Sri Gur Pratap Suraj Granth

Displaying Page 144 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੯

ਸ਼੍ਰੀ ਗੁਰ ਤਰੇ ਪ੍ਰਯੰਕ੧ ਨਿਹਾਰਾ।
-ਤਰੇ ਨ ਬੈਠੌਣ- ਇਮ ਜਿਯ ਧਾਰਾ ॥੭॥
ਜਾਇ ਸਿਰ੍ਹਾਨੇ ਕੀ ਦਿਸ਼ ਬੈਠਾ।
ਸਰਦਾਰੀ ਕੇ ਮਾਨ ਅਮੈਠਾ੨।
ਮੂਰਖ ਨਹਿਣ ਜਾਨੀ ਬਡਿਆਈ।
-ਮੈਣ ਸਰਦਾਰ- ਲਖਹਿ ਗਰਬਾਈ੩ ॥੮॥
ਸ਼੍ਰੀ ਗੁਰ ਪਿਖਿ ਤੂਸ਼ਨ ਹੀ ਠਾਨੀ।
ਮੇਲੀ ਜਾਨਿ ਨ ਕਛੂ ਬਖਾਨੀ।
ਬੈਠਿ ਘਰੀ, ਘਰ ਗਮਨੋ ਮੂਢ।
ਮਹਿਮਾ ਲਖੀ ਨ ਗੁਨ ਗਨ ਗੂਢ ॥੯॥
ਪੀਛੇ ਸਿਜ਼ਖਨ ਗੁਰੁ ਸੰਗਿ ਕਹੋ।
ਇਹੁ ਤੋ ਅਤਿ ਮੂਰਖ ਹੀ ਲਹੋ।
ਅੁਚਿਤ ਅਵਨਿ ਪਰ ਬੈਠਨਿ ਇਹਾਂ।
ਪੁਨ ਨ ਪੰਘੂਰੇ ਕੀ ਦਿਸ਼ ਲਹਾ੪ ॥੧੦॥
ਬਰਜਤਿ ਬਰਜਤਿ੫ ਜਾਇ ਸਿਰਾਨੇ।
ਬੈਠੋ, ਕੁਛ ਨ ਅਦਾਇਬ੬ ਜਾਨੇ।
ਸੁਨਿ ਸ਼੍ਰੀ ਅੰਗਦ ਸਹਿਜ ਸੁਭਾਇ*।
ਬਾਕ ਬਖਾਨੋ ਸਭਿਨਿ ਸੁਨਾਇ ॥੧੧॥
ਪਲਣਘ ਪੰਘੂਰਾ ਕਛੂ ਨ ਰਹੋ।
ਅਬਿ ਤੇ ਇਨ ਕੋ ਸਭਿ ਕਿਛੁ ਦਹੋ੭।
ਕਰਨਿ ਬਿਅਦਬੀ ਬਡਿਅਨਿ ਕੇਰੀ।
ਨਾਸ਼ ਦੇਤਿ ਕਰਿ ਬਡਿਹੁਣ ਬਡੇਰੀ ॥੧੨॥
ਬਡਿਅਨਿ ਕੌ ਠਾਨਹਿਣ ਸਨਮਾਨਾ।
ਸੋ ਜਾਨਹੁ ਇਹੁ ਹੋਇ ਮਹਾਨਾ।
ਤਬਿ ਤੇ ਘਟਤਿ ਘਟਤਿ ਘਟਿ ਗਏ।


੧ਪਲਘ।
੨ਨਾਲ ਆਕੜਿਆ।
੩ਹੰਕਾਰ ਕਰਕੇ ਸਮਝਿਆ ਕਿ ਮੈਣ ਸਰਦਾਰ ਹਾਂ।
੪ਪਘੂੰੜੇ ਵਜ਼ਲ ਨਾ ਡਿਜ਼ਠੋ ਸੁ।
੫ਵਰਜਦਿਆਣ, ਰੋਕਦਿਆਣ।
੬ਅਦਬ।
*ਇਸ ਦਾ ਮਤਲਬ ਹੈ ਕਿ ਸ੍ਰਾਪ ਵਾਣੂ ੁਜ਼ਸੇ ਵਿਚ ਆਕੇ ਨਹੀਣ ਕਿਹਾ, ਸਹਿਜ ਸੁਭਾ ਬੇਅਦਬੀ ਦਾ ਫਲ ਜੋ
ਮਿਲਂਾ ਹੈ ਸੋ ਦਜ਼ਸਿਆ, ਵਾਹਿਗੁਰੂ ਅਪਣੇ ਦੀ ਬੇਅਦਬੀ ਨਹੀਣ ਸਹਾਰਦਾ।
੭ਦਾਹ ਹੋ ਜਾਏਗਾ।

Displaying Page 144 of 626 from Volume 1