Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੫੭
੧੯. ।ਬਾਲ ਲੀਲ੍ਹਾ। ਬੇੜੀ ਦੀ ਸੈਲ। ਇਕ ਬ੍ਰਿਧਾ ਲ਼ ਖਿਝਾਅੁਣਾ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੦
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ,
ਖਿਲਤਿ ਵਹਿਰ ਨਿਕਸੰਤਿ।
ਬਾਲਿਕ ਬ੍ਰਿੰਦਨਿ ਕੇ ਸਹਤਿ,
ਧਾਵਤਿ ਗਹਿ ਬਿਕਸੰਤਿ੧ ॥੧॥
ਸੈਯਾ: ਇਕ ਦੋਸ ਲਿਏ ਸੰਗ ਬਾਲਿਕ ਬ੍ਰਿੰਦਨ
ਮਾਤ ਕੀ ਆਇਸੁ ਤੇ ਹਰਖਾਏ।
ਮਿਲ ਮਾਤੁਲ ਸੰਗ ਸੁ ਗੰਗ ਨਦੀ ਤਟ
ਆਜ ਚਲੈ ਜਲ ਕੋ ਦਰਸਾਏਣ।
ਨਿਕਸੇ ਨਿਜ ਧਾਮ ਗੁਰੂ ਅਭਿਰਾਮ
ਸੁ ਕਾਮਨਾ ਜਾਚਕ ਕੀ ਪੁਰਵਾਏ੨।
ਮੁਖ ਸੁੰਦਰ ਤੇ ਬਚ ਬੋਲਤਿ ਹੈਣ
ਜਨੁ ਫੂਲ ਝਰੈਣ ਹੁਲਸੈਣ ਸਮੁਦਾਏ ॥੨॥
ਬੀਥਕਾ ਮੈਣ ਬਹੁ ਬਾਲਿਕ ਭਾਵ ਤੇ
ਕ੍ਰੀੜਤ੩ ਜਾਤਿ ਸੁਹਾਵਤਿ ਹੈਣ।
ਦੇਖਤਿ ਸੇਵਕ ਕੈ ਨਰ ਆਨਿ
ਪ੍ਰਭਾਵ ਤੇ੪ ਸੀਸ ਨਿਵਾਵਤਿ ਹੈਣ।
ਆਪਸ ਮੈਣ ਮਿਲਿ ਕੈ ਪੁਰਿ ਕੇ
ਨਰ ਕੀਰਤਿ ਬ੍ਰਿੰਦ ਸੁਨਾਵਤਿ ਹੈਣ।
ਦੀਸਤਿ ਹੈਣ ਲਘੁ ਰੂਪ ਗੁਰੂ
ਤਅੂ ਤੇਜ ਬਿਸਾਲ ਦਿਪਾਵਤਿ ਹੈਣ ॥੩॥
ਸੈਯਾ: ਸ਼੍ਰੀ ਗੁਰੁ ਤੇਗ ਬਹਾਦਰ ਨਦਨ
ਬੰਦਨ ਜੋਗ ਨਿਕੰਦਨ ਪੀਰਾ।
ਬਾਕ ਫੁਰੈ ਕਹਿ ਜਾਣਹਿ ਸੁਭਾਇਕ
ਰੰਕ ਤੇ ਰਾਵ ਕਰੈਣ ਗਜ ਕੀਰਾ੫।
ਭੂਖਨ ਸੁੰਦਰ ਸੂਰਤਿ ਹੈ
੧ਦੌੜਦੇ ਹਨ ਤੇ ਫੜਕੇ ਬਾਲਾਂ ਲ਼ ਪ੍ਰਸੰਨ ਹੁੰਦੇ ਹਨ।
੨ਮੰਗਣ ਵਾਲਿਆਣ ਦੀਆਣ ਕਾਮਨਾਂ ਪੂਰਦੇ ਹਨ।
੩ਖੇਲਦੇ।
੪ਪ੍ਰਤਾਪ (ਦੇਖਕੇ)।
੫ਕੀੜੇ ਤੋਣ ਹਾਥੀ
(ਅ) ਹਾਥੀ ਤੋਣ ਕੀੜਾ।