Sri Gur Pratap Suraj Granth

Displaying Page 141 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੬

ਦੂਸਰ ਬ੍ਰਹਮ ਲੋਕ੧ ਲੌ ਸਾਰੇ।
ਬਾਇਸ ਬਿਸ਼ਟਾ ਸਮ ਨਿਰਧਾਰੇ੨।
ਰਿਦੇ ਵਾਸ਼ਨਾ ਕੋਣਹੁੰ ਨ ਧਰੈ।
ਸੁਪਨਿ ਸਮਾਨ ਜਾਨਿ ਪਰਹਰੈ ॥੩੧॥
ਪਾਇ ਪਦਾਰਥ ਪਰਾਲਬਧ ਤੇ।
ਭੋਗਤਿ ਹੈਣ, ਪਰ ਮਨ ਨਹਿਣ ਬੰਧ ਤੇ੩।
ਨਿਜ ਸਰੂਪ ਦਿਸ਼ਿ ਬ੍ਰਿਤੀ ਲਗਾਵੈਣ।
ਬਿਸ਼ਯ ਬਾਸ਼ਨਾ ਤੇ ਅੁਲਟਾਵੈਣ ॥੩੨॥
ਤਥਾ ਜੋਗ ਭੀ ਦੋਇ ਪ੍ਰਕਾਰ।
ਇਕ ਤੌ ਕਸ਼ਟ ਜੋਗ ਅੁਰਧਾਰਿ।
ਯਮ, ਨੇਮਾਦਿ ਅਸ਼ਟ ਹੈਣ ਅੰਗ।
ਸਕਲ ਕਹੇ ਬਹੁ ਵਧੇ ਪ੍ਰਸੰਗ* ॥੩੩॥
ਦੂਸਰ ਰੂਪ ਸੁਨਹੁ ਤਿਸ ਭੇਤ।
ਰੋਕ ਵਾਸ਼ਨਾ ਤੇ ਮਨ ਲੇਤਿ।
ਸਤਿਗੁਰ ਸ਼ਬਦ ਸਦੀਵ ਬਿਚਾਰੈ।
ਜੀਵ ਬ੍ਰਹਮ ਇਕਤਾ ਨਿਰਧਾਰੈ ॥੩੪॥
ਆਤਮ ਬਿਖੈ ਜੁਟੀ ਬ੍ਰਿਤ ਰਹੈ।
ਸ੍ਰੇਸ਼ਟ ਪਰਮ ਜੋਗ ਇਹ ਕਹੈ।
ਵਾਸਤਵ੪ ਨਿਜ ਸਰੂਪ ਕੋ ਜਾਨੈ।
ਇਸ ਕੋ ਗਾਨੀ ਗਾਨ ਬਖਾਨੈ ॥੩੫॥
ਚਅੁਥੀ ਭਗਤਿ ਰੂਪ ਸੁਨਿ ਲੇਹੁ।
ਕਲੀ ਕਾਲ ਇਹ ਮੁਜ਼ਖ ਲਖੇਹੁ੫।
ਵਾਹਿਗੁਰੂ ਕੀਜਹਿ ਨਿਜ ਸਾਮੀ।
ਸਕਲ ਸ਼ਕਤਿ ਯੁਤਿ ਅੰਤਰਜਾਮੀ ॥੩੬॥
ਆਪ ਬਨਹਿ ਦਾਰਾ ਪ੍ਰਭੁ ਕੇਰੀ।
ਪਤੀਬ੍ਰਤਾ ਕੀ ਰੀਤਿ ਬਡੇਰੀ।
ਤਨ ਮਨ ਧਨ ਸਭਿ ਅਰਪਹਿ ਪਤਿ ਕੌ।


੧ਬ੍ਰਹਮਾਂ ਦਾ ਲੋਕ।
੨ਭਾਵ ਕਾਣ ਦੇ ਵਿਸ਼ਟਾ ਤੁਜ਼ਲ ਜਾਣੇ।
੩ਮਨ ਕਰਕੇ ਬੰਧਾਇਮਾਨ ਨਹੀਣ ਹੁੰਦੇ।
*ਸ਼੍ਰੀ ਗੁਰ ਨਾਨਕ ਪ੍ਰਕਾਸ਼ ਵਿਚ ਸਾਰਾ ਦਜ਼ਸ ਆਏ ਹਨ, ਦੇਖੋ ਪੂਰਬਾਰਧ ਅਧਾਯ ੪੮।
੪ਯਥਾਰਥ।
੫ਸ੍ਰੇਸ਼ਟ ਜਾਣੋਣ।

Displaying Page 141 of 626 from Volume 1