Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੨੬
੧੬. ।ਪ੍ਰਿਥੀਏ ਨੇ ਸੁਲਹੀ ਲ਼ ਸਜ਼ਦਿਆ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੭
ਦੋਹਰਾ: ਸ਼੍ਰੀ ਗੁਰੁ ਇਮ ਸੁਤ ਬਾਹ ਕੈ, ਲੀਨੋ ਸੁਜਸੁ ਬਿਲਦ।
ਜਾਚਕ ਜਹਿ ਕਹਿ ਕਹਤਿ ਭੇ, ਦੇਸ਼ ਬਿਦੇਸ਼ਨਿ ਬ੍ਰਿੰਦ ॥੧॥
ਚੌਪਈ: ਲੋਕ ਹਗ਼ਾਰਹੁ ਅੁਤਸਵ ਦੇਖਾ।
ਸਭਿਹਿਨਿ ਕਅੁ ਭਾ ਮੋਦ ਵਿਸ਼ੇਖਾ।
ਜਿਤ ਜਿਤ ਦੇਸ਼ ਗਯੋ ਚਲਿ ਜੋਈ।
ਬਾਹ ਕਥਾ ਕਹੁ ਭਾਖਤਿ ਸੋਈ ॥੨॥
ਅਪਰ ਪ੍ਰਸੰਗ ਹਟੀ ਜੁ ਸਗਾਈ੧।
ਇਸ ਤੇ ਭੀ ਕਹਿ ਗੁਰ ਬਡਿਆਈ।
ਆਜ ਸ਼ਾਹੁ ਕੋ ਮਹਾਂ ਦਿਵਾਨ।
ਜਿਸ ਕੀ ਮਾਨਹਿ ਆਨ ਜਹਾਨ ॥੩॥
ਫੇਰੋ ਤਿਸੀ ਸੁਤਾ ਕਾ ਨਾਤਾ।
ਕਹਿ ਬਹੁ ਰਹੋ ਨ ਮਾਨੀ ਬਾਤਾ।
ਇਕ ਦੈ ਬੇਰ ਪਠਾਏ ਲਾਗੀ।
ਨਹੀਣ ਲੀਨਿ, ਚਿਤ ਚਿੰਤਾ ਜਾਗੀ੨ ॥੪॥
ਦਰਬਦੇਨਿ ਕੋ ਕਹੋ ਘਨੇਰੇ।
-ਕਰੌਣ ਕਾਜ ਮੈਣ ਸ਼ਾਹੁ ਸੁ ਨੇਰੇ-।
ਤਅੂ ਨ ਸ਼੍ਰੀ ਅਰਜਨ ਮਨ ਮਾਨੀ।
ਜਾਨੋ -ਮੂਢਿ ਮਹਾਂ ਮਨਮਾਨੀ- ॥੫॥
ਕਰਿ ਹੰਕਾਰ ਜੁ ਬੋਲਿ ਬਿਗਾਰੀ੩।
ਸਿਜ਼ਖਨਿ ਭਨੇ ਲਖੀ ਗੁਰੁ ਗਾਰੀ੪।
ਕਰੋ ਅਨਾਦਰ ਨੀਚ ਸਮਾਨਾ।
ਮਾਨ ਮਹਾਨ ਠਾਨਤੋ ਮਾਨਾ੫ ॥੬॥
ਕੁਲ ਖਜ਼ਤ੍ਰੀਨਿ ਜਹਾਂ ਕਹਿ ਜੋਈ੬।
ਹਾਨ ਭਈ ਚੰਦੂ ਕੀ ਸੋਈ*।
੧ਜੋ ਮੰਂੀ ਮੋੜੀ (ਚੰਦੂ ਵਾਲੀ)।
੨ਚੰਦੂ ਲ਼।
੩ਹੰਕਾਰ ਨਾਲ ਜੋ ਬੋਲ ਵਿਗਾੜ ਕੀਤਾ।
੪ਸਿਜ਼ਖਾਂ ਨੇ (ਆਪਣੇ ਗੁਰੂ ਲ਼) ਗਾਲ੍ਹੀ (ਦਿਜ਼ਤੀ) ਲਖਕੇ (ਗੁਰਾਣ ਲ਼) ਕਹਿ ਦਿਜ਼ਤਾ (ਕਿ ਨਾਤਾ ਨਾ ਲਓ) (ਅ)
ਸਿਜ਼ਖਾਂ ਦੇ ਕਹੇ ਗੁਰੂ ਜੀ ਨੇ (ਗੁਰੂ ਘਰ ਲ਼ ਓਹ) ਗਾਲ੍ਹੀ ਸਮਝੀ।
੫(ਚੰਦੂ ਨੇ) ਆਪ ਲ਼ ਵਜ਼ਡਾ ਮੰਨਕੇ ਹੰਕਾਰ ਕੀਤਾ ਸੀ।
੬ਖਜ਼ਤ੍ਰੀਆਣ ਦੀ ਕੁਲ ਜਿਜ਼ਥੇ ਕਿਜ਼ਥੇ ਜੋ ਹੈ।
*ਪਾ:-ਜੋਈ।