Sri Gur Pratap Suraj Granth

Displaying Page 140 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੫੩

੧੭. ।ਡਰੋਲੀ ਸਾਈਣ ਦਾਸ ਦੇ ਘਰ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੧੮
ਦੋਹਰਾ: ਹਰੀ ਚੰਦ ਗੁਰੁ ਸਸੁਰ ਜੋ,
ਪਿਤਾ ਨਾਨਕੀ ਕੇਰ।
ਆਯੋ ਵਹਿਰ ਸਭਾਰਜਾ,
ਅੁਰ ਧਰਿ ਪ੍ਰੇਮ ਬਡੇਰ ॥੧॥
ਚੌਪਈ: ਸਭਿ ਕੁਟੰਬ ਜੁਤਿ ਸ਼੍ਰੀ ਗੁਰ ਹੇਰਾ।
ਮੋਚਤਿ ਨੀਰ ਬਿਲੋਚਨ ਕੇਰਾ੧।
ਬੋਲੋ ਗੁਰ ਅਲਬ ਪੁਰਿ ਸਾਰੋ।
ਤੁਮ ਤਾਗਤਿ੨ ਨਹਿ ਕਰੀ ਅਵਾਰੋ ॥੨॥
ਪਤਿ ਬਿਹੀਨ ਜਿਮ ਰਹਤਿ ਨ ਨਾਰੀ।
ਸਸਿ ਬਿਨ ਨਿਸਾ੩, ਨਦੀ ਬਿਨ ਬਾਰੀ੪।
ਮਹਿਪਾਲਕ ਬਿਨ ਚਮੂੰ ਨ ਆਛੈ।
ਤਥਾ ਪੁਰੀ ਸਭਿ ਤੁਮਰੇ ਪਾਛੈ ॥੩॥
ਰਹੇ ਅੁਡੀਕਤਿ ਆਗੈ ਗਏ੫।
ਕੇਤਿਕ ਦਿਨ ਮਹਿ ਆਵਨ ਕਿਏ।
ਪੁਰਿ ਜਨ ਨਿਰਾਧਾਰ ਕਿਮ ਰਹੈਣ।
ਅੁਜਰ ਜਾਹਿ, ਕੈ ਤੁਮ ਸੰਗ ਲਹੈਣ ॥੪॥
ਮੈਣ ਅਬਿ ਤਾਰ ਹੋਇ ਕਰਿ ਆਯੋ।
ਚਹੌਣ ਆਪ ਕੇ ਸੰਗ ਸਿਧਾਯੋ।
ਸੁਤਾ, ਸੁਤਾ ਸੁਤ੬, ਸਹਿਤ ਤਿਹਾਰੇ।
ਅੁਰ ਅਨਦ ਨਿਤ ਲਹੌਣ ਨਿਹਾਰੇ ॥੫॥
ਸੁਨਿ ਕਰਿ ਸਸੁਰ ਗਿਰਾ ਗੁਰ ਭਾਰੀ।
ਧੀਰਜ ਦੈਬੇ ਹੇਤੁ ਅੁਚਾਰੀ।
ਇਹ ਗੁਰ ਪੁਰਿ ਨਿਤ ਬਸਹਿ ਸਵਾਯਾ।
ਅੰਨ ਦਰਬ ਕੀ ਕਮੀ ਨ ਕਾਯਾ੭ ॥੬॥


੧ਭਾਵ ਅਜ਼ਖਾਂ ਤੋਣ ਜਲ ਚਲਦਾ ਹੈ।
੨ਆਪ ਨੇ (ਪੁਰੀ) ਛਜ਼ਡਦਿਆਣ।
੩ਚੰਦ ਬਿਨਾ ਰਾਤ੍ਰੀ।
੪ਜਲ।
੫ਜਦ ਆਪ ਅਜ਼ਗੇ ਗਏ ਸਾਓ।
੬ਪੁਤ੍ਰੀ ਤੇ ਦੋਹਤਾ ਭਾਵ ਮਾਤਾ ਨਾਨਕੀ ਜੀ ਤੇ ਅੁਨ੍ਹਾਂ ਦੇ ਪੁਜ਼ਤ੍ਰ ਸ਼੍ਰੀ ਗੁਰੂ ਤੇਗਬਹਾਦਰ ਜੀ।
੭ਕੋਈ।

Displaying Page 140 of 473 from Volume 7