Sri Gur Pratap Suraj Granth

Displaying Page 139 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੫੧

੨੦. ।ਪਠਾਂ ਨੇ ਛੁਜ਼ਟੀ ਮੰਗਣੀ॥
੧੯ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੧
ਦੋਹਰਾ: ਫਤੇਸ਼ਾਹ ਆਵਗਨ ਕੌ,
ਸੁਨੋਣ ਜਬਹਿ ਗੁਰ ਸੈਨ।
ਹਰਖ ਭਯੋ ਬੀਰਨ ਰਿਦੈ,
ਧੀਰ ਸਹਿਤ ਚਿਤ ਭੈ ਨ ॥੧॥
ਚੌਪਈ: ਕਾਤੁਰ ਕੰਪਤਿ ਹੀ ਧਰਿ ਤ੍ਰਾਸਾ।
-ਆਇ ਅਚਾਨਕ ਸਮੈ ਬਿਨਾਸਾ੧।
ਸਭਿ ਰਾਜਨ ਕੀ ਫੌਜ ਬਡੇਰੀ।
ਕੋ ਲਰ ਸਕਹਿ ਅਲਪ ਨਿਜ ਹੇਰੀ੨- ॥੨॥
ਹੁਤੇ ਪੰਚ ਸੈ ਰਖੇ ਪਠਾਨ।
ਚਾਰ ਖਾਨ ਸਿਰਦਾਰ ਮਹਾਨ।
ਅਪਰ ਮੁਖੀ ਮਿਲਿ ਕੈ ਸਭਿ ਇਕ ਥਲ।
ਲਗੇ ਬਿਚਾਰਨਿ ਪਰ ਬਲ ਨਿਜ ਬਲ ॥੩॥
ਗੁਰ ਢਿਗ ਬਡ ਹਮਰੋ ਇਕ ਡੇਰਾ੩।
ਭਾਰ ਲਰਨ ਕੋ ਪਰਹਿ ਘਨੇਰਾ੪।
ਕੌਮ ਖਾਨ ਕੀ ਹੋਤਿ ਬਹਾਦਰ।
ਯਾਂ ਤੇ ਰਾਖਤਿ ਹੈਣ ਬਹੁ ਸਾਦਰ ॥੪॥
ਗੁਰੂ ਢਿਗ ਅਪਰ ਚਮੂੰ ਬਹੁ ਜਾਤੀ।
ਜਾਨਹਿ ਕਹਾਂ ਸ਼ਸਤ੍ਰ ਕੀ ਬਾਤੀ।
ਅਪਰ ਕਾਰ ਕੋ ਕਰਨੇ ਹਾਰੇ।
ਕਹਾਂ ਲਖਹਿ ਸੰਗ੍ਰਾਮ ਬਿਚਾਰੇ ॥੫॥
ਦੇਖਹਿ ਗਨ ਰਾਜਨ ਕੀ ਸੈਨਾ।
ਭਾਜਹਿ ਡਰਿ ਕਰਿ ਧੀਰਜ ਹੈ ਨਾ।
ਗੋਰੀ ਤੀਰਨਿ ਕੀ ਬਹੁ ਮਾਰ।
ਹਮ ਪਰ ਪਰੈ ਜਥਾ ਘਨ ਧਾਰ੫ ॥੬॥
ਘਰ ਕੇ ਘੋਰੇ ਤਹਿ ਮਰਿ ਜੈਹੈਣ।
ਬਹੁਰ ਗੁਰੂ ਦੈ ਹੈਣ ਕਿ ਨ ਦੈ ਹੈਣ।


੧(ਸਾਡੇ) ਨਾਸ਼ ਦਾ ਸਮਾ ਅਚਾਨਕ ਆ ਗਿਆ ਹੈ।
੨ਆਪਣੀ ਥੁਹੜੀ ਦਿਜ਼ਸ ਰਹੀ ਹੈ।
੩ਇਕ ਸਾਡਾ ਹੀ ਡੇਰਾ ਵਜ਼ਡਾ ਹੈ।
੪ਬਹੁਤਾ ਸਾਡੇ ਤੇ ਭਾਰ ਪਏਗਾ।
੫ਬਦਲ ਦੀ ਧਾਰ ਭਾਵ ਮੀਣਹ ਵਾਣ।

Displaying Page 139 of 375 from Volume 14