Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੫੨
੧੯. ।ਕਅੁਲਾਂ ਦੀ ਪ੍ਰਾਰਥਨਾ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੦
ਦੋਹਰਾ: ਤਿਸ ਕੀ ਮਹਿਤਾਰੀ ਤਬੈ, ਦੁਹਿਤਾ ਲਈ ਅੁਠਾਇ।
ਹਾਇ ਹਾਇ ਸੋ ਕਰਿ ਰਹੀ, ਮ੍ਰਿਦੁਲ ਸੇਜ ਪਰ ਪਾਇ* ॥੧॥
ਚੌਪਈ: ਚੋਟਨਿ ਕੋ ਕੀਨਸਿ ਅੁਪਚਾਰੀ।
ਪਿਖਿ ਕਾਗ਼ੀ ਕੋ ਕਾਢਤਿ ਗਾਰੀ।
ਦੇਤੀ ਧੀਰਜ ਸਹਤ ਦਿਲਾਸਾ।
ਕਿਤਿਕ ਕਾਲ ਥਿਤ ਤਨੁਜਾ ਪਾਸਾ ॥੨॥
ਪੁਨ ਦਾਸੀ ਕੋ ਨਿਕਟ ਬਿਠਾਯੋ।
ਆਪ ਅਪਰ ਕਾਰਜ ਚਿਤ ਲਾਯੋ।
ਕੌਲਾਂ ਤਨ ਮਨ ਤੇ ਦੁਖ ਪਾਇ।
ਹਾਇ ਹਾਇ ਕਰਤੀ ਬਿਲਲਾਇ ॥੩॥
ਦਾਸੀ ਨੇ ਤਿਸ ਚਿਤ ਕੀ ਜਾਨੀ।
ਗੁਪਤ ਬਾਰਤਾ ਬੂਝਨਿ ਠਾਨੀ।
ਕੌਨ ਹੁਤੋ ਜਿਸ ਦੇਖਤਿ ਰਹੀ?
ਪਿਖਿ ਕਾਗ਼ੀ ਹਟਕੇ ਦ੍ਰਿਗ ਨਹੀ੧ ॥੪॥
ਤਬਿ ਕੌਲਾਂ ਨੇ ਸਕਲ ਬਤਾਈ।
ਤਿਸ ਨਰ ਕੀ ਸੁਧਿ ਮੋਹਿ ਨ ਕਾਈ।
ਪਿਖੋ ਅਚਾਨਕ ਮਨ ਠਗਿ ਲਯੋ।
ਰਹੀ ਨ ਸੁਧਿ ਜੜ੍ਹ ਸਮ ਤਨ ਭਯੋ ॥੫॥
ਕਾਗ਼ੀ ਨੇ ਮਾਰਤਿ ਲਿਯ ਨਾਮੂ।
ਗੁਰੁ ਹਿੰਦਨ ਕੋ ਮੁਖ ਅਭਿਰਾਮੂ।
ਸ਼੍ਰੀ ਹਰਿ ਗੋਬਿੰਦ ਮਹਾਂ ਬਿਚਜ਼ਛਨ੨।
ਮਹਾਂਰਾਜ ਕੇ ਜਿਸ ਮਹਿ ਲਛਨ ॥੬॥
ਕਾ ਅੁਪਮਾ ਕਰਿ ਤੋਹਿ ਸੁਨਾਵੋਣ।
ਜਿਸ ਕੇ ਸਮ ਕੋ ਅਪਰ ਨ ਪਾਵੋਣ।
ਕਾਗ਼ੀ ਨੇ ਮਾਰੀ, ਗੁਨ ਭਯੋ।
ਨਾਮ ਪਤਾ ਪ੍ਰਿਯ ਕੋ ਸੁਨਿ ਲਯੋ ॥੭॥
ਹੇ ਦਾਸੀ! ਤੂੰ ਕਰਿ ਅੁਪਕਾਰ।
* ਪਾ:ਮ੍ਰਿਦੁਲ ਸੋਜੀ ਪਰ ਜਾਇ।
੧ਨੇਤ੍ਰ ਨਹੀਣ ਹਟਾਏ।
੨ਪ੍ਰਬੀਨ।