Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੦
ਪਰਮਹੰਸ ਤਿਮਿ ਜਗ ਮਹਿਣ ਰਹੈ।
ਆਤਮ ਧਾਨ ਸਦਾ ਅੁਰ ਲਹੈ ॥੫੮॥
ਤਨ ਕੇ ਸੁਖ ਦੁਖ ਜਬਿ ਪਰਿ ਜਾਇਣ੧।
ਤਿਨ ਤੇ੨ ਹਰਖ ਨ ਸੋਗ ਕਦਾਇ।
ਬਰਤੈ ਗਾਨੀ ਸਮ ਅਜ਼ਗਾਨੀ।
ਜਾਨਹਿਣ ਜਗ ਕੋ ਸੁਪਨ ਸਮਾਨੀ੩ ॥੫੯॥
ਬੰਧਨਿ ਹੋਤ ਨਹੀ ਪੁਨ ਤਾਹੂੰ।
ਰਹੈ ਸਮਾਇ ਬ੍ਰਹਮ ਕੇ ਮਾਹੂੰ।
ਸੁਨੀ ਸੀਖ ਪਾਰੋ ਹਰਖਾਯੋ।
ਲਗਾ ਬਿਚਾਰਨਿ ਮਨ ਸੁਖ ਪਾਯੋ ॥੬੦॥
ਕਿਤਿਕ ਕਾਲ ਗੁਰ ਅੰਗਦ ਸੇਵ।
ਪੁਨ ਭੇ ਅਮਰਦਾਸ ਗੁਰਦੇਵ।
ਤਿਨ ਢਿਗ ਬਨੋ ਸੁ ਬ੍ਰਹਮ ਗਿਆਨੀ।
ਆਗੇ ਕਰਿ ਹੈਣ ਕਥਾ ਬਖਾਨੀ ॥੬੧॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ੍ਰੀ ਅੰਗਦ ਜੀ ਸਿਖਾਂ ਪ੍ਰਤਿ
ਅੁਪਦੇਸ਼ ਪ੍ਰਸੰਗ ਬਰਨਨ ਨਾਮ ਇਕਾਦਸ਼ਮੋਣ ਅੰਸੂ ॥੧੧॥
੧ਆ ਬਣਨ, ਆ ਪੈਂ।
੨ਭਾਵ ਸੁਖ ਦੁਖ ਤੇ।
੩(ਪਰੰਤੂ ਗਿਆਨੀ) ਜਾਣਦਾ ਹੈ ਜਗਤ ਲ਼ ਸੁਪਨੇ ਸਮਾਨ।