Sri Gur Pratap Suraj Granth

Displaying Page 1 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੪

ਰਾਸ਼ਿ ਨੌਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ* ॥
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ॥
ਅਥ ਨਵਮਿ ਰਾਸ਼ਿ ਲਿਖਤੇ ॥
ਅੰਸੂ ੧. ।ਮੰਗਲ। ਸ਼੍ਰੀ ਹਰਿਰਾਇ ਨਿਤ ਕਰਮ॥
ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨
੧. ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ।
ਸੈਯਾ: ਸ਼੍ਰੀ ਪੁਰਸ਼ੋਤਮ ਪੂਰਨ ਹੈ, ਪਰਮਾਤਮ ਪਾਲਕ, ਲੇਪ ਨ ਮਾਯਾ।
ਸ਼੍ਰੀ ਪਰਮੇਸ਼ੁਰ, ਮਾਧਵ, ਪਾਵਨ, ਪੋਖਕ, ਪ੍ਰੇਰਕ, ਪਾਰ ਨ ਪਾਯਾ।
ਜੈ ਕਰਿਤਾ ਜਗਦੀਸ਼, ਜਜੇ ਜਗ ਜੀਵਨ, ਜੋਨਿ ਬਿਨਾ, ਜਸ ਛਾਯਾ।
ਸ਼੍ਰੀ ਪਤਿ, ਜੋਤਿ ਸਰੂਪ ਅਨੂਪਮ, ਭੂਪਨ ਭੂਪ, ਨਮੋ ਹਰਿਰਾਯਾ ॥੧॥
ਪੁਰਸ਼ੋਤਮ = ਸਭ ਤੋਣ ਅੁਜ਼ਤਮ ਪੁਰ, ਅਕਾਲ ਪੁਰਖ (ਦੇਖੋ ਸ਼੍ਰੀ ਗੁਰ ਨਾ: ਪ੍ਰ: ਪੂਰ:
ਅਧ: ੧ ਅੰਕ ੪)
ਮਾਧਵ = ਮਾਇਆ ਦਾ ਪਤੀ, ਵਾਹਿਗੁਰੂ। ।ਮਾ = ਮਾਇਆ। ਧਵ = ਪਤੀ॥
ਪਾਵਨ = ਪਵਿਜ਼ਤ੍ਰ।
ਪੋਖਕ = ਖਾਂ ਪੀਂ ਆਦਿ ਦੇ ਸਾਰੇ ਪਦਾਰਥਾਂ ਦਾ ਦਾਤਾ, ਪਾਲਿਕ। ਪੋਸਂ ਵਾਲਾ।
ਪਾਰ = ਅੰਤ। ਜਜੇ = ਪੂਜੇ, ਪੂਜਦਾ ਹੈ।
ਜੋਨਿ = ਜਨਮ ਧਾਰਨਾ, ਗਰਭ ਵਿਚ ਪੈਂਾ। (ਅ) ਜੀਵਂਾ ਮਰਨਾ।
ਸ਼੍ਰੀਪਤਿ = ਸ਼ੋਭਾ ਦਾ ਪਤੀ, ਪਰਮਾਤਮਾ, ਵਾਹਿਗੁਰੂ।
