Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੧੭
ਬਰਤਹਿ ਦੇ ਗੁਰੂ ਕੀ ਭਾਰੀ ॥੩੭॥
ਲੇਤਿ ਸੁ ਦੇਤਿ ਖਾਲਸਾ ਬ੍ਰਿੰਦ।
ਬੋਲਤਿ ਆਪਸ ਬਿਖੈ ਬਿਲਦ।
ਕੋ ਜਾਚਤਿ ਠਹਿਰਾਵਤਿ ਕੋਈ।
ਕੋ ਬਰਜਤਿ ਕੋ ਰਿਸ ਮਹਿ ਹੋਈ ॥੩੮॥
ਸੁਨਿ ਬ੍ਰਿਤੰਤ ਕੋ ਸ਼ਾਹੁ ਬਿਚਾਰਾ।
-ਛੁਧਾ ਸਹਿਤ ਰਹਿ ਪੰਥ ਅੁਦਾਰਾ।
ਅਲਪ ਆਮਦਨ ਹੈ ਇਸ ਦੇਸ਼।
ਅਚਨ ਹਾਰ ਨਰ ਮਿਲੇ ਵਿਸ਼ੇਸ਼ ॥੩੯॥
ਦਰਬ ਰੋਗ਼ ਕੋ੧ ਕਛੁ ਕਰ ਦੀਨੋ।
ਲਗਰ ਹੇਤੁ ਸੁਨਵਾਨ ਕੀਨੋ।
ਲੈ ਲੈ ਰਸਦ ਖਰੀਦਿ ਬਿਸਾਲਾ।
ਬਨੈ ਤਿਹਾਵਲ ਕਰੋ ਕ੍ਰਿਪਾਲਾ ॥੪੦॥
ਬਰਤਨ ਲਾਗਿ ਮਚੋ ਬਡ ਰੌਰਾ।
ਸੁਨਿਯਤਿ ਦੂਰ ਦੂਰ ਕੀ ਠੌਰਾ।
ਆਇ ਨਿਤਾਪ੍ਰਤਿ ਦਰਬ ਘਨੇਰਾ।
ਹੋਤਿ ਕੁਲਾਹਲ ਤਥਾ ਬਡੇਰਾ ॥੪੧॥
ਦਿਨ ਆਠਕ ਮਹਿ ਪੁਨ ਸੁਨਿ ਸ਼ਾਹੂ।
ਜਾਨੋ ਖਰਚ ਬਢੋ ਗੁਰ ਪਾਹੂ।
ਦਰਬ ਪ੍ਰਥਮ ਤੇ ਘਨੋ ਪਠਾਯੋ।
ਲਗਰ ਕਰੋ ਜਿਤਿਕ ਮਨ ਭਾਯੋ ॥੪੨॥
ਅਧਿਕ ਦਰਬ ਕੋ ਪਠਵਤਿ ਜੋਣ ਜੋਣ।
ਰੌਰਾ ਵਧਤ ਦੇ ਮਹਿ ਤੋਣ ਤੋਣ।
ਦਯਾ ਸਿੰਘ ਪਹੁਚੋ ਕਿਸ ਕਾਰਨ।
ਏ ਪ੍ਰਸੰਗ ਸਭਿ ਕੀਨਿ ਅੁਚਰਾਨ ॥੪੩॥
ਛੁਧਤ ਰਹਤਿ ਲਖਿ ਦਰਬ ਪਠਾਵੋਣ।
ਤੋਣ ਤੋਣ ਅਧਿਕ ਰੌਰ ਸੁਨਿ ਪਾਵੋਣ।
ਇਹ ਕਾਰਨ ਕਾ ਦੇਹੁ ਬਤਾਈ।
ਦਯਾ ਸਿੰਘ ਤਬਿ ਕਹੋ ਸੁਨਾਈ ॥੪੪॥
ਪੰਥ ਖਾਲਸੇ ਮਹਿ ਬਡ ਰੌਰਾ।
ਕਰੋ ਬਚਨ ਸੋਢੀ ਸਿਰਮੌਰਾ।
੧(ਲਗਰ ਲਈ) ਰੋਗ਼ ਦਾ ਧਨ।