Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੭
ਤ੍ਰੈ ਸੁਤ ਅੁਪਜੇ ਤਾਂ ਕੇ ਧਾਮ ॥੭॥
ਪਿਖਿ ਸੰਗਤਿ ਕੋ ਹੁਕਮ ਬਖਾਨਾ।
-ਆਨਹੁ ਘਰ ਤੇ ਪ੍ਰਾਤ ਮਹਾਨਾ੧।
ਤਿਸ ਮਹਿ ਸਿਜ਼ਖਨ ਚਰਨ ਪਖਾਰੈਣ।
ਗਮਨੇ ਮਗ ਕੋ ਸ਼੍ਰਮ ਨਿਰਵਾਰੈਣ੨- ॥੮॥
ਸੁਨਤਿ ਦਾਸ ਘਰ ਅੰਤਰ ਗਯੋ।
ਤਿਸ ਬਾਸਨ ਕੋ ਜਾਚਤਿ ਭਯੋ।
ਹੁਤੀ ਸੁ ਗ੍ਰੀਖਮ ਰੁਤ ਤਿਸ ਕਾਲਾ।
ਜਲ ਭਰਿ ਰਾਖੀ ਪ੍ਰਾਤ ਬਿਸਾਲਾ ॥੯॥
ਤ੍ਰੈ ਨਾਨੂ ਸੁਤ ਬੀਚ ਬਿਠਾਏ।
ਤਿਨ ਕੀ ਜਨਨੀ ਮਸਲਿ ਨੁਹਾਏ੩।
ਕਹੋ ਦਾਸ ਕੋ -ਪ੍ਰਾਤ ਮਝਾਰੀ।
ਪੁਜ਼ਤ੍ਰ ਸ਼ਨਾਨੋਣ ਨਿਰਮਲ ਬਾਰੀ ॥੧੦॥
ਨਹਿ ਛੂਛੀ, ਜੇ ਲੈ ਕਰਿ ਜਾਏ।
ਨਿਜ ਸੁਤ ਸੀਤਲ ਕਰੋਣ ਨਹਾਏ-।
ਸੁਨਿ ਕਰਿ ਦਾਸ ਬਤਾਵਨਿ ਕੀਨ।
ਤਬਿ ਭਾਈ ਗਰਬਤਿ ਤਿਸ ਚੀਨ੪ ॥੧੧॥
-ਬੇਮੁਖਤਾ ਗੁਰ ਤੇ ਇਨ ਧਾਰੀ।
ਪੁਜ਼ਤ੍ਰਨਿ ਹਿਤ ਬੋਲਤਿ ਹੰਕਾਰੀ।
ਤੌ ਬਾਲਕ ਮ੍ਰਿਤੁ ਪਾਇ ਸਿਧੈ ਹੈਣ।
ਇਹਾਂ ਪਰਾਤ ਪਰੀ ਰਹਿ ਜੈ ਹੈ ॥੧੨॥
ਸਤਿਸੰਗਤਿ ਤੇ ਸੁਤ ਸ਼ੁਭ ਜਾਨੇ।
ਤਿਨ ਕੀ ਹੋਇ ਆਰਬਲ ਹਾਨੇ-।
ਇਮ ਭਾਈ ਬਹਿਲੋ ਕੇ ਕਹੇ।
ਤੀਨਹੁ ਪੌਤ੍ਰੇ ਮਰਿ ਕਰਿ ਰਹੇ ॥੧੩॥
ਤਿਨ ਕੋ ਪਿਤ ਨਾਨੂ ਦੁਖ ਪਾਏ।
ਪੁਜ਼ਤ੍ਰ ਨੇਹ ਤੇ ਸ਼ੋਕ ਅੁਪਾਏ।
ਲਗੋ ਪਿਤਾ ਕੀ ਸੇਵਾ ਕਰਨ।
੧ਵਜ਼ਡੀ ਪਰਾਤ।
੨ਸਿਜ਼ਖ ਪੈਣਡਾ ਟੁਰਕੇ ਆਏ ਹਨ, (ਇਨ੍ਹਾਂ) ਦੇ ਤਿਸ (ਪਰਾਤ) ਵਿਚ ਚਰਨ (ਰਜ਼ਖਕੇ) ਧੋਈਏ ਜੋ ਥਕੇਵਾਣ
ਅੁਤਰੇ।
੩ਮਲਕੇ ਨੁਹਾਅੁਣਦੀ ਸੀ ਤਿੰਨਾਂ ਪੁਜ਼ਤਾਂ ਲ਼ ਵਿਚ ਬਿਠਾਕੇ।
੪ਭਾਵ ਤਿਸ ਨੂਹ ਲ਼ ਹੰਕਾਰ ਵਿਚ ਜਾਣਿਆ (ਤੇ ਆਖਿਆ)।