ਹਰਿਰਾਯਾ = (ਸਾਰੇ ਪਾਪਾਂ ਲ਼) ਹਰਿ ਲੈਂ ਵਾਲਾ, ਪ੍ਰਕਾਸ਼ ਸਰੂਪ। (ਅ) ਹਰੀ ਰੂਪ
ਰਾਜਾ। ਪ੍ਰਸੰਗ ਸ੍ਰੀ ਗੁਰੂ ਹਰਿ ਰਾਇ ਜੀ ਦਾ ਚਲ ਰਿਹਾ ਹੈ, ਵਾਹਿਗੁਰੂ ਦਾ ਨਾਮ ਬੀ ਹਰਿ-
ਰਾਯਾ ਲਿਆਏ ਹਨ, ਇਹ ਕਟਾਖ ਹੈ।
ਅਰਥ: ਸ੍ਰੀ ਅਕਾਲ ਪੁਰਖ (ਸਾਰੇ) ਪੂਰਨ ਹੈ (ਅੁਹੀ ਜੀਵਾਣ ਦਾ) ਪਾਲਂ ਹਾਰ ਪਰਮਾਤਮਾ ਹੈ,
(ਫਿਰ ਅੁਹ) ਮਾਇਆ ਕਰਕੇ ਲਿਪਾਇਮਾਨ ਨਹੀਣ। ਅੁਹੀ ਧਰਮ ਈਸ਼ਰ ਹੈ, ਮਾਇਆ
ਦਾ ਪਤੀ ਹੈ, ਪਵਿਜ਼ਤ੍ਰ ਹੈ (ਫਿਰ) ਪੋਖਕ ਤੇ ਪ੍ਰੇਰਕ ਹੈ (ਜਿਸ ਦਾ) ਅੰਤ ਕਿਸੇ ਨਹੀਣ
ਲਿਆ। (ਤਿਸ) ਜਗਤ ਦੇ ਈਸ਼ਰ ਦੀ ਜੈ ਹੋਵੇ (ਜੋ ਸਾਰੇ ਸੰਸਾਰ ਦਾ) ਕਰਤਾ ਹੈ,
(ਜਿਸ ਲ਼ ਸਾਰਾ) ਜਗਤ ਪੂਜਦਾ ਹੈ, (ਅੁਹੀ ਜਗਤ ਦਾ) ਜੀਵਨ ਹੈ, (ਅਤੇ ਅੁਹ)
ਜਨਮ ਮਰਨ ਤੋਣ ਰਹਿਤ ਹੈ (ਅਤੇ ਅੁਸ ਦਾ) ਜਸ (ਸਾਰੇ ਜਗਤ ਵਿਚ) ਫੈਲਿਆ
ਹੋਇਆ ਹੈ, (ਅੁਹ ਸਰਬ) ਸ਼ੋਭਾ ਦਾ ਸਾਮੀ ਹੈ, ਸਰੂਪ ਅੁਸ ਦਾ ਅਨੂਪਮ ਪ੍ਰਕਾਸ਼ ਹੈ,
ਰਾਜਿਆਣ ਦਾ ਮਹਾਰਾਜ ਹੈ (ਐਸੇ) ਪ੍ਰਕਾਸ਼ ਸਰੂਪ ਹਰੀ (ਲ਼ ਮੇਰੀ) ਨਮਸਕਾਰ ਹੋਵੇ।
੨. ਕਵਿ-ਸੰਕੇਤ ਮਰਯਾਦਾ ਦਾ ਮੰਗਲ।
ਸ਼੍ਰੀ ਮੁਖ ਪੰਕਜ ਕੀ ਸਮ ਹੈ, ਜਗ ਬਾਪਕ ਹੋਇ ਬਨੀ ਗਨ* ਬਾਨੀ।


*ਸ਼੍ਰੀ ਗੁਰ ਨਾਨਕ ਪ੍ਰਕਾਸ਼ ਪੁਰਬਾਰਧ ਦੇ ਪਹਿਲੇ ਅਧਾਯ ਦੇ ਪਹਿਲੇ ਦੋਹਰੇ ਵਿਚ ਇਨ੍ਹਾਂ ਦੋਹਾਂ ਮੰਗਲਾਂ ਲ਼
ਕਵਿਤਾ ਰੂਪ ਵਿਚ ਦਰਸਾਇਆ ਸੀ ਏਥੇ ਕਵਿ ਜੀ ਨੇ ਦੋਵੇਣ ਇਕਜ਼ਠੇ ਅਸਲ ਰੂਪ ਵਿਚ ਦਿਜ਼ਤੇ ਹਨ।

Displaying Page 1 of 412 from Volume 9