Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੫੬
੨੧. ।ਰਾਤ ਦਾ ਜੰਗ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੨
ਦੋਹਰਾ: ਲਿਏ ਬਾਹਨੀ ਲਰਤਿ ਭਾ,
ਲਖੂ ਬੀਰ ਬਿਸਾਲ।
ਜਿਤ ਦਿਸ਼ ਆਵਹਿ ਟੋਲ ਰਿਪੁ,
ਹਨਹਿ ਤੁਫੰਗ ਕਰਾਲ ॥੧॥
ਭੁਜੰਤ ਪ੍ਰਯਾਤ ਛੰਦ: ਨਹੀਣ ਨੇਕ ਢੂਕੇ ਕੁਪੋ ਖਾਨ ਕਾਲਾ।
ਸੁ ਅੁਚੇ ਅੁਚਾਰੋ ਕਠੋਰੰ ਬਿਸਾਲਾ।
ਕਹਾਂ ਤ੍ਰਾਸ ਧਾਰੋ ਖਰੇ ਦੇਰ ਲਾਵੋ?
ਕਰੋ ਕੋਣ ਨ ਹੇਲਾ ਸੁ ਆਪਾ ਬਚਾਵੋ ॥੨॥
ਗੁਰੂ ਸੈਨ ਥੋਰੀ ਜਥਾ ਲੌਨ ਆਟਾ।
ਪਰੋ ਏਕ ਬਾਰੀ ਅਸੀ੧ ਕਾਢਿ ਕਾਟਾ।
ਚਢੈ ਸੂਰ ਜੌ ਲੌ੨, ਫਤੇ ਲਹੁ ਪਾਈ।
ਜਬੈ ਕ੍ਰੋਧ ਕੈ ਖਾਨ, ਬਾਨੀ ਸੁਨਾਈ ॥੩॥
ਹੁਤੇ ਬੀਰ ਸੈਨਾਪਤੀ ਓਜ ਧਾਰੇ।
ਚਮੂੰ ਸੋਣ ਕਹੋ ਕ੍ਰਰ ਠਾਂਢੇ ਨਿਹਾਰੇ।
ਚਲੋ ਕੋਣ ਨ ਆਗੇ ਕਰਹੁ ਪ੍ਰਾਨ ਪਾਰੇ।
ਪਰੋ ਸ਼ਾਹ ਕੋ ਕਾਜ ਕੀਜੈ ਸੁਧਾਰੇ ॥੪॥
ਸੁਨੀ ਖਾਨ ਕਾਨ ਜੁ ਬੀਸੈ ਹਗ਼ਾਰਾ।
ਦਲ ਚਾਲਿ ਆਗੇ ਚਹੋ ਜੰਗ ਭਾਰਾ।
ਹਕੰ ਹਾਕ ਬਾਜੀ੩, ਤੁਰੰਗੰ ਧਵਾਏ।
ਕਰੈਣ ਤਾਰ ਹਾਥੈਣ ਤੁਫੰਗੈਣ ਅੁਠਾਏ ॥੫॥
ਹਲਾ ਹਾਲ ਬੋਲੈਣ ਧਕਾਧਜ਼ਕ ਹੋਏ।
ਅੰਧੇਰਾ ਮਹਾਂ ਧੂਰ ਦੀਖੇ ਨ ਕੋਏ।
ਗਿਰੇ ਬੀਰ ਕੇਤੇ ਮਰੇ ਸੋ ਅਟੰਕੇ।
ਪਰੇ ਅੂਪਰੇ ਨਾ ਅੁਠੇ ਹੈ ਅਤੰਕੇ੪ ॥੬॥
ਸੰਭਾਰੈਣ ਕਿਤੇ ਹਾਥ ਡਾਰੀ ਤੁਫੰਗੈਣ।
ਕਿਤੇ ਛੂਟਿ ਕੈ ਛੂਛ ਦੌਰੇ ਤੁਰੰਗੈ।
ਬਿਨਾ ਮਾਰ ਕੀਨੇ ਮਰੇ ਸ਼ਜ਼ਤ੍ਰ ਕੇਤੇ।
੧ਤਲਵਾਰਾਣ।
੨ਜਦੋਣ ਲ਼ ਸੂਰਜ ਚੜ੍ਹਨਾ ਹੈ।
੩ਘੋੜੇ ਹਿਜ਼ਕਂ ਦੀ ਵਾਜ (ਅ) ਹਾਕ ਤੇ ਹਾਕ।
੪ਡਰ ਕਰਕੇ।