Sri Gur Pratap Suraj Granth

Displaying Page 103 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੧੬

੧੬. ।ਮਜ਼ਖਂ ਸ਼ਾਹ ਦਾ ਮਸੰਦ ਲ਼ ਦੰਡ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੭
ਦੋਹਰਾ: ਆਵਨਿ ਨਿਜ ਪਰ ਕ੍ਰੋਧ ਕੈ, ਬ੍ਰਿੰਦ ਨਰਨਿ ਕੋ ਜਾਨਿ।
ਧੀਰਮਜ਼ਲ ਨੇ ਧੀਰ ਸਭਿ, ਕੀਨਸਿ ਬਲ ਜੁਤਿ ਹਾਨਿ੧ ॥੧॥
ਚੌਪਈ: -ਮਜ਼ਖਂ ਲਿਯੇ ਸੈਨ ਕੌ ਆਵਾ।
ਕਰੋਣ ਜੁਜ਼ਧ ਮੈਣ ਬਾਕ ਅਲਾਵਾ।
ਸੰਗਤਿ ਮਹਿ ਨਰ ਆਯੁਧ ਧਾਰੇ।
ਕਰੇ ਸਕੇਲਨਿ ਸਗਲ ਹਕਾਰੇ- ॥੨॥
ਜਾਨਤਿ ਭਯੋ -ਮਨੁਜ ਸਮੁਦਾਇ।
ਹਮਰ ਭਟ ਥੋਰੇ ਬਿਨ ਪਾਇ੨।
ਅਪਨੋ ਦੁਰਗ ਨ ਅਪਨੋ ਗ੍ਰਾਮੂ*।
ਅਪਨੋ ਮਿਜ਼ਤ੍ਰ+ ਨ ਅਪਨੋ ਧਾਮੂ ॥੩॥
ਬਿਗਰ ਜਾਇ੩ ਜੇ ਪਰਹਿ++ ਲਰਾਈ।
ਸਬਲ ਬ੍ਰਿੰਦ ਜੈ੪, ਨਿਬਲ ਪਲਾਈ।
ਮਰਹਿ ਸੁਭਟ ਅਰੁ ਜੈ ਹੈਣ ਭਾਜੂ।
ਨਸ਼ਟਹਿ ਕਾਰਜ ਸਕਲ ਸਮਾਜੂ ॥੪॥
ਯਾਂ ਤੇ ਤੂਸ਼ਨਿ ਹੀ ਬਨਿ ਆਵੈ।
ਬੈਠੇ ਕੋਇ ਨ ਆਯੁਧ ਘਾਵੈ-।
ਨਿਜ ਮਸੰਦ ਸੋਣ ਬੋਲੋ ਤਬੈ।
ਹਮ ਕਰਤਜ਼ਬ ਕਰੈਣ ਕਾ ਅਬੈ ॥੫॥
ਭਾਗੇ ਬਨਹਿ, ਨ ਬਨਹਿ ਲਰਾਈ।
ਸਦਨ ਆਪਨੋ ਨਿਕਟਿ ਨ ਥਾਈ।
ਲਰਹਿ, ਸੁਭਟ ਦਿਖੀਯਤਿ ਹੈਣ ਥੋਰੇ।
ਅੁਤ ਜੋਧਾ ਗਨ ਭਏ ਸੁ ਜੋਰੇ ॥੬॥
ਲਰਿ ਕੈ ਮਰਿ ਜੈ ਹੈਣ ਸਭਿ ਆਜ।
ਕੈ ਨਿਜ ਨਿਜ ਦਿਸ਼ਿ ਪਰਿ ਹੈਣ ਭਾਜ।

੧ਭਾਵ ਘਬਰਾ ਗਿਆ।
੨ਪੈਰ ਨਹੀਣ ਜਿਨ੍ਹਾਂ ਦੇ ਭਾਵ ਡਜ਼ਟ ਕੇ ਨਹੀਣ ਲੜ ਸਕਦੇ, ਕਿਅੁਣਕਿ ਅਨੀਤੀ ਸਾਡੀ ਹੈ ਇਸ ਕਰਕੇ ਦਿਲ
ਮਗ਼ਬੂਤ ਨਹੀਣ ਰਹਿ ਸਕਦਾ।
*ਸੋਢੀਆਣ ਦਾ ਬਾਹਰੋਣ ਬਕਾਲੇ ਆਅੁਣਾ ਸਪਜ਼ਸ਼ਟ ਹੋ ਰਿਹਾ ਹੈ।
+ਪਾ:-ਬਿਜ਼ਤ।
੩(ਗਜ਼ਲ) ਬਿਗੜ ਜਾਏਗੀ (ਅ) ਲੋਕੀ ਵਿਗੜ ਜਾਣਗੇ (ਮੇਰੇ ਨਾਲ)।
++ਪਾ:-ਲਰਹਿ।
੪ਜਿਜ਼ਤ ਜਾਣਗੇ।

Displaying Page 103 of 437 from Volume 11