Sri Gur Pratap Suraj Granth

Displaying Page 13 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੫

ਹੇਰਤਿ ਅੁਤਰੇ ਪੁਰਿ ਬੁਰਹਾਨ।
ਤਹਿ ਕੀ ਸੰਗਤਿ ਸਦਨ ਸੁਧਾਰਾ।
ਗੁਰ ਕੇ ਹੇਤੁ ਮਨੋਰਥ ਧਾਰਾ ॥੩੧॥
ਕਰਹਿ ਬਸਾਵਨ ਇਸ ਕੇ ਮਾਂਹਿ।
ਸਭਿ ਸੰਗਤਿ ਪੁਨਿ ਦਰਸ਼ਨ ਜਾਹਿ।
ਸੰਮਤ ਆਗੇ ਸਦਨ ਬਨਾਏ।
ਧਰੀ ਕਾਮਨਾ -ਬਸਿ ਹੈਣ ਆਏ- ॥੩੨॥
ਸੰਗਤਿ ਕੀ ਪੂਰਨ ਅਭਿਲਾਖਾ।
ਪਹੁਚੇ ਗੁਰੂ ਸਕਲ ਮਗ ਨਾਖਾ੧।
ਸੰਗਤ ਕੇ ਮੁਖਿ ਸਿਖ ਚਲਿ ਆਏ।
ਲੇ ਗਮਨੇ ਹੈ ਕਰਿ ਅਗਵਾਏ ॥੩੩॥
ਹਾਥ ਜੋਰਿ ਅੁਤਰਾਇ ਬਡੇਰਾ।
ਸੰਗਤਿ ਆਨਿ ਦਰਸ ਕੋ ਹੇਰਾ।
ਅਨਿਕ ਅਕੋਰਨ ਅਰਪਿ ਅਗਾਰੀ।
ਦਰਬ ਬਿਭੂਖਨ ਪਟ ਮੁਲ ਭਾਰੀ ॥੩੪॥
ਬਹੁ ਪਕਵਾਨ ਤਿਹਾਵਲ ਆਏ।
ਕਰਿ ਅਰਦਾਸ ਅਖਿਲ ਬਰਤਾਏ।
ਹੇਤ ਦੇ ਕੇ ਚਾਵਰ ਚੂਨ।
ਘ੍ਰਿਤ ਮਿਸ਼ਟਾਨ ਆਨਿ ਸਭਿਹੂੰਨਿ੨ ॥੩੫॥
ਕੀਨੀ ਬਿਬਿਧਿ ਬਿਧਿਨਿ ਕੀ ਸੇਵਾ।
ਕਰੇ ਪ੍ਰਸੰਨ ਭਲੇ ਗੁਰਦੇਵਾ।
ਖੁਸ਼ੀ ਕਰੀ ਸਭਿ ਪਰ ਹਰਖਾਏ।
ਪੁਰੀ ਕਾਮਨਾ ਸਿਖ ਸਮੁਦਾਏ ॥੩੬॥
ਤਪਤੀ ਨਦੀ ਤੀਰ ਪਰ ਡੇਰਾ।
ਅੂਚ ਦਮਦਮਾ ਸੁੰਦਰ ਹੇਰਾ।
ਤਹਾਂ ਬਾਸ ਪ੍ਰਭੁ ਨਿਸਾ ਬਿਤਾਈ।
ਸੌਚ ਸ਼ਨਾਨ ਪ੍ਰਾਤਿ ਹੁਇ ਆਈ ॥੩੭॥
ਬਸਤ੍ਰ ਸ਼ਸਤ੍ਰ ਸਜਿ ਕੈ ਬਿਧਿ ਨਾਨਾ।
ਗ਼ੇਵਰ ਜਬਰ ਗ਼ੇਬ ਜਿਨ ਜਾਨਾ।
ਸਭਾ ਖਾਲਸੇ ਕੀ ਦਿਸ਼ਿ ਚਾਰੀ।


੧ਲਘਕੇ।
੨ਸਾਰੇ ਲਿਆਏ।

Displaying Page 13 of 299 from Volume 20