Sri Gur Pratap Suraj Granth

Displaying Page 139 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੪

ਮਹਾਂ ਤਪਤਿ ਤੇ ਸਲਿਤਾ ਮਾਂਹੀ।
ਜਾਇ ਪ੍ਰਵੇਸ਼ਹਿ ਸੁਖ ਬਹੁ* ਪਾਹੀ੧ ॥੧੮॥
ਤਿਮਿ ਜਗ ਜਲਤਿ ਦੇਖਿ ਕਰਿ ਤਾਗੇ।
ਮਿਲਿ ਸਤਿਸੰਗਤ ਸੇਵਾ ਲਾਗੇ।
ਸਕਲ ਬਿਕਾਰਨਿ ਤਪਤ ਬਿਨਾਸ਼ੇ+।
ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ ॥੧੯॥
ਗੁਰਬਾਣੀ ਕੋ ਕਰਤਿ ਬਿਚਾਰਨਿ।
ਗਾਨ ਸੀਤ ਲਹਿ ਮੋਹ ਨਿਵਾਰਨ੨।
ਸੁਨਿ ਕਰਿ ਗੁਰ ਅੁਪਦੇਸ਼ ਕਿਦਾਰੀ।
ਦ੍ਰਿੜ ਕੀਨਸਿ ਅੁਰ ਬਹੁ ਨਿਰਧਾਰੀ ॥੨੦॥
ਦੀਪਾ ਅਪਰ ਨਰਾਇਂ ਦਾਸ।
ਬੂਲੇ ਸਹਿਤ ਆਇ ਗੁਰ ਪਾਸ।
ਬੰਦਨ ਕਰਿ ਭਾਖੀ ਅਰਦਾਸੁ।
ਜਨਮ ਮਰਣ ਦੁਖ ਦੇਹੁ ਬਿਨਾਸ਼ੁ ॥੨੧॥
ਸ਼੍ਰੀ ਅੰਗਦ ਅੁਪਦੇਸ਼ ਬਤਾਯੋ।
ਕਰਹੁ ਭਗਤਿ ਜੇ ਇਮਿ ਅੁਰ ਭਾਯੋ।
ਕਹਿਨ ਲਗੇ ਹਮ ਭਗਤਿ ਨ ਜਾਨਹਿਣ।
ਕਿਮ ਸਰੂਪ ਕੈਸੇ ਕਰਿ ਠਾਨਹਿਣ ॥੨੨॥
ਸ਼੍ਰੀ ਗੁਰ ਬਰਨਨ ਕੀਨ ਸਿਖਾਈ੩।
ਬ੍ਰਹਮ ਸਵਲ ਮਾਯਾ ਜਗ ਜਾਈ੪।
ਹੁਕਮ ਪ੍ਰਮੇਸ਼ੁਰ ਕੋ ਤਿਨ ਪਾਯੋ੫।
ਅਪਨੇ ਮਹਿਣ ਸਭਿ ਜਗ ਭਰਮਾਯੋ ॥੨੩॥
ਬਹੁਰ ਪ੍ਰਭੂ ਨੇ ਚਤਰ ਅੁਪਾਏ੬।
ਜਿਨ ਤੇ ਮਿਲਹਿ ਮੋਹਿ ਕਹੁ੭ ਆਏ।
ਇਕ ਬੈਰਾਗ ਜੋਗ ਅਰੁ ਗਾਨ।

*ਪਾ:-ਬਲ।
੧ਬੜਾ ਪਾਅੁਣਦਾ ਹੈ।
+ਪਾ:-ਸਕਲ ਵਿਕਾਰ ਨਿਤਾਪ੍ਰਤਿ ਨਾਸੇ।
੨ਗਿਆਨ ਦੀ ਠਢ ਪ੍ਰਾਪਤ ਹੁੰਦੀ ਹੈ ਤੇ ਮੋਹ (ਦੀ ਤਪਤ) ਦੂਰ ਹੋ ਜਾਣਦੀ ਹੈ।
੩ਸਿਜ਼ਖਾ।
੪ਮਾਇਆ ਸਬਲ ਬ੍ਰਹਮ ਨੇ ਜਗ ਅੁਤਪਤਿ ਕੀਤਾ।
੫ਤਿਸ (ਮਾਇਆ) ਨੇ।
੬ਚਾਰ (ਭਾਵ ਚਾਰ ਸਾਧਨ ਮੁਕਤੀ ਦੇ)।
੭ਮੈਲ਼ (ਭਾਵ ਪਰਮੇਸ਼ੁਰ ਲ਼)।

Displaying Page 139 of 626 from Volume 1