Sri Gur Pratap Suraj Granth

Displaying Page 103 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੮

੯. ।ਗੁਰੂ ਅੰਗਦ ਜੀ ਦੀ ਕਥਾ। ਖਡੂਰ ਵਿਚ ਛੁਪਣਾ ਤੇ ਪ੍ਰਗਟ ਹੋਣਾ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੦
ਦੋਹਰਾ: ਏਕੋ ਰੂਪ ਸੁ ਦਸਮ ਗੁਰ, ਪਾਰਬ੍ਰਹਮ ਆਨਦ।
ਪਦ ਅਰਬਿੰਦ ਮੁਕੰਦ ਬਰ, ਬੰਦੌਣ ਦੈ ਕਰ ਬੰਦ ॥੧॥
ਸੈਯਾ: ਸ਼੍ਰੀ ਗੁਰ ਨਾਨਕ ਪੂਰਨ ਤੇ
ਗੁਰਤਾ ਗੁਰੁ ਅੰਗਦ ਨੇ ਜਬਿ ਪਾਈ।
ਧਾਨ ਰਿਦੈ ਗੁਰ ਮੂਰਤਿ ਕੋ
ਠਹਿਰਾਇ ਲਿਯੋ ਜਬ ਦੀਨ ਬਿਦਾਈ੧।
ਬੇ ਬਸ ਹੈ ਬਿਛਰੋ ਗੁਰ ਤੇ
ਅਸ਼ਟਾਂਗ੨ ਕਰੀ ਮੁਖ ਕੌ ਰਜ੩ ਲਾਈ।
ਨੀਰ ਬਿਲੋਚਨ੪ ਭੂਰ੫ ਬਿਮੋਚਤਿ੬
ਸੋਚਤਿ ਪ੍ਰੇਮ ਮਹਾਂ ਅੁਮਗਾਈ੭ ॥੨॥
ਜੀਵ ਸ਼ਰੀਰ ਮਨੋ ਬਿਛਰੋ
ਬਿਰਹਾਕੁਲ੮ ਤੇ ਅੁਰ ਬਾਕੁਲ ਭਾਰੇ।
-ਬੋਲਬ੯ ਨਾਹਿ ਬਨੈ ਗੁਰ ਅਜ਼ਗ੍ਰਜ-
ਸੰਕਟ ਤੂਸ਼ਨਿ ਠਾਨਿ ਸਹਾਰੇ।
ਆਇਸੁ ਮਾਨਿਬੋ ਧਰਮ ਧਰੋ
ਤਜਿ ਨਾਂਹਿ ਸਕੈਣ, ਨਹਿਣ ਬਾਕ ਅੁਚਾਰੇ।
ਹੋਇ ਬਿਦਾ ਤਤਕਾਲ ਚਲੇ
ਨਿਜ ਗ੍ਰਾਮ ਖਡੂਰ ਕੇ ਪੰਥ ਪਧਾਰੇ ॥੩॥
ਆਵਤਿ ਹੈਣ ਚਿਤ ਮੈਣ ਚਿਤਵੰਤਤਿ੧੦
-ਸ਼੍ਰੀ ਗੁਰ ਰੂਪ ਸੁਭਾਅੁ ਕ੍ਰਿਪਾਲਾ।
ਦੀਨ ਪੈ ਦਾਲ, ਪਛਾਨਤਿ ਘਾਲ ਕੋ


੧(ਗੁਰ ਨਾਨਕ ਜੀ ਨੇ) ਜਦੋਣ ਕਰਤਾਰ ਪੁਰੋਣ ਵਿਦਾਇਗੀ ਦਿਜ਼ਤੀ।
੨ਡੰਡੌਤ।
੩ਧੂੜੀ।
੪ਨੇਤ੍ਰਾਣ ਤੋਣ।
੫ਬਹੁਤਾ।
੬ਛੁਟਦਾ ਹੈ।
੭ਬੜੇ ਅੁਮਾਹ ਵਿਚ ਪ੍ਰੇਮ ਲ਼ ਹੀ ਸੋਚਦੇ ਹਨ (ਅ) ਗੁਰੂ ਜੀ ਦੇ ਸਰੂਪ ਲ਼ (ਸੋਚਿਤ =) ਚੇਤੇ ਕਰਕੇ ਬੜਾ ਪ੍ਰੇਮ
ਅੁਮਗਦਾ ਹੈ।
੮ਵਿਛੋੜੇ ਦੀ ਆਕੁਲਤਾ (ਦੁਖ) ਤੋਣ (ਅ) ਸਾਰੇ (ਭਾਵ ਵਡੇ) ਵਿਛੋੜੇ ਤੋਣ।
੯ਬੋਲਂਾ।
੧੦ਚਿਤਵਦੇ ਹੋਏ।

Displaying Page 103 of 626 from Volume 1