Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੦
ਬੈਠੋ ਚਹੌਣ ਇਹੁ ਮੇਰੋ ਹਿਯੋ੧ ॥੭॥
ਜੋਣ ਬਿਸਫੋਟ੨ ਪਕੋ ਦੁਖ ਦੇਤਿ ਹੈ
ਚੋਟ ਲਗੇ ਪੁਨ ਹੈ ਅਧਿਕਾਈ।
ਤਿਅੁਣ ਬਿਵਹਾਰ, ਬਿਲੋਕਨਿ, ਬੋਲਨਿ
ਸ਼੍ਰੌਨ ਸੁਨੈ ਮੁਝ ਹੈ ਬਿਕੁਲਾਈ੩।
ਕੋਠੜੀ ਕੋ ਦਰ ਸੋ ਚਿਨ ਦੇਹੁ੪,
ਕਹੋ ਕਿਸ ਪਾਸ ਨ, ਕੈਸੇ ਬਤਾਈ੫।
ਮੋ ਪਰ ਯੌਣ ਅੁਪਕਾਰ ਕਰੋ
ਬਿਚ ਬੈਠਿ ਰਹੌਣ ਜਿਮਿ ਹੈ ਨ ਲਖਾਈ੬ ॥੮॥
ਬੂਝਨਿ ਕੀਨ ਭਿਰਾਈ ਨੇ ਫੇਰ
ਇਕੰਤ ਰਹੋ ਥਿਤ ਹੈ ਇਸ ਥਾਈਣ।
ਕੋਣ ਦਰ ਕੋ ਚਿਨਵਾਵਤਿ ਹੋ,
ਇਹ ਬਾਤ ਬਨੇ ਨਹਿਣ, ਸੰਕਟ ਪਾਈ।
ਸ਼੍ਰੌਨ ਸੁਨੇ ਤਿਸ ਤੇ ਕਿਯ ਤੂਸ਼ਨਿ੭
ਫੇਰ ਨਹੀਣ ਕੁਛ ਬਾਨੀ ਅਲਾਈ।
ਬੈਠਿ ਰਹੇ ਜੁਗ ਲੋਚਨ ਮੂੰਦ
ਮਨੋ ਸ਼ਿਵ ਮੂਰਤਿ ਧਾਨ ਲਗਾਈ੮ ॥੯॥
ਸ਼੍ਰੀ ਗੁਰ ਕੋ ਰੁ ਜਾਨਿ ਤਬੈ
ਦਰ ਕੋ ਚਿਨਿ੯ ਕੀਨੋ ਹੈ ਬੰਦ ਭਿਰਾਈ।
ਫੇਰ ਕਰੋ ਇਕ ਸਾਰ ਭਲੇ
ਬਹੁ ਪੰਕ੧੦ ਲਗਾਇ ਕੈ ਕੀਨ ਲਿਪਾਈ।
ਕੋਇ ਨ ਜਾਨਿ ਸਕੈ ਦਰੁ ਕੋ
ਇਸ ਭਾਂਤਿ ਕਿਯੋ ਜਿਮਿ ਸ਼੍ਰੀ ਗੁਰ ਭਾਈ੧।
੧ਮੇਰਾ ਜੀ ਕਰਦਾ ਹੈ।
੨ਫੋੜਾ
।ਸੰਸ: ਵਿਸਫੋਟ॥।
੩ਵਿਆਕੁਲਤਾ।
੪ਬੰਦ ਕਰ ਦੇਹੁ।
੫(ਕੋਈ) ਕਿਵੇਣ ਪਿਆ ਪੁਜ਼ਛੇ।
੬ਪਤਾ ਨਾ ਲਗੇ ਜਿਵੇਣ।
੭ਚੁਜ਼ਪ ਕੀਤੀ।
੮ਮਾਨੋਣ ਸ਼ਿਵ ਦੀ ਮੂਰਤੀ ਧਿਆਨ ਲਾਈ ਬੈਠੀ ਹੈ, ਭਾਵ ਅਚਜ਼ਲ ਸਮਾਧੀ ਤੋਣ ਹੈ।
੯ਚਿਂ ਕੇ।
੧੦ਗਾਰਾ।