Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੧
ਬੀਤਿ ਗਏ ਇਸਿ ਰੀਤ ਛਿ ਮਾਸ
ਅਲੋਪ ਭਏ, ਨਹਿਣ ਕਾਹੂੰ ਲਖਾਈ ॥੧੦॥
ਬੁਜ਼ਢੇ* ਆਦਿਕ ਜੇ ਗੁਰ ਕੇ ਸਿਖ
ਹੋਤਿ ਭਏ ਇਕਠੇ ਸਮੁਦਾਏ।
ਸ਼੍ਰੀ ਗੁਰੁ ਮੂਰਤਿ ਡੀਠ੨ ਨ ਆਵਤਿ
ਸੋ ਭਟਕੰਤਿ ਰਿਦੇ ਮੁਰਝਾਏ।
ਕੀਨ ਬਿਚਾਰ ਭਲੋ ਸਭਿ ਹੂੰ ਮਿਲਿ
ਆਪ ਗੁਰੂ ਬਹੁ ਬਾਰ ਬਤਾਏ।
-ਮੇਰੋ ਸਰੂਪ ਪਿਖੋ ਤਨ ਅੰਗਦ
ਭੇਦ ਨਹੀਣ ਇਕ ਮੇਕ ਬਨਾਏ ॥੧੧॥
ਮੋਕਹੁ ਸੇਵਨਿ ਚਾਹਤਿ ਜੋ
ਗੁਰ ਅੰਗਦ ਸੇਵਹੁ ਪ੍ਰੇਮ ਕਰੇ-।
ਬੁਜ਼ਢੇ ਕਹੋ ਨਿਜ ਥਾਨ ਸਥਾਪੋ ਹੈ
ਤਾਂਹਿ ਸਰੀਰ ਮੈਣ ਆਪ ਬਰੇ੩।
ਖੋਜਹੁ ਕੌਨ ਸਥਾਨ ਅਹੈਣ
ਸੁਨਿ ਕੈ ਸਿਖ ਕੇਤਿਕ ਗ੍ਰਾਮ ਫਿਰੇ।
ਪ੍ਰੇਮ ਤੇ ਚੌਣਪ ਬਧੀ ਹਿਤ ਹੇਰਨਿ
ਪ੍ਰੇਰਨ ਕੀਨ ਪ੍ਰਮੋਦ ਧਰੇ੪ ॥੧੨॥
ਦੋਹਰਾ: ਮਿਲਿ ਕਰਿ ਸਭਿਨਿ ਬਿਚਾਰਿਓ, -ਗ੍ਰਾਮ ਖਡੂਰ ਮਝਾਰ।
ਨਿਕਟਿ ਭਿਰਾਈ ਹੋਹਿਣਗੇ, ਅਪਰ੫ ਨ ਸੁਨੀਏ ਸਾਰ- ॥੧੩॥
ਸੈਯਾ: ਬੁਜ਼ਢੇ ਤੇ ਆਦਿਕ ਜੇ ਸਮੁਦਾਇ
ਗਏ ਸਭਿ ਸਿਜ਼ਖ ਖਡੂਰ ਮਝਾਰੀ।
ਮਾਈ ਭਿਰਾਈ ਕੇ ਪਾਸ ਮਿਲੇ
ਸਗਰੇ ਕਰ ਜੋਰਿ ਨਮੋ ਪਗ ਧਾਰੀ।
ਬੂਝਨ ਕੀਨਿ ਕਹਾਂ ਗੁਰ ਅੰਗਦ?
ਹੇਰਨ ਕੇ ਹਿਤ ਚਾਹਿ ਹਮਾਰੀ।
ਹੈ ਸਫਲੋ ਸਭਿ ਕੋ ਇਤਿ ਆਵਨਿ
੧ਚਾਹਿਆ ਸੀ।
*ਪਾ:-ਬੁਜ਼ਢਿ ਤਿ। ਬੁਜ਼ਢੇ ਤੇ।
੨ਨਗ਼ਰ।
੩ਵੜੇ।
੪ਅਨਦ ਨਾਲ ਪ੍ਰੇਰੇ (ਘਜ਼ਲੇ) ਹੋਏ (ਭਾਈ ਬੁਜ਼ਢੇ ਦੇ)।
੫ਹੋਰਥੇ।