Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੨੬
ਬਸੈ ਪਠਾਨ ਚਮੂੰ ਸਮੁਦਾਈ ॥੩੪॥
ਸ਼੍ਰੀ ਮੁਖ ਤੇ ਫੁਰਮਾਵਨ ਕਰੋ।
ਤੁਰਕਨ ਤੇਜ ਭਵਿਜ਼ਖਤ ਹਰੋ੨।
ਕਾਨੇ ਕਾਛੇ++ ਗ੍ਰਾਮ ਬਡੇਰੇ।
ਤਹਿ ਅੁਪਜਹਿਗੇ ਸਿੰਘ ਘਨੇਰੇ ॥੩੫॥
ਬਹੁਤ ਨੌਬਤਾਂ ਬਜੈਣ ਹਮਾਰੀ।
ਕੇਤਿਕ ਦਿਨ ਮਹਿ ਤਿਨਹੁ ਮਝਾਰੀ।
ਇਮ ਬਤਰਾਵਤਿ ਤਿਸ ਥਲ ਖਰੇ।
ਤੀਤਰ ਇਕ ਅਵਾਜ ਤਬਿ ਕਰੇ ॥੩੬॥
ਸੁਨਿ ਕ੍ਰਿਪਾਲ ਭਾਖੋ ਤਿਹ ਸਮੈ।
ਜਾਣ ਬੋਲੋ ਤਾਂ ਲਧਾ ਹਮੈ।
ਹਯ ਪਰ ਤਬਿ ਆਰੋਹਨਿ ਹੋਏ।
ਕੀਨਿ ਪਯਾਨੋ ਸ਼ੀਘ੍ਰ ਸੁ ਜੋਏ ॥੩੭॥
ਛੋਡੋ ਤਿਸ ਕੇ ਬਾਜ ਪਿਛਾਰੇ।
ਕਰੀ ਨ ਝਪਟ ਨ ਤਿਸ ਕੋ ਮਾਰੇ।
ਪੁਨ ਕਹਿ ਕਰਿ ਕੂਕਰ ਛੁਟਵਾਏ।
ਪਿਖਿ ਤੀਤਰ ਕੋ ਪੀਛੇ ਧਾਏ ॥੩੮॥
ਝਾਰਨ ਬਿਖੈ ਜਾਇ ਕਰਿ ਬਰੋ।
ਬਹੁਰ ਨਿਕਾਰੋ ਅੁਡਿਬੋ ਕਰੋ।
ਪੀਛੇ ਕੇਤਿਕ ਸਿੰਘ ਨ ਸਾਥ।
ਚਲੇ ਜਾਹਿ ਤੂਰਨ ਜਗਨਾਥ ॥੩੯॥
ਕਰਤਿ ਬੇਗ ਤੇ ਜਾਇ ਅੁਡਾਰੀ।
ਥਕਤਿ ਛਪਹਿ ਪਿਖਿ ਝਾਰਨ ਝਾਰੀ੩।
ਬਹੁਤ ਬਿਲੋਕਹਿ ਖੋਜਨ ਕਰੈਣ।
ਨਿਕਸਤਿ ਹੀ ਅੁਡ ਕਰਿ ਚਲਿ ਪਰੈ ॥੪੦॥
੧ਇਸ ਨਗਰ ਭਾਵ ਕਸੂਰ ਵਿਚ ਬਾਈ ਨੌਬਤਾਂ ਵਜਦੀਆਣ ਹਨ, ਭਾਵ ਬਾਈ ਸਰਦਾਰ (ਪਠਾਂ ਦੇ) ਰਹਿਦੇ
ਹਨ। ਸਾਖੀਆਣ ਦੀ ਪੋਥੀ ਵਿਚ ਐਅੁਣ ਲਿਖਿਆ ਹੈ:-ਅਗੇ ਡੇਰਾ ਵਜੀਦ ਪੁਰ ਹੋਇਆ। ਸਿਖਾਂ ਕਹਿਆ ਜੀ
ਪਾਤਸ਼ਾਹ ਕਸੂਰ ਦੇ ਹੇਠ ਆਏ ਅੁਤਰੇ ਹਾਂ। ਪਾਤਸ਼ਾਹ ਬਾਈ ਨੌਬਤਾਂ ਇਨ੍ਹਾਂ ਕੀਆਣ ਵਜਦੀਆਣ ਹਨਿ ਕਸੂਰ ॥
ਗੁਰੂ ਜੀ ਬਚਨ ਕੀਤਾ, ਹਮਾਰੇ ਕਾਨ੍ਹੇ ਕਾਛੇ ਵਜਂਗੀਆਣ ਨੌਬਤਾਂ।
+ਪਾ:-ਥਾਈ।
੨ਅਜ਼ਗੇ ਲ਼ ਦੂਰ ਕਰ ਦਿਜ਼ਤਾ ਹੈ।
++ਕਾਨ੍ਹੇ ਇਕ ਸ਼ਹੀਦਗੰਜ ਸਿੰਘਾਂ ਦਾ ਹੈ ਜੋ ਇਕ ਡੇਰੇ ਵਿਚ ਹੈ। ਇਹ ਪਿੰਡ ਲਾਹੌਰ ਤੇ ਕਸੂਰ ਜਾਣ ਵਾਲੀ
ਪਜ਼ਕੀ ਸੜਕ ਪਰ ਹੈ।
੩ਥਜ਼ਕ ਜਾਣਦਾ ਹੈ ਤਾਂ ਬਹੁਤ ਝਾੜੀਆਣ ਭਾਵ ਸੰਘਣੀਆਣ ਝਾੜਾਂ ਵੇਖਕੇ ਛਪ ਜਾਣਦਾ ਹੈ।