Sri Gur Pratap Suraj Granth

Displaying Page 111 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੨੩

੧੬. ।ਤੰਬੋਲ ਸੰਭਾਲ ਕੇ ਨਦ ਚੰਦ ਦਾ ਵਾਪਸ ਹੋਣਾ॥
੧੫ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੧੭
ਦੋਹਰਾ: ਸੁਨਿ ਜਸਵਾਲ ਵਗ਼ੀਰ ਤਬਿ, ਫਤੇਸ਼ਾਹ ਕੇ ਬੈਨ।
ਭੀਮਚੰਦ ਕੇ ਢਿਗ ਗਏ, ਥਿਰੋ ਜਹਾਂ ਰਿਸ ਨੈਨ੧ ॥੧॥
ਚੌਪਈ: ਤਰਕਤਿ ਵਾਕ ਕਹੋ ਜਸਵਾਲ।
ਤਵ ਸਮਧੀ ਕੋ ਰਸ ਗੁਰ ਨਾਲ।
ਅੁਲਟੋ ਤੁਮ ਕੌ ਚਹਹਿ ਮਿਲਾਯੋ੨।
ਲਖੀਅਤਿ ਗੁਰ ਕਰਾਹ ਕੁਛ ਖਾਯੋ ॥੨॥
ਕਰਾਮਾਤ ਸਾਹਿਬ ਪ੍ਰਭੁ ਜਾਨੈ੩।
ਤਿਨ ਸਨ ਦੈਸ਼ ਨਹੀਣ ਕਿਮ ਠਾਨੈ।
ਜਥਾ੪ ਬਨੋ ਗੁਰਸਿਜ਼ਖ ਬਿਸਾਲਾ।
ਤਿਮ੫ ਬੋਲਤਿ ਹਮ ਸੋਣ ਇਸ ਕਾਲਾ ॥੩॥
ਰਾਵਰਿ ਕ੍ਰੋਧ ਨ ਜਾਨੋ ਘਨੇ।
ਫਿਰੋ ਨ ਗੁਰ ਤੇ, ਰਸ ਅੁਰ ਸਨੇ੬।
ਜਥਾ ਆਇ ਤੁਮਰੇ ਮਨ ਮਾਂਹੀ।
ਕਰੋ ਤਥਾ ਕੋ ਬਰਜਤਿ ਨਾਂਹੀ ॥੪॥
ਸੁਨਿ ਕਰਿ ਭੀਮਚੰਦ ਰਿਸ ਛਾਈ।
ਅਗਨਿ ਜਲਤਿ ਆਹੁਤਿ ਜਨੁ ਪਾਈ੭।
ਕਹੋ ਦੇਹੁ ਕਰਿ ਕੂਚ ਨਗਾਰਾ।
ਮੈਣ ਨ ਕਰੌਣ ਕਛੁ ਅੰਗੀਕਾਰਾ ॥੫॥
ਆਨ ਥਾਨ ਨਿਜ ਨਦਨ ਬਾਹੌਣ।
ਇਸ ਕੇ ਦੇਸ਼ ਨ ਆਵਨਿ ਚਾਹੌਣ।
ਅਸ ਦੁਸ਼ਮਨ ਮੇਰੋ ਦੁਖਦਾਈ।
ਤਿਨ ਕੇ ਸੰਗ ਪ੍ਰੀਤਿ ਅੁਪਜਾਈ ॥੬॥
ਜਿਮ ਗੁਰ ਸ਼ਜ਼ਤ੍ਰ ਤਥਾ ਇਹ੮ ਮੇਰੋ।
ਲਰੌਣ ਦੁਹਨ ਸੋਣ ਪਰੋ ਬਖੇਰੋ।

੧ਕ੍ਰੋਧੀ ਅਜ਼ਖਾਂ ਵਾਲਾ।
੨(ਗੁਰੂ ਜੀ ਨਾਲ) ਮਿਲਾਯਾ ਚਾਹੁੰਦਾ ਹੈ।
੩(ਗੁਰੂ ਜੀ ਲ਼) ਜਾਣਦਾ ਹੈ।
੪ਮਾਨੋ।
੫ਐਅੁਣ।
੬ਭਾਵ ਦਿਲ ਵਿਚ ਪਾਰ ਹੈ।
੭ਅਹੂਤੀ ਮਾਨੋ ਪਾਈ ਹੈ।
੮ਭਾਵ ਫਤੇਸ਼ਾਹ।

Displaying Page 111 of 375 from Volume 14