Sri Gur Pratap Suraj Granth

Displaying Page 144 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੫੬

੧੭. ।ਭਵਿਜ਼ਖਤ+। ਬਿਸ਼ੰਭਰ ਦੀਆਣ ਇਸਤ੍ਰੀਆਣ॥
੧੬ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੮
ਦੋਹਰਾ: ਰਾਜ ਕਰੈਗਾ++ ਖਾਲਸਾ,
ਰਹੈ ਮਵਾਸ੧ ਨ ਕੋਇ।
ਕਰੈ ਨੌਕਰੀ ਮੋਹਿ੨ ਜੋ,
ਜੀਵਾ ਪਾਵੈ ਸੋਇ ॥੧॥
ਚੌਪਈ: ਤੁਰਕ ਡੋਗਰੇ ਗਿਲਜੇ ਬ੍ਰਿੰਦ।
ਸਭਿ ਚਾਕਰ ਹੁਇ ਪੰਥ ਬਿਲਦ੩।
ਜੰਬੁਕ ਨਗਰ੪ ਭੂਪ ਹੈ ਭਲੇ।
ਰਾਜ ਕਰਹਿਗੇ ਸਿੰਘਨਿ ਮਿਲੇ ॥੨॥
ਤੀਨ ਹਗ਼ਾਰ ਕੋਸ ਕੇ ਅੰਦਰ।
ਫਿਰੈ ਖਾਲਸਾ ਪਾਵੈ ਦੁੰਦਰ੫।
ਕਿਸਹੂੰ ਦੇਸ਼ ਦਾਮ ਲੇ ਭੇਟ੬।
ਕਾਹੂੰ ਲਾਵਹਿ ਰਾਜ ਸਮੇਟ੭ ॥੩॥
ਸੁਨਹੁ ਬਿਸ਼ੰਭਰ ਦਾਸ ਸੁਜਾਨ।
ਏਵ ਬਿਚਾਰਹੁ ਅਨਦ ਮਹਾਨ।
ਪਹੁਚਹੁ ਨਿਜ ਘਰ ਤੂੰ ਮਮ ਸਿਜ਼ਖ।
ਹੋਵੈਗੀ ਸੁਧਿ ਭੂਤ ਭਵਿਜ਼ਖ੮ ॥੪॥
ਕਾਰਜ ਸਕਲ ਸਪੂਰਨ ਹੋਵੈਣ।
ਦੁਖ ਅਰੁ ਦਾਰਿਦ ਘਰ ਤੇ ਖੋਵੈਣ।
ਇਜ਼ਤਾਦਿਕ ਕਹਿ ਸਤਿਗੁਰ ਪੂਰੇ।
ਅੁਠੇ ਸਭਾ ਤੇ ਦੇ ਬਰ ਰੂਰੇ ॥੫॥
ਸਰਬ ਆਪਨੇ ਡੇਰੇ ਗਏ।

+ਸੌ ਸਾਖੀ ਦੀ ੮੨ਵੀਣ ਸਾਖੀ ਹੀ ਚਲ ਰਹੀ ਹੈ।
++ਪਾ:-ਰਾਜ ਕਰੈ ਸਬ।
੧ਆਕੀ।
੨ਮੇਰੀ ਵਾ ਮੇਰੇ ਖਾਲਸੇ ਦੀ।
ਪਾ:-ਜੀਵਕਾ।
੩ਅੁਜ਼ਚੇ ਖਾਲਸਾ ਪੰਥ ਦੇ।
੪ਜੰਮੂ ਨਗਰ ਦਾ।
ਇਥੋਣ ਪਤਾ ਲਗਦਾ ਹੈ ਕਿ ਇਹ ਆਖੇਪ ਇਨ੍ਹਾਂ ਨੇ ਹੀ ਕਰਾਏ ਹਨ।
੫ਰੌਲਾ।
੬ਭਾਵ ਕਿਸੇ ਦੇਸ਼ ਤੋਣ ਖਿਰਾਜ ਲਵੇਗਾ (ਖਾਲਸਾ)।
੭ਭਾਵ ਕਈ ਰਿਆਸਤਾਂ ਆਪਣੇ ਵਿਚ ਮਿਲਾ ਲਵੇਗਾ (ਖਾਲਸਾ)।
੮ਤੂੰ ਆਪਣੇ ਘਰ ਪਹੁੰਚੇਣਗਾ ਤਾਂ ਤੈਲ਼ ਭੂਤ ਭਵਿਜ਼ਖਤ ਦੀ ਸੋਝੀ ਹੋ ਆਵੇਗੀ।

Displaying Page 144 of 498 from Volume 17