Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੮
੧੦. ।ਗੁਰੂ ਜੀ ਦੀ ਨਿਤ ਕ੍ਰਿਯਾ। ਸਿਜ਼ਧਾਂ ਦਾ ਮੇਲ ਤੇ ਹੁਮਾਯੂ ਦਾ ਆਅੁਣਾ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੧
ਦੋਹਰਾ: ਨਿਤਾਪ੍ਰਜ਼ਤਿ ਸ਼੍ਰੀ ਸਤਿਗੁਰੂ,
ਇਹ ਬਿਧਿ ਕਰਤਿ ਅੁਚਾਰ*।
ਸੁਨਤਿ ਅੁਚਾਰਤਿ ਸਿਜ਼ਖ ਕੋ,
ਭਅੁਜਲ ਕਰਿ ਹੈਣ ਪਾਰ ॥੧॥
ਚੌਪਈ: ਜਾਮ ਜਾਮਨੀ ਜਾਗ੍ਰਨ ਹੋਇ।
ਸਿਹਜਾ ਤਜਹਿਣ ਸੈਨ ਕੀ੧ ਜੋਇ।
ਕਰਹਿਣ ਸੌਚ, ਪੁਨ ਧੋਵਹਿਣ ਪਾਵਨ੨।
ਪਾਵਨ ਹੋਨ+, ਕਰਹਿਣ ਰਦਧਾਵਨ੩ ॥੨॥
ਬਹੁਰ ਬਦਨ ਅਰਬਿੰਦ ਪਖਾਰੈਣ।
ਸੀਤਲ ਨੀਰ ਸ਼ਨਾਨ ਸੁਧਾਰੈਣ।
ਨਿਜ ਅਨਦ ਮੈਣ ਨਿਸ਼ਚਲ ਹੋਇ।
ਲਗਿ ਸਮਾਧਿ ਨਿਰਵਿਕਲਪ ਜੋਇ ॥੩॥
ਭਈ ਪ੍ਰਾਤਿ ਸੂਰਜ ਜਬਿ ਨਿਕਸਹਿ।
ਕਮਲ ਬਿਲੋਚਨ ਸੁੰਦਰ ਬਿਕਸਹਿਣ।
ਪ੍ਰਥਮ ਦ੍ਰਿਸ਼ਟਿ ਜਿਸ ਪਰ ਤਬਿ ਪਰੈ।
ਰੋਗੀ ਰੋਗ ਦੁਖੀ ਦੁਖ ਹਰੈ ॥੪॥
ਆਧਿ ਬਾਧਿ ਬਾਧਾ ਜੋ ਪਾਵੈ।
ਜਾਨਿ ਸਮੋ ਆਗੇ ਚਲਿ ਆਵੈ।
ਬਾਕੁਲ ਹੋਹਿ ਪੀਰ ਤੇ ਜੇਈ।
ਦ੍ਰਿਸ਼ਟਿ ਪਰੇ ਸੁਖ ਪਾਵੈ ਤੇਈ ॥੫॥
ਭਈ ਜਗਤ ਮੈਣ ਬਿਦਤ ਸੁ ਬਾਤੀ੪।
ਆਇ ਅਨੇਕ ਖਰੇ ਹੁਇਣ ਪ੍ਰਾਤੀ।
ਸੰਕਟ ਨਸ਼ਟਹਿ, ਸਦਨ ਸਿਧਾਰਹਿਣ।
*ਇਥੇ ਪਾਠ ਆਚਾਰ ਠੀਕ ਜਾਪਦਾ ਹੈ ਕਿਅੁਣਕਿ ਅਗਲੀ ਤੁਕ ਵਿਚ ਦਸਦੇ ਹਨ ਕਿ ਗੁਰੂ ਕੀਆਣ ਇਨ੍ਹਾਂ
ਕਰਨੀਆਣ ਦੀ ਕਥਾ ਜੋ ਸਿਜ਼ਖ ਸੁਣਦਾ ਤੇ ਕਰਦਾ ਹੈ ਅੁਸਲ਼ ਆਪ ਭਅੁਜਲ ਤੋੰ ਪਾਰ ਕਰਨਗੇ। ਫਿਰ ਚੌਪਈ
ਤੋੰ ਗੁਰੂ ਜੀ ਦੀ ਨਿਤ ਕ੍ਰਿਯਾ ਅਰੰਭਦੇ ਹਨ। ਪਰ ਲਿਖਤੀ ਦੇ ਛਾਪੇ ਦੇ ਨੁਸਖਿਆਣ ਵਿਚ ਪਾਠ-ਅੁਚਾਰ-ਹੀ
ਦਿਜ਼ਤਾ ਹੈ।
੧ਸੌਂ ਦੀ।
੨ਭਾਵ ਹਜ਼ਥ ਪੈਰ।
+ਪਾ:-ਹੋਇ।
੩ਦੰਦਾਂ ਲ਼ ਸਾਫ ਕਰਨਾ (ਦਾਤਂ ਕਰਨਾ)।
੪ਵਾਰਤਾ।