਰ ਸਭਿ ਜਾਨਾ। ਸਾਚ ਆਤਮਾ ਸਾਰ
ਪਛਾਨਾ ।ਰੁਤ ੬ ਅੰਸੂ ੩ ਅੰਕ ੩੦॥
ਅਰਥ: ਇਸ ਦੋਹੇ ਦਾ ਅਨਵ ਐਅੁਣ ਹੁੰਦਾ ਹੈ:-ਜਿਤ ਕਿਤ ਬਾਪ ਸਮਾਨ ਜੁ ਸਜ਼ਚਿਦਾਨਦ
ਮਹਾਨ, ਸੋ ਮਾਯਾ ਸਵਲ ਭਯੋ (ਅਰ ਮਾਯਾ ਸਵਲ ਹੋਕੇ) ਸਾਰ ਅਸਾਰ ਸੰਸਾਰ ਕਰਿ।
ਅਰਥ ਐਅੁਣ ਲਗੇਗਾ:-ਜੋ ਜਿਥੇ ਕਿਥੇ (ਸਮਾਨ =) ਇਕੋ ਜੇਹਾ ਵਿਆਪਕ
ਸਜ਼ਚਿਦਾਨਦ ਮਹਾਨ ਹੈ ਅੁਸ ਨੇ ਮਾਯਾ (ਨਾਮਕ ਨਿਜ) ਸ਼ਕਤੀ ਸਹਿਤ ਹੋਕੇ (ਸਾਰ
=) ਆਤਮਾ (ਅਰ ਅਸਾਰ =) ਪੰਜ ਭੌਤਕ ਜਗਤ ਲ਼ ਰਚਿਆ ਹੈ।
ਭਾਵ: ਆਤਮਾ ਵਿਚ ਅਸਤੀ ਭਾਂਤੀ ਪ੍ਰੇਯਤਾ ਪਰਮਾਤਮਾਂ ਦੀ ਹੈ ਅਰ ਜਗਤ ਵਿਚ ਨਾਮ
ਰੂਪਤਾ ਮਾਯਾ ਦੀ ਹੈ। ਦੁਹਾਂ ਦੇ ਮਿਲਂ ਤੋਣ ਸੰਸਾਰ ਬਣਿਆਣ ਦਜ਼ਸ ਰਹੇ ਹਨ।
ਹੋਰ ਅਰਥ: ਜਿਥੇ ਕਿਥੇ ਸਮਾਨ ਵਿਆਪਕ ਸਜ਼ਚਿਦਾਨਦ ਮਹਾਨ ਨੇ ਆਪਣੀ ਮਾਯਾ ਸ਼ਕਤੀ
ਦਵਾਰਾ (ਸਾਰ ਅਸਾਰ ਸੰਸਾਰ =) ਸਜ਼ਤਿ ਅਸਜ਼ਤਿ ਤੋਣ ਵਿਲਖਂ
(ਅਨਿਰਵਚਨੀਯ) ਜਗਤ ਅੁਤਪੰਨ ਕੀਤਾ ਹੈ। ਜੇ ਸਾਰ ਅਸਾਰ ਦੇ ਅਰਥ
ਅੰਮ੍ਰਿਤ ਤੇ ਬਿਖ ਕਰੀਏ ਤਾਂ ਬਣਦਾ ਹੈ ਕਿ ਇਹ ਜਗਤ ਅੰਮ੍ਰਿਤ ਅਰ ਬਿਖ
ਰੂਪ ਕੀਤਾ ਹੈ।
੨. ਕਵਿ-ਸੰਕੇਤ ਮਰਯਾਦਾ ਦਾ ਮੰਗਲ।
ਸਦਾ ਸਾਰਦਾ ਸਾਰ ਦਾ ਸਾਰਦ ਚੰਦ ਮਨਿਦ*।
ਪਾਰਦ ਬਰਨੀ ਪਾਰ ਦਾ ਬਿਘਨ ਬਿਨਾਸ਼ਨ+ ਬ੍ਰਿੰਦ ॥੨॥
ਸਾਰਦਾ = ਸਰਸਤੀ।
ਸਾਰ ਦਾ = ਵਿਜ਼ਦਾ, ਵਿਜ਼ਗਾਨ ਆਦਿ ਦੇ ਤਜ਼ਤ ਦੀ ਦਾਤੀ।
।ਸਾਰ = ਭੇਤ, ਸੂਝ॥

*ਇਕ ਪ੍ਰਾਚੀਨ ਨੁਸਖੇ ਵਿਚ ਪਾਠ ਸੋਣ ਹੈ, ਤਦ ਅਰਥ ਬਣੇਗਾ:-ਮਾਯਾ ਨਾਲ ਜੋ ਸਫਲ ਹੋਇਆ ਹੈ।
*ਪਾ:-ਸਰਦ ਚੰਦ ਮਾਨਿਦ।
+ਪਾ:-ਬਿਸਾਲਨਿ = ਵਿਸ਼ੇਸ਼ ਕਰਕੇ+ਸਜ਼ਲਨ = ਨਾਸ਼ ਕਰਨ ਵਾਲੀ ਹੈ।

Displaying Page 1 of 473 from Volume 7