Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੦
ਪਾਇਸੁ੧+ ਹੋਵਹਿ ਬੀਚ ਰਸੋਈ++।
ਸੀਤ ਪ੍ਰਸ਼ਾਦਿ੨ ਖਾਹਿ ਸਭਿ ਕੋਈ।
ਪੁਨ ਜਲ ਪਾਨ ਚੁਰੀ ਕਰਿ ਲੇਹਿਣ।
ਅੁਠਹਿਣ ਗੁਰੂ ਪੁਨ ਏਵ ਕਰੇਹਿਣ ॥੧੩॥
ਗ੍ਰਾਮ ਬਾਲਕੇ ਲੇਹਿਣ ਬੁਲਾਇ।
ਹਰਖ ਸ਼ੋਕ ਜਿਨ ਹੋਇ ਨ ਕਾਇ।
ਤਿਨ ਸੋਣ ਮਿਲਿ ਕਰਿ ਖੇਲਹਿਣ ਖੇਲ।
ਹੋਹਿਣ ਪ੍ਰਸੰਨ ਮਿਲਹਿਣ ਸਿਸ ਮੇਲ੩ ॥੧੪॥
ਪਹਿਰ ਤੀਸਰੋ ਏਵ ਬਿਤਾਵਹਿਣ।
ਪਹਿਲਵਾਨ ਤਬਿ ਗੁਰੂ ਬੁਲਾਵਹਿਣ।
ਮਿਲਹਿਣ ਆਇ ਬਹੁ ਪਰਹਿ ਅਖਾਰਾ।
ਭਿਰਹਿਣ੪ ਆਪ ਮਹਿਣ ਬਲ ਧਰਿ ਭਾਰਾ ॥੧੫॥
ਕਹਿ ਕਹਿ ਤਿਨਹੁ ਭਿਰਾਵਨ੫ ਠਾਨਹਿਣ।
ਕੁਸ਼ਤੀ ਕਰਤਿ ਜੀਤਿ ਕਿਹ ਹਾਨੈ੬।
ਜਾਮ ਦਿਵਸ ਕੇ ਰਹੇ ਬਹੋਰੀ।
ਸ਼੍ਰੀ ਗੁਰਦੇਵ ਤਜਹਿਣ ਤਿਸ ਠੌਰੀ ॥੧੬॥
ਸਭਾ ਬਿਖੈ ਸ਼ੁਭ ਆਸਨ ਬੈਸੇਣ।
ਮੁਨਿ ਗਨਿ ਸਹਤ ਸ਼ੰਭੁ੭ ਹੁਇ ਜੈਸੇ।
੧ਖੀਰ।
+ਇਕ ਨੁਸਖੇ ਵਿਚ ਪਾਠ ਸੋਧਕੇ ਮਾਸ ਸੁ ਲਿਖਿਆ ਹੈ, ਇਕ ਵਿਚ ਲਿਖਾਰੀ ਦਾ ਲਿਖਿਆ ਮਾਸ ਸੁ
ਹੈਸੀ, ਪਰ ਹੜਤਾਲ ਲਾ ਕੇ ਪਾਇਸੁ ਬਨਾਯਾ ਹੋਇਆ ਹੈ।
++ਟਿਜ਼ਕੇ ਦੀ ਵਾਰ ਵਿਚ ਬੀ ਲਿਖਿਆ ਹੈ-ਲਗਰਿ ਦਅੁਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
੨ਸੀਤ ਪ੍ਰਸ਼ਾਦ = ਕਿਸ਼ਤ ਪ੍ਰਸ਼ਾਦ = ਥੋੜਾ ਜਿਹਾ ਪ੍ਰਸ਼ਾਦ। ਖਾਲਸਈ ਬੋਲੇ ਵਿਚ ਖਾਂੇ ਲ਼ ਕਹਿਣਦੇ ਹਨ,
ਕਿਅੁਣਕਿ ਖਾਸ ਵਾਹਿਗੁਰੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ, ਸੀਤ ਪ੍ਰਸ਼ਾਦ ਦਾ ਅਰਥ ਹੈ ਥੋੜਾ ਜਿਹਾ ਬਾਣਟਾ ਜੋ
ਖਾਂੇ ਵਿਚੋਣ ਮਿਲੇ।
ਜਾਪਦਾ ਹੈ ਕਿ ਇਥੇ ਪਾਠ ਮਾਸ ਹੀ ਸੀ ਤੇ ਲਗਰ ਵਿਚ ਬਣਦਾ ਸੀ, ਪੰਕਤਿ ਵਿਚ ਛਕਂ ਵਾਲੇ
ਥੋੜਾ-ਥੋੜਾ ਲੈਣਦੇ ਸਨ। ਗੁਰੂ ਅਮਰ ਦੇਵ ਜੀ ਨੇ ਪ੍ਰੀਖਾ ਜਦ ਕੀਤੀ ਹੈ ਤਾਂ ਇਹੋ ਸੀ ਕਿ ਮੇਰੇ ਅਜ਼ਗੇ ਮਾਸ
ਨਾ ਰਜ਼ਖਾ ਜਾਵੇ। ਪਰ ਜੇ ਅਸਲ ਪਾਠ ਪਾਇਸੁ ਸੀ, ਤਦ ਅਚਰਜ ਨਹੀਣ ਕਿ ਏਥੇ ਪਾਠ, ਕਸ਼ੀਰ ਪ੍ਰਸ਼ਾਦਿ
ਹੋਵੇ ਕਿ ਖੀਰ ਰਿਝਦੀ ਸੀ ਤੇ ਖੀਰ ਦਾ ਛਾਂਦਾ ਸਭ ਕਿਸੇ ਲ਼ ਮਿਲਦਾ ਸੀ। ਹਰ ਹਾਲ ਵਿਚ ਮਾਸ ਵਿਹਤ ਯਾ
ਅਵਿਹਤ ਦਾ ਝਗੜਾ ਸਿਖ ਧਰਮ ਵਿਚ ਦੂਸਰੇ ਮਤਾਂ ਵਾਣੂ ਨਹੀਣ, ਇਸ ਕਰਕੇ ਪਜ਼ਖ ਵਾਦੀਆਣ ਲ਼ ਝਗੜਨ ਦੀ
ਲੋੜ ਨਹੀਣ। (ਅ) ਗੁਰੂ ਜੀ ਦੇ ਛਕੇ ਵਿਚੋਣ ਛਾਂਦਾ।
੩ਲੜਕਿਆਣ ਦੇ ਨਾਲ ਮਿਲਕੇ।
੪ਘੁਲਦੇ ਹਨ।
੫ਘੁਲਾਵਂਾ।
੬ਹਾਰ ਹੋਵੇ।
੭ਸਮੂਹ ਮੁਨੀਆਣ ਸਮੇਤ ਸ਼ਿਵਜੀ।