Sri Gur Pratap Suraj Granth

Displaying Page 122 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੩੭

ਮਿਲ ਮਕਸੂਦ, ਚਲਹੁ ਇਹ ਸਾਇਤ੧।
ਭਲੋ ਵਿਚਾਰ ਆਪਿ ਨੇ ਕੀਨੋ।
ਬੂਝਹੁ ਤਿਨ ਇਹ ਪਦ੨ ਜਿਨ ਦੀਨੋ ॥੫੦॥
ਸੁਨਤਿ ਖਡੂਰ ਹੁਮਾਅੂਣ ਆਯੋ।
ਸ਼੍ਰੀ ਅੰਗਦ ਜੀ ਜਹਾਂ ਸੁਹਾਯੋ।
ਸੰਗ ਬਾਲਕਨਿ ਖੇਲਤਿ ਬੈਸੇ।
ਹਰਖ ਸ਼ੋਕ ਜਿਨ ਮਹਿਣ ਨਹਿਣ ਕੈਸੇ ॥੫੧॥
ਬੰਦਨ ਠਾਨਿ ਹੁਮਾਅੂਣ ਖਰੋ।
ਤਿਸ ਦਿਸ਼ਿ ਰੁ ਗੁਰੁ ਨੈਕ ਨ ਕਰੋ੩।
ਪਰਚਤਿ ਰਹੇ ਬਾਲਕਨਿ ਸਾਥਿ।
ਸਭਿ ਘਟ ਕੀ ਜਾਨਤਿ ਜਗ ਨਾਥ ॥੫੨॥
ਤਬ ਹਮਾਅੁਣ ਮਨ ਕੋਪ ਬਿਸ਼ੇਾ।
-ਨਹਿਣ ਇਸ ਨੇ ਮੇਰੀ ਦਿਸ਼ ਦੇਖਾ।
ਦੈ ਘਟਿਕਾ ਮੈਣ ਠਾਂਢੋ ਰਹੋ।
ਕਛੂ ਪ੍ਰਭਾਵ੪ ਨ ਮਨ ਮਹਿਣ ਲਹੋ ॥੫੩॥
ਗਯੋ ਰਾਜ ਮੈਣ ਹੋਯੋ ਦੀਨ।
ਪਾਸ ਖਰੋ ਇਨਿ ਕੀਨਿ ਨ ਚੀਨ੫।
-ਅੁਚਿਤ ਮਾਰਿਬੇ੬- ਰਿਦੇ ਬਿਚਾਰਿ।
ਧਰੋ ਹਾਥ ਕਬਗ਼ੇ ਤਲਵਾਰ੭ ॥੫੪॥
-ਹਤੌਣ ਖੈਣਚ ਕਰਿ- ਅੁਰ ਮਹਿਣ ਠਾਨਹਿ।
ਤਬ ਮੋਕਹੁ ਇਹੁ ਸ਼ਾਹੁ ਪਛਾਨਹਿ।
ਅੁਦੈ ਭਯੋ੮ ਐਣਚਨ੯ ਕੋ ਜਬੈ।
ਮੁਸ਼ਟ ਸੰਗ ਕਰਿ ਚਿਮਟੋ ਤਬੈ੧੦ ॥੫੫॥
ਇਤ ਅੁਤ ਹੋਤਿ ਨ, ਰਹੋ ਹਿਲਾਇ।


੧ਮੁਰਾਦ ਮਿਲ ਜਾਏਗੀ ਏਸੇ ਘੜੀ ਚਲੋ।
੨ਮੁਰਾਤਬਾ।
੩ਰਤਾ ਧਿਆਨ ਨਾ ਕੀਤਾ।
੪ਪਾਤਸ਼ਾਹੀ ਰੋਅਬ (ਅ) ਮਾਨ।
੫ਪਛਾਂਿਆਣ ਭੀ ਨਹੀਣ।
੬ਮਾਰਣ ਦੇ।
੭ਤਲਵਾਰ ਦੀ ਮੁਜ਼ਠ ਤੇ।
੮ਤਿਆਰ ਹੋਇਆ।
੯ਖਿਜ਼ਚਂ ਲਈ।
੧੦(ਤਲਵਾਰ ਦੀ) ਮੁਜ਼ਠ ਨਾਲ ਤਦੋਣ ਹਜ਼ਥ ਚਿਮਟ ਗਿਆ।

Displaying Page 122 of 626 from Volume 1