Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੪੮
੧੯. ।ਦਾਰਾਸ਼ਕੋਹ ਤਕੀਏ ਵਿਚ ਕੈਦ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੦
ਦੌਹਰਾ: ਇਮ ਲਰਿ ਦਾਰਸ਼ਕੋਹ ਬਹੁ, ਚਿਤ ਮਹੁ ਕਰੋ ਵਿਚਾਰ।
-ਕੂਰ ਪਦਾਰਥ ਹੇਤੁ ਮੈਣ, ਕਾ ਕਾ ਕਿਯ ਅੁਪਚਾਰ ॥੧॥
ਚੌਪਈ: ਨੀਕੇ ਹੈ ਇਨ ਕੋ ਹਿਤ ਤਾਗਨਿ।
ਬੁਰੋ ਬਹੁਤ ਜੁਤਿ ਜਤਨ ਅਰਾਧਨਿ*।
ਕਰੇ ਅੁਪਾਵ ਹਾਥ ਨਹਿ ਆਵਹਿ।
ਪਰਾਲਬਧ ਪਰ ਮਨ ਸੁ ਟਿਕਾਵਹਿ ॥੨॥
ਸਤ ਆਤਮਾ ਕਰੋਣ ਬਿਚਾਰਨਿ।
ਜੋ ਸਭਿ ਬੰਧੁ ਬਿਨਾਸ਼ਨਿ ਕਾਰਨ।
ਸਲਤਨ੧ ਹਿਤ ਬਹੁ ਕਰੇ ਅੁਪਾਇ।
ਪਰਾਲਬਧ ਬਿਨ ਕਿਮ ਕਰਿ ਆਇ ॥੩॥
ਅਬਿ ਨਿਰਵੈਰ ਹੋਇ ਮੈਣ ਫਿਰੌਣ।
ਕੈ ਗਿਰ ਮੈਣ ਬਸਿ ਤਪ ਕੋ ਕਰੌਣ-।
ਇਮ ਨਿਸ਼ਚੈ ਕਰਿ ਸਭਿ ਕਿਛੁ ਤਾਗਾ।
ਲਸ਼ਕਰ ਜਿਤਿਕ ਹੁਤੋ ਸੰਗ ਲਾਗਾ ॥੪॥
ਸਭਿਹਿਨਿ ਕੋ ਦੈ ਮੁਕਤਾ ਹੀਰ।
ਕਰੇ ਬਿਸਰਜਨ ਬਲੀ ਸੁ ਬੀਰ।
ਜਥਾ ਜੋਗ ਸਭਿ ਕੋ ਦੇ ਮੋਦ।
ਦਿਏ ਖਿੰਡਾਇ ਚਾਰਹੂੰ ਕੋਦ ॥੫॥
ਏਕ ਨਫਰ ਕੋ ਰਾਖੋ ਸੰਗ।
ਤਾਗੋ ਸ਼ਾਹ ਬੇਸ ਜੋ ਅੰਗ।
ਚਾਹੋ -ਪਰਬਤ ਬਾਸੀ ਹੋਇ।
ਭੋਗਹਿ ਪਰਾਲਬਧ ਤਨ ਜੋਇ- ॥੬॥
ਚਲਿ ਬਹੁ ਦੇਸ਼ ਅੁਲਘਨਿ ਕਰੋ।
ਆਨ ਪੁਆਧ੨ ਬਿਖੈ ਪੁਨ ਬਰੋ।
ਹੁਤੋ ਦਾਇਰਾ੩ ਪਿਖਿ ਇਕ ਗ੍ਰਾਮ।
ਅੁਤਰੋ ਤਹਾਂ ਕਰਨਿ ਬਿਸ੍ਰਾਮ ॥੭॥
ਹਯ ਲਗਾਇ ਹਿਤ ਭੋਜਨ ਤਾਰੀ।
*ਪਾ:-ਬਿਸ਼ਾਗਨਿ।
੧ਪਾਤਸ਼ਾਹੀ।
੨ਪਹਾੜ ਦੀ ਤ੍ਰਾਈ ਦਾ ਦੇਸ਼। (ਅ) ਖਰੜ ਸਰਹੰਦ ਆਦਿ ਦਾ ਇਲਾਕਾ।
੩ਤਕੀਆ।