Sri Gur Pratap Suraj Granth

Displaying Page 119 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੪

ਗਲੀ੧ ਜੋਗੁ ਨ ਹੋਈ ॥
ਏਕ ਦ੍ਰਿਸਟਿ੨ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਅੁ ॥
ਜੋਗੁ ਨ ਬਾਹਰਿ ਮੜੀ ਮਸਾਂੀ ਜੋਗੁ ਨ ਤਾੜੀ੩ ਲਾਈਐ ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ੪ ਰਹਾਈਐ੫ ॥
ਨਿਝਰੁ ਝਰੈ੬ ਸਹਜ ਧੁਨਿ ਲਾਗੈ ਘਰ ਹੀ ਪਰਚਾ੭ ਪਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
ਵਾਜੇ ਬਾਝਹੁ ਸਿੰੀ ਵਾਜੈ ਤਅੁ ਨਿਰਭਅੁ ਪਦੁ ਪਾਈਐ ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਅੁ ਪਾਈਐ ॥੪॥੧॥੮॥
ਚੌਪਈ: ਸੁਨਹੁ ਨਾਥ! ਹਮਰਾ ਇਹ ਜੋਗ।
ਪਾਇ ਪ੍ਰਮਾਤਮ ਜਾਇ ਵਿਯੋਗ।
ਸਹਜ ਜੋਗ ਸੰਤਨਿ ਮਤਿ ਐਸੇ।
ਸੰਸੈ ਭਰਮ ਨ ਕੀਜੈ ਕੈਸੇ ॥੩੫॥
ਸ੍ਰੀ ਮੁਖਵਾਕ:
ਸਲੋਕੁ ਮ ੨ ॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਅੁ ॥
ਤਿਨ ਕਅੁ ਕਿਆ ਅੁਪਦੇਸੀਐ ਜਿਨ ਗੁਰੁ ਨਾਨਕ ਦੇਅੁ ॥੧॥
ਚੌਪਈ: ਇਮਿ ਸੁਨਿ ਸਿਜ਼ਧ ਭਏ ਸੁ ਪ੍ਰਸੰਨ।
ਸ਼੍ਰੀ ਨਾਨਕ ਤੁਮ ਰੂਪ ਸੁ ਧੰਨ।
ਅੁਚਿਤ੮ ਜਾਨਿ ਤੁਮ ਕੋ ਦਈ ਗਾਦੀ।
ਸਿਜ਼ਖ ਅੁਧਾਰਹੁ ਕਰਿ ਅਹਿਲਾਦੀ ॥੩੬॥
ਕਰਿ ਆਦੇਸ਼ੁ ਅਦੇਸ਼ ਚਲੇ ਹੈਣ।
ਅੁਜ਼ਤਰ ਲੇ ਕਰਿ ਕਹਤਿ -ਭਲੈ ਹੈਣ।
ਸ਼੍ਰੀ ਨਾਨਕ ਕਲਿਜੁਗ ਮਹਿਣ ਭਾਰੇ।
ਧਰਿ ਅਵਤਾਰ ਅਧਿਕ ਨਰ ਤਾਰੇ- ॥੩੭॥
ਮਾਰਗ ਸਕਲ ਸਰਾਹਤਿ੯ ਗਏ।


੧ਗਜ਼ਲਾਂ ਕਰਨ ਨਾਲ।
੨ਨਗ਼ਰ।
੩ਸਮਾਧੀ।
੪ਦੌੜ ਰਹੇ (ਮਨ ਲ਼)।
੫ਰੋਕੀ ਰਜ਼ਖੀਏ।
੬ਇਕ ਰਸ ਝੜਦਾ ਹੈ (ਬ੍ਰਹਮਾ ਨਦ)।
੭ਅੁਪਦੇਸ਼ (ਅ) ਵਿਸ਼ੇਖ ਗਿਆਨ, ਮੇਲ, ।ਸੰਸ: ਪਰਿਚਯ॥।
੮ਯੋਗ।
੯ਸਲਾਹੁੰਦੇ।

Displaying Page 119 of 626 from Volume 1